ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਵਿਤਰ ਮਹਿਲਾਂ ਦਾ ਸਥਾਨ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਇਹ ਪੂਜਾ ਕਰਨ ਵਾਲੇ ਮਹਿਲ ਕੁਦਰਤੀ ਤੌਰ ਤੇ ਆਲੇ ਦੁਆਲੇ ਨੂੰ ਸਥਿਰ ਕਰਦੇ ਹਨ, ਮਹੌਲ ਨੂੰ ਅਤੇ ਸਾਰੇ ਨੇੜੇ ਦੇ ਜੀਵਾਂ ਨੂੰ ਅਸੀਸ ਦਿੰਦੇ ਹਨ। ਅਤੇ ਕਿਵੇਂ ਵੀ, ਇਕ ਦਿਨ ਜਦੋਂ ਮੈਂ ਸਫਰ ਕਰ ਰਹੀ ਸੀ, ਮੈਂ ਆਪਣੇ ਆਪ ਨੂੰ ਸਾਰੀਆਂ ਘਰ ਦੀਆਂ ਕੁੰਜੀਆਂ ਤੋਂ ਛੁਡਾਉਣਾ ਚਾਹੁੰਦੀ ਸੀ, ਆਸ਼ਰਮ ਕੁੰਜੀਆਂ ਜਾਂ ਸੰਬੰਧਿਤ ਰੀਮੋਟ ਕੰਟ੍ਰੋਲਜ਼, ਆਦਿ... ਪਰ ਸਵਰਗ ਨੇ ਮੈਨੂੰ ਉਸੇ ਹੀ ਲਾਭਦਾਇਕ ਮਕਸਦ ਲਈ ਉਨਾਂ ਨੂੰ ਰਖਣ ਲਈ ਕਿਹਾ। ਸੋ, ਸਾਰੇ ਮੰਦਰ ਅਤੇ ਚਰਚਾਂ ਜੋ ਅਸੀਂ ਉਸਾਰੇ ਹਨ ਉਨਾਂ ਦਾ ਭੌਤਕਿ ਮੁਲ ਕੁਝ ਵੀ ਨਹੀਂ ਮਹਿਲਾਂ ਦੇ ਮੁਕਾਬਲੇ ਜੋ ਦੇਵਤਿਆਂ, ਪ੍ਰਭੂਆਂ ਨੇ ਉਨਾਂ ਗੁਰੂਆਂ ਲਈ ਬਣਾਏ ਸੀ। ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਦੋਂ ਛਡ ਕੇ ਜਾਂਦੇ ਹਨ, ਉਨਾਂ ਕੋਲ ਸ਼ਾਨਦਾਰ ਮੰਦਰ ਹਨ ਜਾਂ ਨਹੀਂ; ਉਨਾਂ ਕੋਲ ਹਮੇਸ਼ਾਂ ਹੁੰਦੇ ਹਨ। […]

ਉਹ, ਦੇਵਤੇ, ਬਸ ਇਹ ਕਰਦੇ ਹਨ। ਕੋਈ ਉਨਾਂ ਨੂੰ ਕਰਨ ਲਈ ਨਹੀਂ ਕਹਿੰਦਾ। ਮੈਂਨੂੰ ਕਦੇ ਨਹੀਂ ਪਤਾ ਸੀ ਉਨਾਂ ਨੇ ਕੀਤਾ ਜਦੋਂ ਤਕ ਬਾਅਦ ਵਿਚ, ਜਦੋਂ ਕੁਝ ਚੀਜ਼ ਉਥੇ ਵਾਪਰੀ ਸੀ। ਅਤੇ ਫਿਰ ਮੈਂ ਕੁਝ ਸਥਾਨਕ ਦੇਵਤੇ ਪ੍ਰਭੂਆਂ ਨੂੰ ਪੁਛ‌ਾਂਗੀ, "ਅਜਿਹੀ ਇਕ ਚੀਜ਼ ਕਿਉਂ ਵਾਪਰੀ ਸੀ?" ਫਿਰ ਉਹ ਮੈਨੂੰ ਸਮਝਾਉਣਗੇ, "ਕਿਉਂਕਿ ਫਲਾਨਾ-ਅਤੇ-ਫਲਾਨਾ ਤੁਹਾਡੇ ਟਾਪੂ ਨੂੰ ਆਇਆ ਸੀ ਜਿਸ ਤੇ ਤੁਸੀਂ ਪਹਿਲਾਂ ਰਹਿੰਦੇ ਹੁੰਦੇ ਸੀ, ਅਤੇ ਸ਼ਾਂਤੀ ਅਤੇ ਉਸਾਰੀ ਇਹਨਾਂ ਭੇਟਾ ਦੇਵਤ‌ਿਆਂ ਦੀ ਭੰਗ ਕੀਤੀ।" ਉਹ ਉਨਾਂ ਦੇ ਸ਼ਬਦ ਹਨ, ਮੇਰੇ ਨਹੀਂ। ਸ, ਇਹ ਸਭ ਉਨਾਂ ਦੇ ਸ਼ਬਦ, "ਭੇਟਾ ਦੇਵਤੇ।" ਮੈਂ ਉਹ ਸ਼ਬਦ ਕਦੇ ਨਹੀਂ ਵਰਤਦੀ। ਮੈਂ ਨਹੀਂ ਜਾਣਦੀ ਸੀ ਅਜਿਹੇ ਸ਼ਬਦ ਮੌਜ਼ੂਦ ਸਨ ਬਸ ਉਦੋਂ ਤਕ ਜਦੋਂ ਮੈਂ ਇਸ ਰਿਪੋਰਟ ਬਾਰੇ ਬਾਅਦ ਵਿਚ ਜਾਣ ਲਿਆ। ਫਲਾਨਾ-ਅਤੇ-ਫਲਾਨਾ ਵਿਆਕਤੀ ਆਇਆ ਅਤੇ ਉਨਾਂ ਦੀ ਸ਼ਾਂਤੀ ਭੰਗ ਕੀਤੀ, ਭੇਟਾ ਦੇਵਤਿਆਂ ਦੀ ਸ਼ਾਂਤੀ, ਕਿਉਂਕਿ ਮੈਂ ਪਹਿਲੇ ਹੀ ਛਡ ਦਿਤਾ ਸੀ। ਮੈਂ ਉਥੇ ਹੋਰ ਨਹੀਂ ਹਾਂ। ਸੋ, ਮੈਂ ਪੁਛਿਆ, "ਪਰ, ਉਨਾਂ ਨੂੰ ਪ੍ਰੇਸ਼ਾਨ ਕਰਨ ਲਈ ਉਨਾਂ ਨੇ ਕੀ ਕੀਤਾ ਸੀ?" ਅਤੇ ਉਨਾਂ ਨੇ ਕਿਹਾ, "ਕਿਉਂਕਿ ਉਹ ਅੰਦਰ ਆਇਆ ਅਤੇ ਅਪਵਿਤਰ ਐਨਰਜ਼ੀਆਂ ਉਨਾਂ ਦੇ ਬਿਲਡਿੰਗ ਖੇਤਰ ਵਿਚ ਲਿਆਂਦੀਆਂ, ਜਿਥੇ ਉਹ ਤੁਹਾਡੇ ਲਈ ਇਕ ਪੂਜਾ ਲਈ ਮਹਿਲ ਬਣਾ ਰਹੇ ਹਨ।" ਉਹ ਹੈ ਜਿਸ ਤਰਾਂ ਮੈਨੂੰ ਇਹਦੇ ਬਾਰੇ ਪਤਾ ਚਲਾ ਸੀ।

ਉਸ ਬਹੁਤ ਹੀ ਛੋਟੇ ਜਿਹੇ ਟਾਪੂ ਉਤੇ, ਉਥੇ ਸਿਰਫ ਇਕ-ਵਿਆਕਤੀ ਵਾਲਾ ਇਕ ਤੰਬੂ ਸੀ - ਮੈਂ ਇਹ ਅੰਡ‌ਿਆਂ-ਉਤੇ ਬੈਠੇ ਹੰਸ-ਵਿਆਕਤੀ ਦੇ ਲਾਗੇ ਰਖਿਆ ਸੀ; ਬਸ ਕੁਝ ਮਹੀਨਿਆਂ ਲਈ ਉਥੇ ਰਹੀ ਸੀ। ਅਤੇ ਮੇਰੇ ਚਲੇ ਜਾਣ ਤੋਂ ਕਾਫੀ ਚਿਰ ਬਾਅਦ, ਇਕ ਭਿਕਸ਼ਣੀ ਰੈਸੀਡੇਂਟ ਨੇ ਇਹ ਪਹਿਲੇ ਹੀ ਪਾਸੇ ਕਰ ਦਿਤਾ ਸੀ, ਪਰ ਜਗਾ ਜਿਥੇ ਮੈਂ ਰਹੀ ਸੀ ਦੇਵਤ‌ਿਆਂ ਨੇ ਅਜ਼ੇ ਵੀ ਉਹ ਗਿਣਤੀ ਵਿਚ ਲਿਆ ਅਤੇ ਇਕ ਪੂਜਾ ਦਾ ਮਹਿਲ ਉਸਾਰਿਆ! ਇਕ ਜਗਾ ਵਿਚ, ਉਥੇ ਕੁਝ ਦੀਖਿਅਕ ਸਨ ਜਿਹੜੇ ਮ ੇਰੀ ਹਿਦਾਇਤ ਅਨੁਸਾਰ ਉਥੇ ਪੰਛੀ-/ਹੰਸ- ਜਾਂ ਹੋਰ ਜਾਨਵਰ-ਲੋਕਾਂ ਨੂੰ ਖੁਆਉਣ ਗਏ ਮੇਰੇ ਉਸ ਜਗਾ ਤੋਂ ਚਲੇ ਜਾਣ ਤੋਂ ਬਾਅਦ...

ਸੋ ਇਥੋਂ ਤਕ ਅਜਿਹੀ ਇਕ ਨਿਮਾਣੀ ਮੇਰੇ ਵਰਗੀ ਜਿਵੇਂ ਮੈਂ ਹਾਂ, ਅਤੇ ਅਜ਼ੇ ਇਥੇ ਜਿੰਦਾ ਹਾਂ, ਉਹ ਅਜੇ ਅਜਿਹਾ ਮਾਣ-ਸਤਿਕਾਰ ਪੇਸ਼ਕਸ਼ ਕਰਦੇ ਹਨ। ਉਸ ਕਿਸਮ ਦਾ ਇਕ ਮਹਿਲ ਬਨਾਉਣ ਲਈ ਇਹਦੇ ਲਈ ਘਟੋ ਘਟ ਅਧਾ ਸਾਲ ਲਗਦਾ ਹੈ, ਅਤੇ ਤੁਸੀਂ ਇਹ ਆਪਣੀਆਂ ਭੌਤਿਕ ਅਖਾਂ ਨਾਲ ਨਹੀਂ ਦੇਖ ਸਕੋਂਗੇ। ਪਰ ਜੇਕਰ ਤੁਸੀਂ ਚੰਗੀ ਤਰਾਂ ਅਭਿਆਸ ਕਰਦੇ ਹੋ, ਸ਼ਾਇਦ ਤੁਸੀਂ ਇਹ ਦੇਖ ਸਕੋਂਗੇ, ਜਾਂ ਜੇਕਰ ਤੁਸੀਂ ਸਚੇ, ਸੰਜ਼ੀਦਾ ਹੋ, ਸ਼ਾਇਦ ਉਹ ਤੁਹਾਨੂੰ ਇਹ ਦੇਖਣ ਦੇਣਗੇ। ਇਸ ਕਿਸਮ ਦਾ ਮਹਿਲ ਹਰ ਇਕ ਨਹੀਂ ਦੇਖ ਸਕਦਾ। ਇਸੇ ਲਈ, ਲੋਕ ਵਿਸ਼ਵਾਸ਼ ਨਹੀਂ ਕਰਨਗੇ ਕਿ ਅਜਿਹੀਆਂ ਚੀਜ਼ਾਂ ਜਿਵੇਂ ਹਵਾ ਵਿਚ ਇਕ ਪੂਜਾ ਲਈ ਮਹਿਲ ਸਚਮੁਚ ਕਿਸੇ ਗੁਰੂ ਲਈ ਜਾਂ ਕੋਈ ਸੰਤਾਂ ਅਤੇ ਸਾਧੂਆਂ ਲਈ ਮੌਜ਼ੂਦ ਹੋ ਸਕਦਾ ਹੈ।

ਸੋ, ਇਹਨਾਂ ਸਾਰੀਆਂ ਸਦੀਆਂ ਦੌਰਾਨ, ਜਾਂ ਸਮੇਂ ਦੇ ਹਜ਼ਾਰਾਂ ਹੀ ਸਾਲਾਂ ਦੌਰਾਨ, ਕੀ ਤੁਸੀਂ ਕਲਪਨਾ ਕਰ ਸਕਦੇ ਹੋ ਧਰਤੀ ਉਤੇ ਗੁਰੂ ਜੋ ਆਏ ਸਨ, ਜਿਨਾਂ ਨੇ ਸਾਡੇ ਗ੍ਰਹਿ ਨੂੰ ਭਾਗ ਲਾਏ ਹਨ ਅਤੇ ਜੋ ਸਾਨੂੰ ਭੌਤਿਕ ਰੂਪ ਵਿਚ ਛਡ ਕੇ ਚਲੇ ਗਏ, ਉਨਾਂ ਦੀ ਯਾਦ ਵਿਚ ਉਨਾਂ ਦੀ ਪੂਜਾ ਕਰਨ ਲਈ ਕਿਤਨੇ ਅਜਿਹੇ ਮਹਿਲ ਬਣਾਏ ਗਏ ਹਨ? ਇਹ ਪੂਜਾ ਕਰਨ ਵਾਲੇ ਮਹਿਲ ਕੁਦਰਤੀ ਤੌਰ ਤੇ ਆਲੇ ਦੁਆਲੇ ਨੂੰ ਸਥਿਰ ਕਰਦੇ ਹਨ, ਮਹੌਲ ਨੂੰ ਅਤੇ ਸਾਰੇ ਨੇੜੇ ਦੇ ਜੀਵਾਂ ਨੂੰ ਅਸੀਸ ਦਿੰਦੇ ਹਨ। ਅਤੇ ਕਿਵੇਂ ਵੀ, ਇਕ ਦਿਨ ਜਦੋਂ ਮੈਂ ਸਫਰ ਕਰ ਰਹੀ ਸੀ, ਮੈਂ ਆਪਣੇ ਆਪ ਨੂੰ ਸਾਰੀਆਂ ਘਰ ਦੀਆਂ ਕੁੰਜੀਆਂ ਤੋਂ ਛੁਡਾਉਣਾ ਚਾਹੁੰਦੀ ਸੀ, ਆਸ਼ਰਮ ਕੁੰਜੀਆਂ ਜਾਂ ਸੰਬੰਧਿਤ ਰੀਮੋਟ ਕੰਟ੍ਰੋਲਜ਼, ਆਦਿ... ਪਰ ਸਵਰਗ ਨੇ ਮੈਨੂੰ ਉਸੇ ਹੀ ਲਾਭਦਾਇਕ ਮਕਸਦ ਲਈ ਉਨਾਂ ਨੂੰ ਰਖਣ ਲਈ ਕਿਹਾ। ਸੋ, ਸਾਰੇ ਮੰਦਰ ਅਤੇ ਚਰਚਾਂ ਜੋ ਅਸੀਂ ਉਸਾਰੇ ਹਨ ਉਨਾਂ ਦਾ ਭੌਤਕਿ ਮੁਲ ਕੁਝ ਵੀ ਨਹੀਂ ਮਹਿਲਾਂ ਦੇ ਮੁਕਾਬਲੇ ਜੋ ਦੇਵਤਿਆਂ, ਪ੍ਰਭੂਆਂ ਨੇ ਉਨਾਂ ਗੁਰੂਆਂ ਲਈ ਬਣਾਏ ਸੀ। ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਦੋਂ ਛਡ ਕੇ ਜਾਂਦੇ ਹਨ, ਉਨਾਂ ਕੋਲ ਸ਼ਾਨਦਾਰ ਮੰਦਰ ਹਨ ਜਾਂ ਨਹੀਂ; ਉਨਾਂ ਕੋਲ ਹਮੇਸ਼ਾਂ ਹੁੰਦੇ ਹਨ।

ਜਿਉਂ ਉਹ ਇਕ ਖੇਤਰ ਤੋਂ ਦੂਜੇ ਖੇਤਰ ਨੂੰ ਚਲੇ ਜਾਂਦੇ ਹਨ, ਉਨਾਂ ਦੇ ਮਹਿਲ ਸਾਰਾ ਸਮਾਂ ਕਈ ਗੁਣਾਂ ਵਧ ਜਾਂਦੇ ਹਨ। ਹਰ ਜਗਾ ਜਿਥੋਂ ਦੀ ਉਹ ਲੰਘਦੇ ਹਨ, ਉਸ ਸਥਾਨਕ ਖੇਤਰ ਜਾਂ ਲਾਗੇ ਦੇ ਦੇਵਤੇ ਇਕਠੇ ਹੁੰਦੇ ਸਨ, ਆਪਣੀ ਸ਼ਕਤੀ ਵਰਤੋਂ ਕਰਦੇ ਅਤੇ ਗੁਰੂ ਲਈ ਆਭਾਰ ਵਿਚ, ਯਾਦ ਵਿਚ, ਅਤੇ ਪੂਜਾ ਵਿਚ ਅਜਿਹੇ ਮਹਿਲ ਉਸਾਰਦੇ, ਬਸ ਸਾਰੇ ਸੰਸਾਰ ਦੇ ਜਾਨਣ ਲਈ - ਅਦਿਖ ਸੰਸਾਰ ਵਿਚ। ਅਸੀਂ, ਭੌਤਿਕ ਅਤੇ ਦਿਸਦੇ ਸੰਸਾਰ ਵਿਚ, ਸ਼ਾਇਦ ਹੀ ਉਹਦੇ ਬਾਰੇ ਪਤਾ ਹੋਵੇ ਅਤੇ ਮੁਸ਼ਕਲ ਨਾਲ ਦਸ ਸਕਾਂਗੇ।

ਸੋ, ਜੇਕਰ ਤੁਸੀਂ ਕਿਸੇ ਜਗਾ ਜਾਂਦੇ ਹੋ ਅਤੇ ਸੁਦੇਸ਼ੀ ਲੋਕਾਂ ਨੂੰ ਕਹਿੰਦੇ ਹੋਏ ਦੇਖਦੇ ਹੋ, "ਕ੍ਰਿਪਾ ਕਰਕੇ ਉਹ ਖੇਤਰ, ਇਹ ਖੇਤਰ ਨੂੰ ਪ੍ਰੇਸ਼ਾਨ ਨਾ ਕਰਨਾ," ਇਹ ਹੋ ਸਕਦਾ ਕਿਉਂਕਿ ਉਹ ਕਿਸੇ ਖਾਸ ਜਗਾ ਦੀ ਪਵਿਤਰਤਾ ਨੂੰ ਜਾਣਦੇ ਹਨ। ਸੋ ਕ੍ਰਿਪਾ ਕਰਕੇ ਬਸ ਸਤਿਕਾਰ ਨਾਲ ਸੁਣਨਾ। ਪਹਿਲਾਂ, ਕਿਉਂਕਿ ਮਨੁਖ ਸਿਰਫ ਆਪਣੀ ਭੌਤਿਕ, ਸਰੀਰਕ ਸ਼ਕਤੀ ਉਤੇ ਨਿਰਭਰ ਸਨ - ਬੰਦੂਕਾਂ ਅਤੇ ਚਾਕੂ ਅਤੇ ਇਸ ਤਰਾਂ ਦੀਆਂ ਚੀਜ਼ਾਂ ਤੇ - ਅਸੀਂ ਕਦੇ ਕਦਾਂਈ ਮੂਲ ਨਿਵਾਸੀਆਂ ਦੀਆਂ ਜ਼ਮੀਨਾਂ ਖੋਹ ਲਈਆਂ ਅਤੇ ਦੇਵਤਿਆਂ ਨੂੰ ਨਾਰਾਜ਼ ਕਰ ਦਿਤਾ ਉਨਾਂ ਦਾ ਨਿਵਾਸ ਲੈਣ ਦੁਆਰਾ, ਉਨਾਂ ਦੇ ਪੂਜਾ ਕਰਨ ਵਾਲੇ ਮੰਦਰ ਅਤੇ ਉਹ ਸਭ, ਅਤੇ ਫਿਰ ਅਸੀਂ ਮਾੜੀ ਕਿਸਮਤ ਪ੍ਰਾਪਤ ਕਰਦੇ ਅਤੇ ਆਪਣੇ ਆਪ ਤੇ ਦੁਖਾਂਤ ਲਿਆਉਦੇ, ਬਸ ਸਿਰਫ ਕਿਉਂਕਿ ਅਸੀਂ ਅਣਜਾਣ ਸੀ। ਜੋ ਦੇਸੀ ਆਤਮਿਕ ਵਿਆਕਤੀ ਦੇਖ ਸਕਦੇ ਹਨ ਅਸੀਂ ਉਹ ਨਹੀਂ ਦੇਖ ਸਕਦੇ। ਹਰ ਇਕ ਸਵਦੇਸ਼ੀ ਰਾਸ਼ਟਰ ਵਿਚ ਜਾਂ ਭਾਈਚਾਰੇ ਵਿਚ, ਉਥੇ ਕੋਈ ਵਿਆਕਤੀ ਹੁੰਦਾ ਹੈ ਜਿਹੜਾ ਕੁਦਰਤ ਬਾਰੇ ਜਾਣਦਾ ਹੈ, ਜਿਹੜਾ ਭੌਤਿਕ ਰੁਕਾਵਟਾਂ ਤੋਂ ਪਰੇ ਚੀਜ਼ਾਂ ਦੇਖ ਸਕਦਾ ਹੈ ਜੋ ਆਮ ਲੋਕ ਨਹੀਂ ਦੇਖ ਸਕਦੇ। ਪਰ ਅਗਿਆਨਤਾ ਦੇ ਕਾਰਨ, ਬਹੁਤੇ ਮਜ਼ਬੂਤ ਭੌਤਿਕ ਹਥਿਆਰਾਂ ਅਤੇ ਤਾਕਤਾਂ ਨਾਲ ਆਉਂਦੇ ਅਤੇ ਨਿਵਾਸੀਆਂ ਨੂੰ ਉਨਾਂ ਦੀ ਧਰਤੀ ਤੋਂ, ਉਨਾਂ ਦੀ ਪੂਜਾ ਖੇਤਰ ਤੋਂ, ਉਨਾਂ ਦੇ ਪਵਿਤਰ ਪਹਾੜਾਂ ਤੋਂ, ਖੇਤਾਂ, ਪਹਾੜੀਆਂ ਅਤੇ ਜੰਗਲਾਂ ਤੋਂ ਦੂਰ ਜਾਣ ਲਈ ਮਜ਼ਬੂਰ ਕਰਦੇ, ਇਹ ਸੋਚਦੇ ਹੋਏ ਕਿ ਇਹ ਲੋਕ ਮੂਰਖ ਹਨ ਜਾਂ ਅੰਧਵਿਸ਼ਵਾਸ਼ੀ ਹਨ, ਜਾਂ ਵਿਗਿਆਨ ਬਾਰੇ ਕੁਝ ਨਹੀਂ ਜਾਣਦੇ।

ਪਰ ਬਹੁਤ ਸਾਰੀਆਂ ਚੀਜ਼ਾਂ ਦਾ, ਵਿਗਿਆਨ ਕਦੇ ਵੀ, ਵਿਆਖਿਆ ਨਹੀਂ ਕਰ ਸਕਦਾ, ਕਿਵੇਂ ਵੀ। ਅਜ਼ ਕਲ ਇਥੋਂ ਤਕ, ਬਹੁਤ ਸਾਰੀਆਂ ਉਚ ਤਕਨੀਕਾਂ ਨਾਲ, ਬਹੁਤ ਸਾਰੇ ਹਵਾ ਵਿਚ, ਜਾਂ ਸਮੁੰਦਰ ਵਿਚ ਜਾਂ ਜੰਗਲਾਂ ਵਿਚ ਜਾਂ ਕਿਸੇ ਜਗਾ ਪਹਾੜਾਂ ਵਿਚ ਵਰਤਾਰੇ ਰਿਕਾਰਡ ਕੀਤੇ ਗਏ ਹਨ, ਜਿਨਾਂ ਦੀ ਵਿਆਖਿਆ ਵਿਗਿਆਨ ਨਹੀਂ ਕਰ ਸਕਦਾ। ਉਨਾਂ ਚੀਜ਼ਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜੋ ਕੈਮਰੇ ਨਹੀਂ ਕੈਪਚਰ ਕਰ ਸਕਦੇ, ਆਮ ਅਖਾਂ ਨਹੀਂ ਦੇਖ ਸਕਦੀਆਂ, ਆਮ ਹਥ ਨਹੀਂ ਛੂਹ ਸਕਦੇ, ਪੈਰ ਵਿਚ ਦੀ ਨਹੀਂ ਜਾ ਸਕਦੇ, ਉਦਾਹਰਣ ਵਜੋਂ ਇਸ ਤਰਾਂ। ਸੋ ਕ੍ਰਿਪਾ ਕਰਕੇ, ਮੈਂ ਤੁਹਾਨੂੰ ਯਾਦ ਦਿਲਾਉਂਦੀ ਹਾਂ - ਖੈਰ, ਅਸੀਂ ਬਹੁਤ ਵਾਰ ਪਹਿਲੇ ਹੀ ਇਹਦੇ ਬਾਰੇ ਗਲ ਕੀਤੀ ਹੈ, ਪਰ ਮੈਂ ਤੁਹਾਨੂੰ ਦੁਬਾਰਾ ਯਾਦ ਦਿਲਾਉਂਦੀ ਹਾਂ - ਕ੍ਰਿਪਾ ਕਰਕੇ, ਹਰ ਕਦਮ ਤੁਸੀਂ ਧਰਤੀ ਉਤੇ ਚਲਦੇ ਹੋ, ਸ਼ੁਕਰਗੁਜ਼ਾਰ ਹੋਵੋ, ਸਤਿਕਾਰ-ਆਦਰ ਕਰੋ। ਫਿਰ ਤੁਹਾਨੂੰ ਤੁਹਾਡੀ ਜਿੰਦਗੀ ਵਿਚ ਘਟ ਪ੍ਰੇਸ਼ਾਨੀ ਅਤੇ ਮੁਸੀਬਤ ਹੋਵੇਗੀ।

ਅਤੇ ਜੇਕਰ ਤੁਸੀਂ ਇਹ ਕਰ ਸਕਦੇ ਹੋਵੋਂ, ਬਹੁਤ ਦੇਰ ਰਾਤ ਨੂੰ ਬਾਹਰ ਨਾ ਜਾਉ, ਕਿਉਂਕਿ ਅਧੀ ਰਾਤ ਨੂੰ - ਜੇਕਰ ਸਾਡੇ ਕੋਲ ਅਜ਼ੇ ਸੰਸਾਰ ਉਤੇ ਦਾਨਵ ਅਤੇ ਭੂਤ ਮੌਜ਼ੂਦ ਹਨ - ਅਧੀ ਰਾਤ ਨੂੰ - ਤੁਸੀਂ ਜਾਣਦੇ ਹੋ, ਅਧੀ ਰਾਤ ਨੂੰ - ਕਰਮਾਂ ਦਾ ਰਾਜਾ ਦਾਨਵਾਂ ਅਤੇ ਭੂਤਾਂ ਨੂੰ ਛਡ ਦੇਵੇਗਾ ਤਾਂਕਿ ਉਹ ਬਾਹਰ ਜਾ ਸਕਣ, ਆਜ਼ਾਦੀ ਨਾਲ ਕਰਨ ਲਈ ਜੋ ਉਨਾਂ ਨੂੰ ਕਰਨ ਦੀ ਲੋੜ ਹੈ। ਕਦੇ ਕਦਾਂਈ ਇਹ ਸਾਡੇ ਲਈ ਚੰਗਾ ਹੁੰਦਾ ਹੈ, ਕਦੇ ਕਦਾਂਈ ਇਹ ਸਾਡੇ ਲਈ ਨਹੀਂ ਚੰਗਾ ਹੁੰਦਾ। ਕਦੇ ਘਾਤਕ, ਕਦੇ ਕਦੇ ਲੋਕਾਂ ਨੂੰ ਡਰਾਉਣ ਦਾ ਕਾਰਨ ਬਣਦਾ ਹੈ, ਆਪਣਾ ਮਨ ਗੁਆਉਣਾ, ਪਾਗਲ ਹੋ ਜਾਣਾ, ਜਾਂ ਉਹ ਕੰਮ ਕਰਨ ਲਈ ਜੋ ਬਾਅਦ ਵਿਚ ਜਦੋਂ ਉਹ ਭੂਤਾਂ ਦੇ ਪ੍ਰਭਾਵ ਤੋਂ ਬਾਹਰ ਹੁੰਦੇ ਹਨ, ਉਨਾਂ ਨੂੰ ਬਿਲਕੁਲ ਯਾਦ ਨਹੀਂ ਰਹੇਗਾ। ਬਸ ਉਵੇਂ ਜਿਵੇਂ ਲੋਕ ਜੋ ਨੀਂਦ ਵਿਚ ਉਠ ਕੇ ਤੁਰ ਪੈਂਦੇ ਹਨ, ਜੇਕਰ ਉਹ ਕੁਝ ਚੀਜ਼ਾਂ ਕਰਦੇ ਹਨ, ਜਾਂ ਕਿਸੇ ਜਗਾ ਜਾਂਦੇ ਹਨ, ਜਦੋਂ ਉਹ ਵਾਪਸ ਆਪਣੇ ਮੰਜੇ ਤੇ ਵਾਪਸ ਆਉਂਦੇ ਹਨ, ਉਨਾਂ ਨੂੰ ਕੁਝ ਯਾਦ ਨਹੀਂ ਰਹਿੰਦਾ।

ਕਿਵੇਂ ਵੀ, ਇਸ ਭੌਤਿਕ ਜੀਵਨ ਵਿਚ ਰਹਿਣ ਲਈ, ਇਥੋਂ ਤਕ ਇਕ ਅਭਿਆਸੀ ਵਜੋਂ, ਤੁਹਾਨੂੰ ਹਮੇਸ਼ਾਂ ਸਾਵਧਾਨ ਰਹਿਣਾ ਜ਼ਰੂਰੀ ਹੈ ਅਤੇ ਆਪਣਾ ਸਭ ਤੋਂ ਵਧੀਆ ਦੇਣਾ, ਆਪਣੀ ਹਮਦਰਦੀ ਜੋ ਤੁਸੀਂ ਸਾਰੇ ਗੁਰੂਆਂ ਦੀਆਂ ਸਿਖਿਆਵਾਂ ਤੋਂ ਸਿਖਿਆ ਹੈ ਅਤੇ ਇਹਨੂੰ ਵਧ ਤੋਂ ਵਧ ਵਿਕਸਤ ਕਰੋ, ਜਾਂ ਇਹਨੂੰ ਆਪ ਵਧ ਤੋਂ ਵਧ ਯਾਦ ਰਖੋ, ਮੈਡੀਟੇਸ਼ਨ ਕਰਨ ਦੁਆਰਾ, ਪ੍ਰਮਾਤਮਾ ਦੀ ਮਿਹਰ ਦੁਆਰਾ। ਇਹ ਸਭ ਦਿਖਾਉ, ਆਪਣਾ ਪਿਆਰ ਦਿਖਾਉ। ਆਪਣਾ ਪਿਆਰ ਦੇਵੋ, ਆਪਣੇ ਪਿਆਰ ਨੂੰ ਅਮਲ ਕਰੋ, ਆਪਣੇ ਪਿਆਰ ਤੋਂ ਤੁਹਾਡੇ ਆਲੇ ਦੁਆਲੇ ਦੂਜਿਆਂ ਲਈ। ਤੁਸੀਂ ਕਦੇ ਨਹੀਂ ਜਾਣ ਸਕਦੇ ਤੁਸੀਂ ਕਿਸ ਦੀ ਮਦਦ ਕਰ ਰਹੇ ਹੋ। ਇਹ ਭੇਸ ਵਿਚ ਇਕ ਸੰਤ ਹੋ ਸਕਦਾ ਹੈ। ਇਹ ਇਕ ਉਚੇ ਪਧਰ ਦਾ ਗਿਆਨਵਾਨ ਸੰਤ ਜਾਂ ਅਭਿਆਸੀ ਹੋ ਸਕਦਾ ਹੈ, ਪਰ ਉਹ ਨਿਮਰਤਾ ਨਾਲ ਰਹਿੰਦੇ ਹਨ, ਬਸ ਉਵੇਂ ਹਰ ਕਿਸੇ ਦੀ ਤਰਾਂ। ਬਸ ਜਿਵੇਂ ਕਬੀਰ ਜੀ।

ਤੁਸੀਂ ਸੰਤ ਕਬੀਰ ਜੀ ਨੂੰ ਜਾਣਦੇ ਹੋ? ਉਨਾਂ ਨੇ ਜੁਲਾਹੇ ਦੇ ਤੌਰ ਤੇ ਆਪਣਾ ਕੰਮ ਜ਼ਾਰੀ ਰਖਿਆ ਸੀ। ਅਤੇ ਜਿਵੇਂ ਬੁਧ, ਉਹ ਇਕ ਰਾਜ ਦੇ ਰਾਜਕੁਮਾਰ ਸਨ, ਪਰ ਉਹ ਬਸ ਆਪਣੇ ਪਾਟੇ ਪੁਰਾਣੇ ਚੋਗੇ ਵਿਚ ਭੋਜ਼ਨ ਲਈ ਭੀਖ ਮੰਗਣ ਜਾਣ ਲਈ ਪੈਦਲ ਆਲੇ ਦੁਆਲੇ ਘੁੰਮਦੇ ਰਹੇ। ਅਤੇ ਬਹੁਤ ਸਾਰੇ ਗੁਰੂ ਬਸ ਨੰਗੇ ਪੈਰੀਂ ਪੈਦਲ ਜਾਂਦੇ ਸਨ ਅਤੇ ਚੁਪ-ਚਾਪ, ਨਿਮਰਤਾ ਨਾਲ ਮਨੁਖਾਂ ਦੀ ਸੇਵਾ ਕੀਤੀ, ਜਦੋਂ ਤਕ ਉਨਾਂ ਨੂੰ ਲਭਿਆ ਨਹੀਂ ਗਿਆ ਸੀ, ਅਤੇ ਫਿਰ ਫਾਂਸੀ ਦਿਤੀ ਗਈ, ਜਿੰਦਾ ਸਾੜਿਆ ਗਿਆ, ਸਲੀਬ ਤੇ ਚੜਾਇਆ ਗਿਆ ਜਾਂ ਕਤਲ ਕਰ ਦਿਤਾ ਗਿਆ। ਤੁਸੀਂ ਇਹ ਪਹਿਲੇ ਹੀ ਜਾਣਦੇ ਹੋ। ਜਿਤਨਾ ਜਿਆਦਾ ਤੁਸੀਂ ਪੜਦੇ ਹੋ ਕਿਵੇਂ ਸਤਿਗੁਰੂਆਂ ਨੂੰ ਦੁਖ ਝਲਣਾ ਪਿਆ, ਉਤਨਾ ਤੁਸੀਂ ਉਨਾਂ ਦੇ ਸ਼ੁਕਰਗੁਜ਼ਾਰ ਹੋ, ਅਤੇ ਗਹਿਰੇ ਤਲ ਤੇ ਤੁਸੀਂ ਛੂਹੇ ਜਾਂਦੇ ਹੋ, ਅਤੇ ਤੁਸੀਂ ਉਨਾਂ ਦੀ ਦਿਆਲਤਾ ਦਾ ਭੁਗਤਾਨ ਕਰਨ ਲਈ, ਉਨਾਂ ਦੇ ਪਿਆਰ ਅਤੇ ਕੁਰਬਾਨੀ ਲਈ ਆਭਾਰ ਪ੍ਰਗਟਾਉਣ ਲਈ ਵਧ ਤੋਂ ਵਧ ਲਗਨ ਨਾਲ ਅਭਿਆਸ ਕਰਨ ਦੀ ਸਹੁੰ ਖਾਂਦੇ ਹੋ।

ਅਤੀਤ ਵਿਚ ਬਹੁਤ ਸਾਰੇ ਗੁਰੂਆਂ ਨੇ ਬਸ ਕੀਤਾ ਜੋ ਉਨਾਂ ਨੇ ਕੀਤਾ ਸੀ - ਇਕ ਆਮ ਨੌਕਰੀ, ਇਕ ਸਾਧਾਰਨ ਜੀਵਨ ਜਿਉਂਦੇ - ਅਤੇ ਤੁਸੀਂ ਕਦੇ ਉਨਾਂ ਨੂੰ ਪਛਾਣ ਨਹੀਂ ਸਕਦੇ ਜਾਂ ਫਿਰ ਜੇਕਰ ਤੁਹਾਡੇ ਕੋਲ ਮਾਨਸਿਕ ਅਖਾਂ ਜਾਂ ਰੂਹਾਨੀ ਅਖਾਂ ਹੋਣ ਜੋ ਉਨਾਂ ਦੇ ਆਭਾ ਨੂੰ ਦੇਖ ਸਕਦੀਆਂ ਹਨ। ਫਿਰ ਤੁਸੀਂ ਜਾਣ ਲਵੋਂਗੇ ਉਹ ਉਚੇ-ਪਧਰ ਦੇ ਜੀਵ ਹਨ, ਆਮ ਇਨਸਾਨ ਨਹੀਂ। ਤੁਹਾਨੂੰ ਇਥੋਂ ਤਕ ਦੇਖਣ ਦੀ ਵੀ ਲੋੜ ਨਹੀਂ ਹੈ। ਬਸ ਜਿਸ ਕਿਸੇ ਨੂੰ ਤੁਸੀਂ ਮਿਲਦੇ ਹੋ ਉਨਾਂ ਦਾ ਸਤਿਕਾਰ ਕਰੋ, ਅਤੇ ਉਨਾਂ ਦਾ ਸਨੇਹੀ ਰਹਿਮਤਾ ਨਾਲ ਵਿਹਾਰ ਕਰੋ, ਅਤੇ ਉਨਾਂ ਵਿਚ ਰਬ ਨੂੰ ਪਛਾਣੋ, ਭਾਵੇਂ ਬ੍ਰਹਿਮੰਡ ਵਿਚ ਪ੍ਰਮਾਤਮਾ ਦੀ ਸੰਤਾਨ ਵਜੋਂ ਆਪਣੀ ਉਚੀ ਸਥਿਤੀ ਨੂੰ ਜਾਣਦੇ ਹੋਣ ਜਾਂ ਨਾ ਜਾਣਦੇ ਹੋਣ। ਬਸ ਚੰਗੇ ਬਣੋ, ਦਿਆਲੂ ਬਣੋ, ਫਿਰ ਤੁਹਾਡੀ ਜਿੰਦਗੀ ਬਿਹਤਰ ਹੋਵੇਗੀ। ਇਹੀ ਸਭ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ। ਸੰਤਾਂ ਨੂੰ ਲਭਣ ਦੀ ਕੋਈ ਲੋੜ ਨਹੀਂ ਤਾਂਕਿ ਤੁਸੀਂ ਉਸ ਪ੍ਰਤੀ ਦਿਆਲੂ ਹੋ ਸਕੋਂ ਤਾਂਕਿ ਤੁਹਾਡੇ ਕੋਲ ਅਸੀਸਾਂ ਹੋਣ। ਨਹੀਂ, ਨਹੀਂ, ਉਹ ਤਾਂ ਫਿਰ ਜਿਵੇਂ ਸੌਦੇਬਾਜ਼ੀ ਵਾਂਗ ਹੈ। ਉੁਹ ਪਛੜੀ-ਸ਼੍ਰੇਣੀ, ਘਟੀਆ ਹੈ। ਸਾਰ‌ਿਆਂ ਨਾਲ ਸ਼ਰਤ-ਰਹਿਤ ਵਿਹਾਰ ਕਰੋ ਉਵੇਂ ਜਿਵੇਂ ਤੁਸੀਂ ਚਾਹੁੰਦੇ ਹੋ ਤੁਹਾਡੇ ਆਪਣੇ ਨਾਲ ਵਿਹਾਰ ਕੀਤਾ ਜਾਵੇ, ਉਵੇਂ ਜਿਵੇਂ ਤੁਸੀਂ ਉਨਾਂ ਦੀ ਸਥਿਤੀ ਵਿਚ ਹੋਵੋਂ। ਹਮੇਸ਼ਾਂ ਇਹ ਸੋਚੋ ਕਿ ਤੁਸੀਂ ਦੂਜੇ ਹੋ, ਫਿਰ ਤੁਸੀਂ ਜਾਣ ਲਵੋਂਗੇ ਕਿਵੇਂ ਉਨਾਂ ਨਾਲ ਵਿਹਾਰ ਕਰਨਾ ਹੈ।

ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਬਹੁਤ ਸ਼ਿਦਤ ਨਾਲ ਅਭਿਆਸ ਕਰਨ ਲਈ, ਮੇਰੇ ਵਿਚ ਭਰੋਸਾ ਕਰਨ ਲਈ, ਅਤੇ ਪ੍ਰਮਾਤਮਾ ਨੂੰ ਹਰ ਰੋਜ਼ ਯਾਦ ਕਰਨ ਲਈ ਅਤੇ ਪ੍ਰਮਾਤਮਾ ਦਾ ਧੰਨਵਾਦ ਕਰਨ ਲਈ, ਸਾਰੇ ਗੁਰੂਆਂ ਦਾ ਧੰਨਵਾਦ ਕਰਨ ਲਈ, ਅਤੇ ਬਹੁਤ ਸਾਰੇ ਚੰਗੇ ਕੰਮ ਕਰਨ ਲਈ ਜੋ ਤੁਸੀਂ ਕਰ ਸਕਦੇ ਹੋ, ਜਾਂ ਜਦੋਂ ਤੁਸੀਂ ਮਿਲਦੇ ਹੋ, ਉਨਾਂ ਸਾਰੇ ਲੋੜਵੰਦਾਂ ਦੀ ਬਿਨਾਂ ਸ਼ਰਤ ਮਦਦ ਕਰਦੇ ਹੋ। ਕਦੇ ਇਹ ਨਾ ਸੋਚਣਾ ਕਿ ਉਨਾਂ ਨੂੰ ਤੁਹਾਡਾ ਧੰਨਵਾਦ ਕਰਨਾ ਜਾਂ ਤੁਹਾਨੂੰ ਜਿਵੇਂ ਇਨਾਮ ਦੇਣਾ ਚਾਹੀਦਾ ਜਾਂ ਕਿ ਸਵਰਗ ਤੁਹਾਨੂੰ ਇਨਾਮ ਦੇਵੇਗਾ। ਪਰ ਤੁਹਾਨੂੰ ਇਨਾਮ ਦਿਤਾ ਜਾਵੇਗਾ, ਭਾਵੇਂ ਜੇਕਰ ਤੁਸੀਂ ਇਹ ਨਾ ਚਾਹੁੰਦੇ ਹੋਵੋਂ। ਬਸ ਹਰ ਇਕ ਜਿਸ ਨੂੰ ਤੁਸੀਂ ਦੇਖਦੇ ਹੋ ਜਾਂ ਨਹੀਂ ਦੇਖ ਸਕਦੇ ਬਸ ਉਨਾਂ ਦਾ ਆਦਰ-ਸਤਿਕਾਰ ਕਰੋ। ਜਾਣਦੇ ਹੋਏ ਕਿ ਪ੍ਰਮਾਤਮਾ ਦੀ ਐਨਰਜ਼ੀ ਸਭ ਜਗਾ ਹੈ, ਸੰਤਾ ਅਤੇ ਸਾਧੂਆਂ ਦੀ ਐਨਰਜ਼ੀ ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਉਚਾ ਚੁਕਣ ਲਈ, ਤੁਹਾਨੂੰ ਦਿਲਾਸਾ ਦੇਣ ਲਈ ਭਰਪੂਰ ਹੈ। ਫਿਰ ਤੁਸੀਂ ਹਰ ਇਕ ਨਾਲ ਵਿਹਾਰ ਉਵੇਂ ਕਰੋਂਗੇ ਜਿਵੇਂ ਜੇਕਰ ਉਹ ਇਕ ਗੁਰੂ ਹੈ, ਉਹ ਇਕ ਸੰਤ ਹੈ। ਜਾਂ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ - ਬਸ ਆਪਣੇ ਸਾਥੀ ਮਨੁਖੀ ਜੀਵਾਂ ਵਜੋਂ।

ਜਦੋਂ ਮੈਂ ਹਸਪਤਾਲ ਵਿਚ ਆਪਣੇ ਆਲੇ- ਦੁਆਲੇ ਕੁਝ ਮਰੀਜ਼ਾਂ ਦੀ ਮਦਦ ਕਰ ਰਹੀ ਸੀ, ਮੈਂ ਨਹੀਂ ਜਾਂਚ ਕੀਤੀ ਜੇਕਰ ਉਹ ਸੰਤ ਜਾਂ ਸਾਧੂ ਸਨ ਜਾਂ ਕੁਝ ਅਜਿਹਾ। ਮੈਂ ਬਸ ਉਨਾਂ ਦੀ ਮਦਦ ਕੀਤੀ ਕਿਉਂਕਿ ਉਨਾਂ ਨੂੰ ਇਹਦੀ ਲੋੜ ਸੀ, ਕਿਉਂਕਿ ਉਸ ਸਮੇਂ ਮੈਂ ਇਹ ਕਰਨ ਦੇ ਯੋਗ ਸੀ, ਅਤੇ ਕਿਉਂਕਿ ਸਾਰੀਆਂ ਨਰਸਾਂ ਅਤੇ ਡਾਕਟਰ ਬਹੁਤ ਜਿਆਦਾ ਵਿਆਸਤ ਸਨ। ਤੁਸੀਂ ਇਹ ਨਹੀਂ ਜਾਣਦੇ; ਜਦੋਂ ਤੁਸੀਂ ਕੁਝ ਹਸਪਤਾਲਾਂ ਨੂੰ ਜਾਂਦੇ ਹੋ, ਉਹ ਬਹੁਤ ਹੀ ਜਿਆਦਾ ਵਿਆਸਤ ਹਨ। ਲੋਕ ਸਭ ਜਗਾ ਦੁਖੀ ਅਤੇ ਬਿਮਾਰ ਹਨ। ਅਤੇ ਕਈ ਬਹੁਤ ਬੇਵਸ ਤੌਰ ਤੇ ਬਿਮਾਰ ਹਨ ਕਿ ਤੁਸੀਂ ਬਸ ਉਨਾਂ ਦੇ ਦੁਖ ਅਤੇ ਪੀੜਾ ਨੂੰ ਮਹਿਸੂਸ ਕਰਦੇ ਹੋਏ ਹੰਝੂ ਵਹਾਉਂਦੇ ਹੋ। ਸੋ ਤੁਹਾਡੀ ਥੋੜੀ ਜਿਹੀ ਮਦਦ, ਤੁਹਾਡੇ ਥੋੜੇ ਜਿਹੇ ਆਰਾਮ ਦੇਣ ਵਾਲੇ ਸ਼ਬਦ, ਤੁਹਾਡੀਆਂ ਪਿਆਰੀਆਂ ਅਖਾਂ, ਤੁਹਾਡੀ ਨਿਮਾਣੀ ਸੇਵਾ, ਉਨਾਂ ਨੂੰ ਥੋੜਾ ਜਿਹਾ ਧਰਵਾਸ ਦੇਣ ਵਿਚ ਮਦਦ ਕਰੇਗੀ। ਉਨਾਂ ਵਿਚੋਂ ਕਈਆਂ ਕੋਲ ਇਥੋਂ ਤਕ ਕੋਈ ਰਿਸ਼ਤੇਦਾਰ ਜਾਂ ਦੋਸਤ ਜਾਂ ਪ੍ਰੀਵਾਰ ਨਹੀਂ ਹੁੰਦੇ। ਉਹ ਬਸ ਬਿਲਕੁਲ ਇਕਲੇ ਹੀ ਹਨ, ਅਤੇ ਬਿਮਾਰ, ਇਕਲੇ, ਬੇਸਹਾਰੇ, ਅਤੇ ਡਰੇ ਹੋਏ।

ਸੋ ਕਲਪਨਾ ਕਰੋ ਜੇਕਰ ਇਹ ਤੁਸੀਂ ਹੋਵੋਂ। ਤੁਸੀਂ ਕਿਹੋ ਜਿਹਾ ਵਿਹਾਰ ਚਾਹੋਂਗੇ - ਪਿਆਰ ਕੀਤਾ ਜਾਣਾ, ਧਰਵਾਸ ਦਿਤਾ ਜਾਣਾ, ਦਿਆਲਤਾ ਦਿਖਾਈ ਜਾਣੀ? ਫਿਰ ਤੁਸੀਂ ਬਸ ਇਹ ਕਰੋ ਉਵੇਂ ਜੇਕਰ ਇਹ ਤੁਹਾਡੇ ਆਪਣੀ ਲਈ ਹੋਵੇ। ਬਹੁਤਾ ਜ਼ਿਆਦਾ ਨਾ ਕਰੋ, ਬਹੁਤਾ ਰੌਲਾ ਨਾ ਪਾਉ ਜਦੋਂ ਇਹ ਕਰ ਰਹੇ ਹੋਵੋਂ, ਇਹ ਨਾ ਕਰੋ ਤਾਂਕਿ ਸਾਰੀਆਂ ਨਰਸਾਂ ਤੁਹਾਨੂੰ ਦੇਖਣ ਅਤੇ ਤੁਹਾਡੀ ਵਡਿਆਈ ਕਰਨ। ਉਹ ਸ਼ਾਇਦ ਦੇਖ ਲੈਣ, ਅਤੇ ਉਹ ਸ਼ਾਇਦ ਤੁਹਾਡੀ ਸ਼ਲਾਘਾ ਕਰਨ, ਜਿਵੇਂ ਮੇਰੀ ਕੇਸ ਵਿਚ। ਪਰ ਤੁਹਾਨੂੰ ਮਾਣ ਨਹੀਂ ਮ‌ਹਿਸੂਸ ਕਰਨਾ ਚਾਹੀਦਾ ਜਾਂ ਸੰਤੁਸ਼ਟ ਕਿਸੇ ਇਨਾਮ ਲਈ ਜੋ ਤੁਹਾਡੇ ਕੋਲ ਹੋਵੇ, ਸ਼ਬਦਾਂ ਦੁਆਰਾ ਜਾਂ ਕਿਰ‌ਿਆ ਦੁਆਰਾ। ਤੁਸੀਂ ਇਹ ਬਸ ਕਰਦੇ ਹੋ ਕਿਉਂਕਿ ਤੁਸੀਂ ਕਰਨਾ ਚਾਹੁੰਦੇ ਹੋ, ਕਿਉਂਕਿ ਉਸ ਵਿਆਕਤੀ ਨੂੰ ਤੁਹਾਡੀ ਮਦਦ ਦੀ ਲੋੜ ਹੈ। ਬਸ ਇਹੀ। ਇਹ ਯਾਦ ਰਖਣਾ।

ਅਤੇ ਤੁਸੀਂ ਕਦੇ ਨਹੀਂ ਜਾਣ ਸਕਦੇ, ਤੁਸੀਂ ਸ਼ਾਇਦ ਇਕ ਸੰਤ ਦੀ ਮਦਦ ਕੀਤੀ ਹੋਵੇ, ਇਕ ਸਤਿਗੁਰੂ ਦੀ ਜਿਸ ਨੂੰ ਸਪਸ਼ਟ ਤੌਰ ਤੇ ਤੁਸੀਂ ਨਹੀਂ ਜਾਣਦੇ, ਜਾਂ ਮਸ਼ਹੂਰ ਨਹੀਂ, ਜਾਂ ਕੁਝ ਚੀਜ਼ ਕਹਿਣ ਲਈ ਬਹੁਤੇ ਨਿਮਰ ਹਨ। ਪਰ ਉਹ ਤੁਹਾਨੂੰ ਚੁਪ ਚੁਪੀਤੇ, ਆਸ਼ੀਰਵਾਦ ਦੇਣਗੇ। ਅਤੇ ਤੁਸੀਂ ਕਦੇ ਨਹੀਂ ਜਾਣੋਂਗੇ ਕਿਉਂ ਅਚਾਨਕ ਤੁਹਾਡੀ ਜਿੰਦਗੀ ਬਿਹਤਰ ਹੋ ਗਈ, ਮਿਸਾਲ ਵਜੋਂ, ਕਿਉਂ ਤੁਹਾਡੇ ਰਿਸ਼ਤੇ ਵਧੇਰੇ ਖੁਸ਼ੀ ਵਾਲੇ ਹੋ ਗਏ. ਤੁਹਾਨੂੰ ਆਪਣੇ ਕੰਮ ਉਤੇ ਤਰਕੀ ਮਿਲੀ, ਇਕ ਬਿਹਤਰ ਨੌਕਰੀ, ਇਕ ਉਚੇਰੀ ਸਥਿਤੀ ਲਈ, ਆਦਿ। ਪਰ ਇਹ ਨਹੀਂ ਕਿ ਤੁਸੀਂ ਇਹ ਚਾਹੁੰਦੇ ਜਾਂ ਇਹਦੀ ਆਸ ਕਰਦੇ ਸੀ।

ਤੁਹਾਨੂੰ ਹਮੇਸ਼ਾਂ ਆਪਣੇ ਪਿਆਰ ਨਾਲ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਬਸ ਉਹੀ ਹੈ ਸਭ ਜੋ ਉਥੇ ਹੈ। ਬਸ ਪਿਆਰ ਨਾਲ, ਸਭ ਚੀਜ਼ ਪਿਆਰ ਨਾਲ ਕਰੋ - ਆਪਣੇ ਲਈ, ਆਪਣੇ ਪ੍ਰੀਵਾਰ, ਆਪਣੇ ਰਿਸ਼ਤੇਦਾਰਾਂ , ਆਪਣੇ ਦੋਸਤਾਂ, ਅਤੇ ਅਜ਼ਨਬੀਆਂ ਲਈ - ਜਦੋਂ ਵੀ ਉਨਾਂ ਨੂੰ ਇਹਦੀ ਲੋੜ ਹੋਵੇ। ਅਤੇ ਇਥੋਂ ਤਕ ਜਦੋਂ ਉਨਾਂ ਨੂੰ ਇਹਦੀ ਲੋੜ ਨਾ ਹੋਵੇ, ਉਨਾਂ ਨੂੰ ਵੀ ਪਿਆਰ ਦੇਵੋ, ਜੇਕਰ ਤੁਸੀਂ ਕਰ ਸਕਦੇ ਹੋ, ਆਪਣੇ ਪ੍ਰਵਾਰ ਲਈ - ਇਹ ਤੁਹਾਡੇ ਜੀਵਨ ਨੂੰ ਵਧੇਰੇ ਖੁਸ਼ ਬਣਾਉਂਦਾ ਹੈ। ਕਿਉਂਕਿ ਜੇਕਰ ਤੁਹਾਡੇ ਪ੍ਰੀਵਾਰ ਦੇ ਮੈਂਬਰ ਖੁਸ਼ ਹਨ, ਫਿਰ ਤੁਸੀਂ ਖੁਸ਼ ਹੋ। ਇਹ ਯਕੀਨੀ ਤੌਰ ਤੇ ਇਸ ਤਰਾਂ ਹੈ। ਉਥੇ ਇਕ ਪ੍ਰਤੀਬਿੰਬ ਹੈ। ਬਸ ਜਿਵੇਂ ਸ਼ੀਸ਼ੇ ਦੀ ਤਰਾਂ - ਜਦੋਂ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ, ਇਕ ਚੰਗਾ ਸ਼ੀਸ਼ਾ ਵਾਪਸ ਤੁਹਾਨੂੰ ਪ੍ਰਤੀਬਿੰਬਤ ਕਰਦਾ ਹੈ ਕਿ ਤੁਸੀਂ ਸੁੰਦਰ ਹੋ ਜਾਂ ਨਹੀਂ। ਠੀਕ ਹੈ। ਇਹ ਬਹੁਤ ਸਧਾਰਨ ਹੈ।

ਹੁਣ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਪ੍ਰਮਾਤਮਾ ਨੂੰ ਯਾਦ ਕਰਨ ਲਈ, ਪ੍ਰਮਾਤਮਾ ਦੀ ਉਸਤਤੀ ਕਰਨ ਲਈ, ਅਤੇ ਪ੍ਰਮਾਤਮਾ, ਅਤੇ ਸਾਰੇ ਸੰਤਾਂ ਅਤੇ ਸਾਧੂਆਂ ਦਾ, ਅਤੇ ਸਤਿਗੁਰੂ ਦਾ ਹਰ ਰੋਜ਼ ਸ਼ੁਕਰਾਨਾ ਕਰਨ ਲਈ ਹਰ ਰੋਜ, ਹਰ ਸਮਾਂ ਜਦੋਂ ਤੁਸੀਂ ਕਰ ਸਕਦੇ ਹੋ। ਅਤੇ ਜਿਤਨਾ ਕਰ ਸਕਦੇ ਹੋਵੋਂ ਤੁਸੀਂ ਮੈਡੀਟੇਸ਼ਨ ਕਰੋ। ਆਪਣੇ ਆਪ ਨੂੰ ਪਵਿਤਰ ਨਾਵਾਂ ਨਾਲ ਅਤੇ ਸੁਗਾਤ ਨਾਲ ਸੁਰਖਿਅਤ ਰਖੋ, ਜੇਕਰ ਤੁਹਾਡੇ ਕੋਲ ਇਹ ਹੈ। ਠੀਕ ਹੈ। ਤੁਹਾਡੀਆਂ ਸਾਰੀਆਂ ਨੇਕ ਕਾਮਨਾਵਾਂ ਸਚੀਆ, ਪੂਰੀਆਂ ਹੋਣ। ਪ੍ਰਮਾਤਮਾ ਕਦੇ ਵੀ ਤੁਹਾਨੂੰ ਉਨਾਂ ਨੂੰ ਵਿਸਰਨ ਨਾ ਦੇਣ। ਆਮੇਨ। ਮੈਂ ਤੁਹਾਡੇ ਨਾਲ ਫਿਰ ਕਿਸੇ ਸਮੇਂ ਗਲ ਕਰਾਂਗੀ। ਤੁਹਾਨੂੰ ਪਿਆਰ, ਤੁਹਾਨੂੰ ਪਿਆਰ, ਤੁਹਾਨੂੰ ਪਿਆਰ।

Photo Caption: ਕਈ ਸ਼ਕਤੀਸ਼ਾਲੀ ਨਹੀਂ ਦਿਖਾਈ ਦਿੰਦੇ, ਪਰ ਬਹੁਤ ਦਿੰਦੇ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/3)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
575 ਦੇਖੇ ਗਏ
2024-11-08
856 ਦੇਖੇ ਗਏ
2024-11-08
886 ਦੇਖੇ ਗਏ
32:16
2024-11-08
206 ਦੇਖੇ ਗਏ
2024-11-08
169 ਦੇਖੇ ਗਏ
2024-11-08
146 ਦੇਖੇ ਗਏ
2024-11-08
175 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ