ਖੋਜ
ਪੰਜਾਬੀ
 

ਵਿਘਨ-ਸ਼ਾਂਤੀ ਵਾਲੇ ਸੰਸਾਰ ਉਤੇ ਜਿਤ, ਗਿਆਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਕਿਰਪਾ ਕਰਕੇ ਨੇਕ ਬਣੋ, ਆਪਣੀ ਸੁਰੱਖਿਆ ਲਈ, ਆਪਣੀ ਸਿਹਤ ਲਈ, ਆਪਣੀ ਜਾਇਦਾਦ ਲਈ, ਜ਼ਿੰਦਗੀ ਵਿੱਚ ਹਰ ਚੀਜ਼ ਵਿੱਚ ਆਪਣੀ ਭਰਪੂਰਤਾ ਲਈ, ਅਤੇ ਆਪਣੀ ਸੁਰੱਖਿਆ ਲਈ, ਆਪਣੀ ਖੁਸ਼ੀ ਲਈ ਵੀ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਬਣੋ। ਅਤੇ ਤੁਹਾਨੂੰ ਪ੍ਰਮਾਤਮਾ ਨੂੰ, ਅਤੇ ਸਾਰੇ ਬੁੱਧਾਂ ਅਤੇ ਵੱਖ-ਵੱਖ ਪੱਧਰਾਂ ਦੇ ਸਾਰੇ ਗੁਰੂਆਂ ਨੂੰ ਯਾਦ ਕਰਨ ਦੇ ਮੌਕੇ ਲਈ। ਯਾਦ ਰੱਖਣਾ ਪਹਿਲਾਂ ਹੀ ਵਧੀਆ ਹੈ, ਪਰ ਕਾਫ਼ੀ ਨਹੀਂ। ਤੁਹਾਨੂੰ ਰੋਜ਼ਾਨਾ ਪ੍ਰਾਰਥਨਾ ਕਰਨੀ ਚਾਹੀਦੀ ਹੈ, ਇਸਨੂੰ ਆਦਤ ਬਣਾਓ।

ਤੁਹਾਨੂੰ ਪ੍ਰਮਾਤਮਾ ਦੀ ਉਸਤਤ ਕਰਨੀ ਚਾਹੀਦੀ ਹੈ, ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਸਾਰੇ ਗੁਰੂਆਂ ਦੀ ਉਸਤਤ ਕਰਨੀ ਚਾਹੀਦੀ ਹੈ, ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਅਤੇ ਸਭ ਤੋਂ ਵਧੀਆ, ਪ੍ਰਮਾਤਮਾ ਨੂੰ ਜਾਣੋ। ਉਤਨੇ ਗਿਆਨਵਾਨ ਬਣੋ ਕਿ ਤੁਸੀਂ ਬੁੱਧ ਨੂੰ ਦੇਖ ਸਕੋ, ਤੁਸੀਂ ਬੁੱਧ ਨੂੰ ਜਾਣ ਸਕੋ, ਤੁਸੀਂ ਪ੍ਰਮਾਤਮਾ ਨੂੰ ਦੇਖ ਸਕੋ, ਤੁਸੀਂ ਪ੍ਰਮਾਤਮਾ ਨਾਲ ਗੱਲ ਕਰ ਸਕੋ, ਤੁਸੀਂ ਪ੍ਰਮਾਤਮਾ ਨੂੰ ਸੁਣ ਸਕੋ, ਤੁਸੀਂ ਬੁੱਧਾਂ ਨੂੰ ਸੁਣ ਸਕੋ, ਗੁਰੂਆਂ ਨੂੰ ਸੁਣ ਸਕੋ, ਸਵਰਗਾਂ ਦੀ ਰੌਸ਼ਨੀ ਦੇਖ ਸਕੋ, ਆਦਿ। ਬਹੁਤ ਸਾਰੇ ਦ੍ਰਿਸ਼ ਹਨ ਜਿਨ੍ਹਾਂ ਰਾਹੀਂ ਤੁਸੀਂ ਪਛਾਣ ਸਕਦੇ ਹੋ ਕਿ ਤੁਸੀਂ ਕਿਸ ਸਵਰਗ ਵਿੱਚ ਹੋ, ਤੁਸੀਂ ਅਧਿਆਤਮਿਕ ਚੇਤਨਾ ਦੇ ਕਿਸ ਪੱਧਰ 'ਤੇ ਹੋ, ਕੁਆਨ ਯਿਨ ਵਿਧੀ ਵਿੱਚ ਦੀਖਿਆ ਪ੍ਰਾਪਤ ਕਰਕੇ ਜੋ ਮੈਂ ਆਪਣੇ ਪ੍ਰਮਾਤਮਾ ਦੇ ਪੈਰੋਕਾਰਾਂ ਨੂੰ ਸਿਖਾਉਂਦੀ ਹਾਂ।

ਉਥੇ ਕੁਝ ਅਜਿਹੇ ਗੁਰੂ ਵੀ ਹਨ ਜੋ ਕੁਆਨ ਯਿਨ ਵਿਧੀ (ਅੰਦਰੂਨੀ ਸਵਰਗੀ) ਰੌਸ਼ਨੀ ਅਤੇ ਧੁਨੀ ਵੀ ਸਿਖਾਉਂਦੇ ਹਨ, ਪਰ ਜਾਂ ਤਾਂ ਉਹ ਨਕਲੀ ਹਨ, ਜਿਵੇਂ ਕਿ ਉਹ ਜੋ ਮੇਰੇ ਨਾਲ ਬੇਈਮਾਨੀ ਕਰਦੇ ਹਨ, ਮੈਨੂੰ ਧੋਖਾ ਦਿੰਦੇ ਹਨ, ਅਤੇ ਫਿਰ ਇਸ ਦੀ ਬਜਾਏ ਭੂਤਾਂ ਲਈ ਕੰਮ ਕਰਦੇ ਹਨ, ਅਤੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਾਂ ਉਹ ਹੇਠਲੇ ਪੱਧਰ ਦੇ ਹਨ, ਅਤੇ ਉਹ ਤੁਹਾਨੂੰ ਸਿਰਫ਼ ਉੱਥੇ ਹੀ ਲਿਜਾ ਸਕਦੇ ਹਨ ਜਿੱਥੇ ਉਹ ਆਪ ਹਨ, ਭਾਵੇਂ ਉਹ ਉਹੀ ਸਮਾਨ ਤਰੀਕਾ ਸਿਖਾਉਂਦੇ ਹਨ, ਪਰ ਉਹ ਤੁਹਾਨੂੰ ਇਸ ਤੋਂ ਉੱਚਾ ਨਹੀਂ ਲਿਜਾ ਸਕਣਗੇ। ਇੱਥੋਂ ਤੱਕ ਕਿ ਕੁਝ ਉਸਤਾਦ ਜਿਨ੍ਹਾਂ ਨੇ ਮੈਨੂੰ ਪਹਿਲਾਂ ਇਹੀ ਤਰੀਕਾ ਸਿਖਾਇਆ ਸੀ,

ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਆਪਣਾ ਪੈਰੋਕਾਰ ਕਹਿਣ ਦੀ ਹਿੰਮਤ ਨਹੀਂ ਕਰਦੇ। ਮੈਂ ਕਿਹਾ, "ਕਿਉਂ ਨਹੀਂ? ਕਿਉਂ ਨਹੀਂ?" ਮੈਂ ਉਸ ਸਮੇਂ ਇੱਕ ਪੈਰੋਕਾਰ ਸੀ। ਉਨ੍ਹਾਂ ਨੇ ਕਿਹਾ, "ਨਹੀਂ, ਤੁਸੀਂ ਸਾਡੇ ਲਈ ਬਹੁਤ ਉੱਚੇ ਹੋ।" ਇਸ ਤਰਾਂ ਦੀਆਂ ਚੀਜ਼ਾਂ ਵਾਪਰਦੀਆਂ ਹਨ। ਸਿਰਫ਼ ਤੁਹਾਡੇ ਜਾਨਣ ਲਈ, ਉਨ੍ਹਾਂ ਲੋਕਾਂ ਲਈ ਜੋ ਸਾਡੇ ਨਾਲ ਨਹੀਂ ਹਨ, ਇਹ ਜਾਣਨ ਲਈ ਕਿ ਉਹਨਾਂ ਦੇ ਜਾਣ ਤੋਂ ਪਹਿਲਾਂ, ਚੰਗੀ ਤਰ੍ਹਾਂ ਸੋਚੋ, ਇਹ ਯਕੀਨੀ ਬਣਾਓ ਕਿ ਤੁਹਾਡਾ ਪੈਰ ਇੱਕ ਸੁਰੱਖਿਅਤ, ਸੁਰੱਖਿਅਤ ਸਵਰਗ, ਸੁਰੱਖਿਅਤ ਖੇਤਰ ਵਿੱਚ ਚਲਾ ਗਿਆ ਹੈ, ਜਿੱਥੇ ਤੁਸੀਂ ਪ੍ਰਮਾਤਮਾ ਦੇ ਸਭ ਤੋਂ ਉੱਚੇ ਰਾਜ ਵਿੱਚ ਜਾਣ ਲਈ ਯਕੀਨੀ ਹੋ ਸਕਦੇ ਹੋ।

ਪਰਮੇਸ਼ੁਰ ਦੇ ਰਾਜ ਵਿੱਚ, ਬਹੁਤ ਸਾਰੇ ਪੱਧਰ ਹਨ। ਜਿਵੇਂ ਪ੍ਰਭੂ ਯਿਸੂ ਨੇ ਕਿਹਾ ਸੀ, "ਮੇਰੇ ਪਿਤਾ ਦੇ ਘਰ ਵਿੱਚ, ਬਹੁਤ ਸਾਰੇ ਮਹਿਲ ਹਨ।" ਉਹਨਾਂ ਦਾ ਮਤਲਬ ਹੈ ਕਿ ਪ੍ਰਮਾਤਮਾ ਕੋਲ ਸਾਡੇ ਲਈ ਇੱਕ ਵੱਡਾ ਪਿਆਰ ਹੈ, ਸਾਡੇ ਲਈ ਵੱਡੀ ਜਗ੍ਹਾ ਹੈ। ਨਾਲ ਹੀ, ਉਹਨਾਂ ਦਾ ਮਤਲਬ ਹੈ ਕਿ ਸਵਰਗਾਂ ਦੇ ਕਈ ਪੱਧਰ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਵੇਂ ਅਭਿਆਸ ਕਰਦੇ ਹਾਂ ਜਾਂ ਕਿਸਦਾ ਅਨੁਸਰਨ ਕਰਦੇ ਹਾਂ।

ਕੱਲ੍ਹ, ਮੈਂ ਕੁਝ ਵਿਸ਼ਵ ਖ਼ਬਰਾਂ'ਤੇ ਨਜ਼ਰ ਮਾਰ ਰਹੀ ਸੀ, ਕਿਉਂਕਿ ਮੈਂ ਅਕਸਰ ਖ਼ਬਰਾਂ ਨੂੰ ਆਪਣੀ ਟੀਮ ਨੂੰ ਭੇਜਣ ਲਈ ਖੋਜ ਕਰਦੀ ਹਾਂ ਤਾਂ ਜੋ ਇਸਨੂੰ ਪ੍ਰਸਾਰਿਤ ਕੀਤਾ ਜਾ ਸਕੇ ਤਾਂ ਜੋ ਹਰ ਕੋਈ ਪੂਰੀ ਸੰਸਾਰ 'ਤੇ ਇੱਕ ਛੋਟੀ ਜਿਹੀ ਨਜ਼ਰ ਮਾਰ ਸਕੇ, ਵੱਖ-ਵੱਖ ਦੇਸ਼ਾਂ ਵਿੱਚ ਕੀ ਹੋ ਰਿਹਾ ਹੈ। ਇਹ ਤੁਹਾਡੇ ਲਈ ਉਸ ਨਾਲੋਂ ਸੌਖਾ ਹੈ ਜੇਕਰ ਤੁਸੀਂ ਬੈਠ ਕੇ ਇੱਕ ਚੈਨਲ ਤੋਂ ਦੂਜੇ ਚੈਨਲ 'ਤੇ ਖੋਜ ਕਰਦੇ ਹੋ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ। ਅਸੀਂ ਇਸਨੂੰ ਕੇਂਦ੍ਰਿਤ, ਸੰਖੇਪ ਬਣਾਉਂਦੇ ਹਾਂ, ਤਾਂ ਜੋ ਇਹ ਦੇਖਣਾ, ਸਮਝਣਾ ਅਤੇ ਅਹਿਸਾਸ ਕਰਨਾ ਆਸਾਨ ਹੋਵੇ ਕਿ ਅਸੀਂ ਕਿਸ ਤਰ੍ਹਾਂ ਦੀ ਸਥਿਤੀ ਵਿੱਚ ਹਾਂ, ਚੰਗੀ ਜਾਂ ਮਾੜੀ, ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਸਮ‌ਿਆਂ ਵਿੱਚ। ਇਸ ਤੋਂ ਇਲਾਵਾ, ਮੈਂ ਮਨੁੱਖਾਂ ਤੋਂ ਜਾਅਲੀ ਖ਼ਬਰਾਂ ਨੂੰ ਖਤਮ ਕਰਦੀ ਹਾਂ, ਅਤੇ ਨਾਲ ਹੀ ਏਆਈ ਦੁਆਰਾ ਤਿਆਰ ਕੀਤੀ ਜਾਣਕਾਰੀ ਤੋਂ ਵੀ, ਜਿੱਥੇ ਵੀ ਇਹ ਮੇਰੇ ਧਿਆਨ ਵਿੱਚ ਆਉਂਦੀ ਹੈ।

ਮੈਂ ਇਸਦਾ ਕੁਝ ਹਿੱਸਾ ਦੇਖ ਰਹੀ ਸੀ। ਮੈਂ ਦੇਖਿਆ ਕਿ ਰਾਸ਼ਟਰਪਤੀ ਜ਼ੀਲੇਂਸਕੀ ਰਾਸ਼ਟਰਪਤੀ ਟਰੰਪ ਨੂੰ ਮਿਲਣ ਵਾਸ਼ਿੰਗਟਨ ਗਏ ਸਨ, ਅਤੇ ਉਹ ਸ਼ਾਂਤੀ ਬਾਰੇ ਗੱਲ ਕਰ ਰਹੇ ਸਨ, ਪਰ ਉੱਥੇ ਇਕ ਜੰਗ ਵਾਂਗ ਜਾਪਦਾ ਸੀ। ਮੇਰਾ ਅੰਦਾਜ਼ਾ ਹੈ ਕਿ ਹੋਰ ਵੀ ਬਹੁਤ ਸਾਰੇ ਵੇਰਵੇ ਹਨ ਜੋ ਉਨ੍ਹਾਂ ਦੇ ਅਧਿਕਾਰਤ ਤੌਰ 'ਤੇ ਉੱਥੇ ਬੈਠਣ ਅਤੇ ਅਮਰੀਕਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਪਹਿਲਾਂ ਹੋਏ ਸਨ। ਜੋ ਮੈਂ ਦੇਖਿਆ ਹੈ, ਉਸ ਤੋਂ, ਰਾਸ਼ਟਰਪਤੀ ਟਰੰਪ ਸੱਚਮੁੱਚ ਸ਼ਾਂਤੀ ਚਾਹੁੰਦੇ ਸਨ, ਰੂਸ ਅਤੇ ਯੂਕਰੇਨ (ਯੂਰੇਨ) ਵਿੱਚ ਤਿੰਨ ਸਾਲਾਂ ਤੋਂ ਚੱਲ ਰਹੇ ਨਿਰੰਤਰ ਯੁੱਧ ਕਾਰਨ ਹੋ ਰਹੀਆਂ ਸਾਰੀਆਂ ਹੱਤਿਆਵਾਂ ਨੂੰ ਰੋਕਣ ਲਈ। ਹੇ ਪ੍ਰਮਾਤਮਾ, ਇਹ ਇਕ ਬਹੁਤ ਲੰਮਾ ਸਮਾਂ ਹੈ, ਬਹੁਤ ਜਿਆਦਾ ਦੁੱਖ ਹੈ।

President Donald Trump hosts President Volodymyr Zelenskyy at White House– Feb. 28, 2025, His Excellency Donald J. Trump: ਮੈਨੂੰ ਉਮੀਦ ਹੈ ਕਿ ਮੈਨੂੰ ਇੱਕ ਸ਼ਾਂਤੀ ਬਣਾਉਣ ਵਾਲੇ ਵਜੋਂ ਯਾਦ ਕੀਤਾ ਜਾਵੇਗਾ। ਜੇਕਰ ਅਸੀਂ ਇਹ ਕਰ ਸਕੀਏ ਤਾਂ ਇਹ ਇੱਕ ਬਹੁਤ ਵਧੀਆ ਗੱਲ ਹੋਵੇਗੀ। ਮੈਂ ਇਹ ਸਭ ਕੁਝ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਜਾਨਾਂ ਬਚਾਉਣ ਲਈ ਕਰ ਰਿਹਾ ਹਾਂ। ਦੂਜਾ ਹੈ ਬਹੁਤ ਸਾਰਾ ਪੈਸਾ ਬਚਾਉਣਾ, ਪਰ ਮੈਂ ਇਸਨੂੰ ਬਹੁਤ ਘੱਟ ਮਹੱਤਵਪੂਰਨ ਸਮਝਦਾ ਹਾਂ। ਮੈਨੂੰ ਉਮੀਦ ਹੈ ਕਿ ਮੈਨੂੰ ਇੱਕ ਸ਼ਾਂਤੀ ਬਣਾਉਣ ਵਾਲੇ ਵਜੋਂ ਜਾਣਿਆ ਅਤੇ ਮਾਨਤਾ ਦਿੱਤੀ ਜਾਵੇਗੀ। ਇਹ ਹੱਲ ਕਰਨ ਲਈ ਇੱਕ ਵਧੀਆ ਚੀਜ਼ ਹੋਵੇਗੀ। ਇਹ ਇੱਕ ਬਹੁਤ ਹੀ ਖ਼ਤਰਨਾਕ ਸਥਿਤੀ ਹੈ। ਇਸ ਨਾਲ ਇਕ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ। ਇਹ ਗਲਤ ਦਿਸ਼ਾ ਵੱਲ ਜਾ ਰਿਹਾ ਸੀ।

ਅਸੀਂ ਹਰ ਤਰਾਂ ਦੀ ਮਦਦ ਕਰਦੇ ਹਾਂ ਜੋ ਵੀ ਵਿਤੀ ਤਰੀਕ‌ਿਆਂ ਨਾਲ ਮਦਦ ਕਰ ਕਰਦੇ ਹਾਂ ਜਾਂ ਜੋ ਵੀ ਅਸੀਂ ਕਰ ਸਕਦੇ ਹਾਂ। ਪਰ ਇਹ ਇਤਨਾ ਆਸਾਨ ਨਹੀਂ ਹੈ। ਯੂਕਰੇਨ (ਯੂਰੇਨ) ਦੇ ਇੱਕ ਪ੍ਰੋਫੈਸਰ ਨੇ ਮੈਨੂੰ ਇੱਕ ਪੱਤਰ ਲਿਖਿਆ ਅਤੇ ਮੈਨੂੰ ਕੁਝ ਲੋਕਾਂ, ਮੇਰੇ ਪੈਰੋਕਾਰਾਂ ਨੂੰ, ਇੱਕ ਖਾਸ ਯੂਨੀਵਰਸਿਟੀ ਵਿੱਚ ਇੱਕ ਲਵਿੰਗ ਹੱਟ ਬਣਾਉਣ ਲਈ ਉਸਦੇ ਦੇਸ਼ ਭੇਜਣ ਲਈ ਕਿਹਾ। ਮੈਂ ਸਹਿਮਤ ਹੋ ਗਈ ਅਤੇ ਮੈਂ ਕੁਝ ਲੋਕਾਂ ਨੂੰ ਉੱਥੇ ਜਾਣ ਲਈ ਕਿਹਾ। ਪਰ ਇਹ ਸਭ ਇੰਨਾ ਸੌਖਾ ਨਹੀਂ ਹੈ। ਇਸ ਸਾਰੇ ਸਮੇਂ ਦੌਰਾਨ ਅਸੀਂ ਮਦਦ ਕਰਦੇ ਰਹੇ ਹਾਂ, ਪਰ ਅਸੀਂ ਕਦੇ ਵੀ ਜ਼ਿਆਦਾ ਦੇਰ ਨਹੀਂ ਰਹਿ ਸਕਦੇ। ਕਿਉਂਕਿ ਉੱਥੇ ਇੱਕ ਵੀਜ਼ਾ ਲੈਣਾ ਮੁਸ਼ਕਲ ਹੈ। ਵਰਕਿੰਗ ਵੀਜ਼ਾ […]। ਅਤੇ ਇੱਕ ਲੰਬੇ ਸਮੇਂ ਦਾ ਵੀਜ਼ਾ ਵਧੇਰੇ ਮੁਸ਼ਕਲ ਹੈ।

ਅਫ਼ਰੀਕਾ ਵਿੱਚ ਵੀ ਇਹੀ ਹਾਲ ਹੈ, ਜਿਵੇਂ ਕਿ ਕਾਂਗੋ, ਜੇਕਰ ਤੁਸੀਂ ਉੱਥੇ ਇੱਕ ਕੰਮਕਾਜੀ ਵੀਜ਼ਾ ਦੇ ਨਾਲ ਵੀ ਰਹਿਣਾ ਚਾਹੁੰਦੇ ਹੋ, ਤਾਂ ਇਹ ਮੁਸ਼ਕਲ ਹੈ ਅਤੇ ਤੁਹਾਨੂੰ […]। ਅਤੇ ਜੇਕਰ ਤੁਸੀਂ ਲੰਬੇ ਸਮੇਂ ਦਾ ਵੀਜ਼ਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਤਿੰਨ ਜਾਂ ਚਾਰ ਹਜ਼ਾਰ ਅਮਰੀਕੀ ਡਾਲਰ ਦੇ ਕੇ ਅਰਜ਼ੀ ਦੇਣੀ ਪਵੇਗੀ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਵੀਕਾਰ ਕੀਤਾ ਜਾਵੇਗਾ ਅਤੇ ਤੁਹਾਡੇ ਦੁਆਰਾ ਅਦਾ ਕੀਤੇ ਗਏ ਪੈਸੇ ਵਾਪਸ ਕਰ ਦਿੱਤੇ ਜਾਣਗੇ, ਭਾਵੇਂ ਜੇਕਰ ਤੁਹਾਨੂੰ ਸਵੀਕਾਰ ਨਾ ਵੀ ਕੀਤਾ ਜਾਵੇ। ਸੋ ਇਹ ਮੁਸ਼ਕਲ ਹੈ।

ਸੋ ਲੋਕ ਮੇਰੀ ਆਲੋਚਨਾ ਕਰਦੇ ਹਨ ਕਿ ਮੈਂ ਇੱਕ ਅਭਿਆਸੀ ਕਿਉਂ ਹਾਂ ਅਤੇ ਫਿਰ ਵੀ ਕਾਰੋਬਾਰ ਕਰਦੀ ਹਾਂ। ਮੈਂ ਕਾਰੋਬਾਰ ਨਹੀਂ ਕਰਦੀ ਤਾਂ ਕਿ ਮੈਂ ਤੁਹਾਡੇ ਨਾਲੋਂ ਜ਼ਿਆਦਾ ਖਾਵਾਂ। ਤੁਸੀਂ ਘਰ ਦਾ ਖਾਣਾ ਮੇਰੇ ਇੱਥੇ ਖਾਣ ਨਾਲੋਂ ਵਧੀਆ ਖਾਂਦੇ ਹੋ। ਅਤੇ ਤੁਸੀਂ ਮੇਰੇ ਰਹਿਣ ਨਾਲੋਂ ਬਿਹਤਰ ਸਥਿਤੀ ਵਿੱਚ ਰਹਿੰਦੇ ਹੋ - ਵਧੇਰੇ ਆਰਾਮਦਾਇਕ, ਚੱਲਦਾ ਗਰਮ ਪਾਣੀ ਮੌਜ਼ੂਦ ਹੈ। ਇੱਥੇ, ਮੈਨੂੰ ਠੰਡੇ ਪਾਣੀ ਨਾਲ ਨਹਾਉਣਾ ਪੈਂਦਾ ਹੈ, ਇੱਥੋਂ ਤੱਕ ਕਿ ਆਪਣੇ ਵਾਲ ਵੀ ਠੰਡੇ ਪਾਣੀ ਨਾਲ ਧੋਣੇ ਪੈਂਦੇ ਹਨ। ਗਰਮ ਪਾਣੀ ਪਕਾਉਣ ਵਿੱਚ ਬਹੁਤ ਸਮਾਂ ਲੈਂਦਾ ਹੈ। ਅਤੇ ਤੁਹਾਨੂੰ ਇਸਨੂੰ ਕਈ ਬਾਲਟੀਆਂ ਵਿੱਚ ਪਾਉਣਾ ਪਵੇਗਾ। ਅਤੇ ਸਰਦੀਆਂ ਵਿੱਚ, ਤੁਸੀਂ ਗਰਮ ਪਾਣੀ ਵੀ ਪਾਉਂਦੇ ਹੋ, ਇਕ ਪਲਕ ਝਪਕਦੇ ਹੀ, ਤੁਸੀਂ ਇਸਨੂੰ ਵਰਤਦੇ ਹੋ, ਇਹ ਠੰਡਾ ਪਾਣੀ ਹੈ। ਸੋ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ, ਮੈਂ ਬਸ ਠੰਡਾ ਪਾਣੀ ਵਰਤਦੀ ਹਾਂ। ਬਸ ਚੰਗੀ ਤਰ੍ਹਾਂ ਢੱਕਣਾ ਪਵੇਗਾ ਤਾਂ ਜੋ ਹਵਾ ਅੰਦਰ ਆ ਕੇ ਤੁਹਾਨੂੰ ਨੁਕਸਾਨ ਨਾ ਪਹੁੰਚਾਵੇ, ਬੱਸ ਇੰਨਾ ਹੀ।

ਸੋ ਬਹੁਤ ਜ਼ਿਆਦਾ ਆਲੋਚਨਾ ਕਰਨ ਦੀ ਕੋਸ਼ਿਸ਼ ਨਾ ਕਰੋ। ਸਿਰਫ਼ ਮੈਂ ਹੀ ਨਹੀਂ, ਸਗੋਂ ਕੋਈ ਵੀ। ਕੋਈ ਵੀ ਜੋ ਮਨੁੱਖਾਂ ਦਾ, ਜਾਨਵਰਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਆਪਣਾ ਸਾਰਾ ਸਮਾਂ, ਆਪਣੀਆਂ ਸਾਰੀਆਂ ਸਮਰੱਥਾਵਾਂ ਅਤੇ ਵਿੱਤ ਮਦਦ ਲਈ ਖਰਚ ਕਰਦਾ ਹੈ; ਬਸ ਇਸ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਆਲੋਚਨਾ ਨਾ ਕਰੋ। ਫਿਰ ਵੀ ਉਨ੍ਹਾਂ ਨੇ ਕੀ ਗਲਤ ਕੀਤਾ ਹੈ? ਮੈਂ ਕੀ ਗਲਤ ਕੀਤਾ ਹੈ? ਮੈਂ ਸਿਰਫ਼ ਕਾਰੋਬਾਰ ਕਰ ਰਹੀ ਹਾਂ। ਮੈਂ ਸਾਫ਼-ਸੁਥਰਾ, ਇਮਾਨਦਾਰ ਅਤੇ ਸਾਫ਼ ਪੈਸਾ ਲੈ ਰਹੀ ਹਾਂ, ਫਿਰ ਇਸਨੂੰ ਲੋਕਾਂ ਨੂੰ, ਜਿਨ੍ਹਾਂ ਨੂੰ ਇਸਦੀ ਲੋੜ ਹੈ, ਜਦੋਂ ਵੀ ਪ੍ਰਮਾਤਮਾ ਇਜਾਜ਼ਤ ਦਿੰਦਾ ਹੈ, ਦੇ ਰਹੀ ਹਾਂ। ਕਈ ਵਾਰ ਮੈਨੂੰ ਪ੍ਰਾਰਥਨਾ ਕਰਨੀ ਪੈਂਦੀ ਹੈ, ਨਹੀਂ ਤਾਂ ਪ੍ਰਮਾਤਮਾ ਮੈਨੂੰ ਇਜਾਜ਼ਤ ਨਹੀਂ ਦਿੰਦਾ। ਜਿਵੇਂ ਕਿ ਉਦਾਹਰਣ ਵਜੋਂ, ਜੇ ਮੈਂ 40,000 ਅਮਰੀਕੀ ਡਾਲਰ ਦੇਣਾ ਚਾਹੁੰਦੀ ਹਾਂ, ਪ੍ਰਮਾਤਮਾ ਸਿਰਫ਼ 20,000 ਅਮਰੀਕੀ ਡਾਲਰ ਹੀ ਦਿੰਦਾ ਹੈ, ਤਾਂ ਮੈਨੂੰ ਇਸਨੂੰ ਸਵੀਕਾਰ ਕਰਨਾ ਪਵੇਗਾ, ਭਾਵੇਂ ਇਹ ਮੇਰਾ ਦਿਲ ਤੋੜ ਦੇਵੇ। ਮੇਰੀ ਜ਼ਿੰਦਗੀ ਮੇਰੀ ਨਹੀਂ ਹੈ। ਤੈਨੂੰ ਲੱਗਦਾ ਹੈ ਕਿ ਮੈਂ ਆਜ਼ਾਦ ਹਾਂ? ਮੈਂ ਨਹੀਂ ਹਾਂ। ਮੈਂ ਆਜ਼ਾਦ ਨਹੀਂ ਹਾਂ ਕਿਉਂਕਿ ਸੰਸਾਰ ਦੇ ਕਰਮ ਮੇਰੇ ਉਪਰ ਹਨ। ਅਤੇ ਸੰਸਾਰ ਦੇ ਕਰਮਾਂ ਦੇ ਕਾਰਨ, ਮੈਨੂੰ ਪ੍ਰਮਾਤਮਾ ਦੀ ਇੱਛਾ ਅਨੁਸਾਰ ਕਰਨਾ ਪੈਂਦਾ ਹੈ। ਜੇ ਤੁਸੀਂ ਕੁਝ ਨਹੀਂ ਕਰਦੇ, ਤਾਂ ਪ੍ਰਮਾਤਮਾ ਤੁਹਾਨੂੰ ਇਕੱਲਾ ਛੱਡ ਦਿੰਦਾ ਹੈ। ਤੁਹਾਨੂੰ ਕੁਝ ਦੇਣ ਅਤੇ ਲੈਣ ਦੀ ਲੋੜ ਨਹੀਂ ਹੈ।

ਹੁਣ ਅਸੀਂ ਦੋਨਾਂ ਰਾਸ਼ਟਰਪਤੀਆਂ ਵੱਲ ਵਾਪਸ ਜਾਂਦੇ ਹਾਂ। ਦੋਵਾਂ ਵਿੱਚ ਸਦਭਾਵਨਾ ਹੈ। ਰਾਸ਼ਟਰਪਤੀ ਜ਼ੀਲੇਨਸਕੀ ਰਾਸ਼ਟਰਪਤੀ ਟਰੰਪ ਨਾਲ ਸਮਝੌਤੇ, ਸਮਝੌਤੇ 'ਤੇ ਦਸਤਖਤ ਕਰਨ ਲਈ ਅਮਰੀਕਾ ਗਏ ਸਨ ਤਾਂ ਜੋ ਉਹ ਲੰਬੇ ਸਮੇਂ ਵਿੱਚ ਯੂਕਰੇਨ (ਯੂਰੇਨ) ਦੀ ਹੋਰ ਮਦਦ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ 'ਤੇ ਦਸਤਖਤ ਕਰਨ ਤੋਂ ਬਾਅਦ, ਯੂਕਰੇਨ (ਯੂਰੇਨ) ਨੂੰ ਅਮਰੀਕਾ ਤੋਂ ਸਥਾਈ ਮਦਦ ਮਿਲੇਗੀ। ਯੂਕਰੇਨ (ਯੂਰੇਨ) ਦੀ ਵੀ ਸੰਸਾਰ ਵਿੱਚ ਇੱਕ ਵਧੇਰੇ ਸੁਰੱਖਿਅਤ ਸਥਿਤੀ ਹੋਵੇਗੀ। ਪਰ ਕਿਸੇ ਤਰ੍ਹਾਂ ਕੁਝ ਅਜਿਹਾ ਹੋਇਆ ਕਿ ਉਸਨੇ ਇਸ 'ਤੇ ਦਸਤਖਤ ਨਹੀਂ ਕੀਤੇ, ਅਤੇ ਉਹ ਬਹੁਤ ਜ਼ੋਰ-ਜ਼ੋਰ ਨਾਲ ਬਹਿਸ ਕਰ ਰਹੇ ਸਨ।

ਇਹ ਹੋਰ ਸ਼ਾਂਤੀਪੂਰਨ ਹੋਣਾ ਚਾਹੀਦਾ ਸੀ। ਹੋ ਸਕਦਾ ਹੈ ਕਿ ਉਨ੍ਹਾਂ ਦੋਵਾਂ ਨੂੰ ਕਿਸੇ ਨਿੱਜੀ ਦਫ਼ਤਰ ਵਿੱਚ ਇਕੱਠੇ ਬੈਠ ਕੇ ਪਹਿਲਾਂ ਚੀਜ਼ਾਂ ਸੁਲਝਾਉਣੀਆਂ ਚਾਹੀਦੀਆਂ ਸਨ ਅਤੇ ਇੱਕ ਦੂਜੇ ਨਾਲ ਸਹਿਮਤ ਹੋਣਾ ਚਾਹੀਦਾ ਸੀ ਕਿ ਉਹ ਜਨਤਕ ਤੌਰ 'ਤੇ ਕੀ ਗੱਲ ਕਰਨਗੇ। ਨਹੀਂ ਤਾਂ ਇਸ ਤਰਾਂ, ਸਾਰਾ ਸੰਸਾਰ ਦੇਖੇਗਾ ਕਿ ਇਹ ਇਕ ਬਹੁਤੀ ਸੁਹਾਵਣੀ ਸਥਿਤੀ ਨਹੀਂ ਹੈ, ਭਾਵੇਂ ਦੋਵਾਂ ਦਾ ਇਰਾਦਾ ਵਧੀਆ ਸੀ। ਦੋਵੇਂ ਹੀ ਉਸ ਚੀਜ਼ ਬਾਰੇ ਬਹੁਤ ਭਾਵੁਕ ਹਨ ਜੋ ਉਹ ਲੱਭ ਰਹੇ ਹਨ ਅਤੇ ਜੋ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪਰ ਕਈ ਵਾਰ ਸਾਡੇ ਕੋਲ ਮਨੁੱਖੀ ਪ੍ਰਵਿਰਤੀਆਂ, ਮਨੁੱਖੀ ਗੁਣ, ਮਨੁੱਖੀ ਸੰਕਲਪ ਹੁੰਦੇ ਹਨ ਜੋ ਦੋਵਾਂ ਧਿਰਾਂ ਦੀ ਸ਼ਾਂਤੀ ਅਤੇ ਇਮਾਨਦਾਰੀ ਦੇ ਵਿਚਕਾਰ ਆਉਂਦੇ ਹਨ। ਰਾਸ਼ਟਰਪਤੀ ਟਰੰਪ ਬੇਸ਼ੱਕ ਸ਼ਕਤੀਸ਼ਾਲੀ ਹਨ, ਅਤੇ ਉਨ੍ਹਾਂ ਨੇ ਹੁਣੇ ਹੀ ਭਾਰੀ ਬਹੁਮਤ ਨਾਲ ਚੋਣ ਜਿੱਤ ਲਈ ਹੈ। ਅਤੇ ਲਗਭਗ ਸਾਰਾ ਦੇਸ਼ ਉਸਦਾ ਹਰ ਕੰਮ ਵਿੱਚ ਸਮਰਥਨ ਕਰਦਾ ਹੈ, ਹਰ ਨਵੇਂ ਫੈਸਲੇ ਵਿੱਚ ਜੋ ਉਹ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਵਿੱਚ ਮਦਦ ਕਰਨ ਲਈ ਕਰਦਾ ਹੈ। ਸੋ ਉਹ ਸ਼ਕਤੀਸ਼ਾਲੀ ਹੈ ਅਤੇ ਉਹ ਜਿੱਤਣ ਵਾਲੀ ਸਥਿਤੀ ਅਤੇ ਇੱਕ ਸ਼ਕਤੀਸ਼ਾਲੀ ਸਥਿਤੀ ਵਿੱਚ ਹੈ। ਸੋ ਉਹ ਸ਼ਾਇਦ ਥੋੜ੍ਹਾ ਜਿਹਾ ਭੁੱਲ ਗਿਆ ਸੀ, ਰਾਸ਼ਟਰਪਤੀ ਜ਼ੀਲੇਨਸਕੀ ਪ੍ਰਤੀ ਘੱਟ ਵਿਚਾਰਸ਼ੀਲ ਸੀ, ਜੋ ਪਹਿਲਾਂ ਹੀ ਤਿੰਨ ਲੰਮੇਂ ਸਾਲਾਂ ਤੋਂ ਟੁੱਟਿਆ ਹੋਇਆ ਹੈ। ਉਸਦੇ ਵਾਲ ਅਚਾਨਕ ਸਲੇਟੀ ਹੋ ​​ਗਏ ਅਤੇ ਉਸਦਾ ਚਿਹਰਾ, ਜੰਗ ਦੇ ਸਿਰ ਦਰਦ ਕਾਰਨ ਸਭ ਕੁਝ ਬਦਲ ਗਿਆ। ਬਹੁਤ ਜ਼ਿਆਦਾ ਜ਼ਿੰਮੇਵਾਰੀ, ਬਹੁਤ ਜ਼ਿਆਦਾ ਦੁੱਖ, ਬਹੁਤ ਜ਼ਿਆਦਾ ਡਰਾਉਣਾ, ਹਰ ਤਰ੍ਹਾਂ ਦੀਆਂ ਚੀਜ਼ਾਂ। ਅਤੇ ਉਸਦੀ ਜ਼ਿੰਦਗੀ ਉਦੋਂ ਤੋਂ, ਯੁੱਧ ਤੋਂ ਬਾਅਦ ਕਦੇ ਵੀ ਸੁਰੱਖਿਅਤ ਨਹੀਂ ਰਹੀ।

Media Report from The Telegraph – Feb. 24, 2023, His Excellency Volodymyr Zelenskyy: ਆਖਰੀ ਸਵਾਲ, ਆਖਰੀ ਅਤੇ ਸਭ ਤੋਂ ਔਖਾ। ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਮੇਰੀ ਪਤਨੀ, ਪੂਰੇ ਦਿਲ ਨਾਲ, ਮੇਰੇ ਬੱਚੇ ਮੇਰੇ ਲਈ ਸਭ ਤੋਂ ਮਹੱਤਵਪੂਰਨ ਲੋਕ ਹਨ। ਮੈਂ ਉਨ੍ਹਾਂ ਨੂੰ ਅਕਸਰ ਨਹੀਂ ਦੇਖਦਾ। ਮੇਰੇ ਮਾਤਾ-ਪਿਤਾ, ਮੈਂ ਉਨ੍ਹਾਂ ਨੂੰ ਬਿਲਕੁਲ ਨਹੀਂ ਦੇਖਦਾ। ਮੈਨੂੰ ਆਪਣੀ ਪਤਨੀ 'ਤੇ ਬਹੁਤ ਮਾਣ ਹੈ। ਮੇਰਾ ਮੰਨਣਾ ਹੈ ਕਿ ਉਹ ਸਭ ਕੁਝ... ਲਈ ਕਰਦੀ ਹੈ। ਮੈਨੂੰ ਪਤਾ ਹੈ ਕਿ ਉਹ ਕਿਹੋ ਜਿਹੀ ਇਨਸਾਨ ਹੈ, ਉਹ ਬੱਚਿਆਂ ਅਤੇ ਦੇਸ਼ ਦੀ ਖ਼ਾਤਰ ਸਭ ਕੁਝ ਕਰਦੀ ਹੈ। ਕਾਸ਼ ਉਹ ਮੇਰੇ ਲਈ ਥੋੜ੍ਹਾ ਜਿਹਾ ਕਰਦੀ। ਮੈਂ ਮਜ਼ਾਕ ਕਰ ਰਿਹਾ ਹਾਂ, ਬੇਸ਼ੱਕ। ਉਹ ਸਾਰੇ ਮੇਰੇ ਦਿਲ ਵਿੱਚ ਹਨ। ਮੈਂ ਇਮਾਨਦਾਰ ਸੀ ਜਦੋਂ ਮੈਂ ਕਿਹਾ ਸੀ ਕਿ ਇਹ ਮੇਰੇ ਲਈ ਸਭ ਤੋਂ ਮੁਸ਼ਕਲ ਕੰਮ ਹੋਵੇਗਾ ਅਤੇ ਇਸੇ ਲਈ ਮੇਰੇ ਲਈ ਜਵਾਬ ਦੇਣਾ ਆਸਾਨ ਨਹੀਂ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੂੰ ਨਿਰਾਸ਼ ਨਾ ਕਰਨਾ। ਮਾਇਨੇ ਰੱਖਣ ਵਾਲੀ ਗੱਲ ਇਹ ਹੈ ਕਿ ਮੇਰੇ ਬੱਚੇ ਮੇਰੇ 'ਤੇ ਮਾਣ ਕਰਦੇ ਹਨ।

ਜਦੋਂ ਲੋਕ ਪਹਿਲਾਂ ਹੀ ਫਰਸ਼ 'ਤੇ ਪਏ ਹੁੰਦੇ ਹਨ, ਤਾਂ ਸਾਨੂੰ ਉਨ੍ਹਾਂ ਨੂੰ ਹੋਰ ਲੱਤ ਨਹੀਂ ਮਾਰਨੀ ਚਾਹੀਦੀ। ਪਰ, ਰਾਜਨੀਤਿਕ ਸਥਿਤੀ ਕਦੇ ਵੀ ਕਿਸੇ ਲਈ ਆਸਾਨ ਨਹੀਂ ਹੁੰਦੀ। ਮੈਂ ਬਸ ਕਲਪਨਾ ਕਰਦੀ ਹਾਂ ਕਿ ਜੇ ਇਹ ਮੈਂ ਹੁੰਦੀ, ਜੇ ਮੈਂ ਰਾਸ਼ਟਰਪਤੀ ਜ਼ੀਲੇਨਸਕੀ ਹੁੰਦੀ, ਤਾਂ ਮੈਨੂੰ ਨਹੀਂ ਪਤਾ ਹੁੰਦਾ ਕਿ ਕੀ ਕਰਨਾ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇੰਨਾ ਸਿਆਣਾ ਹੁੰਦਾ ਜੇ ਉਹ ਉਸ ਦੀ ਸਥਿਤੀ ਵਿੱਚ ਹੁੰਦਾ, ਹਰ ਪਾਸਿਓ ਦਬਾਅ ਹੇਠ ਹੁੰਦਾ ਅਤੇ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਗੁਆ ਰਿਹਾ ਹੁੰਦਾ, ਬਹੁਤ ਜ਼ਿਆਦਾ ਗੁਆ ਰਿਹਾ ਹੁੰਦਾ ਅਤੇ ਆਪਣੇ ਦੇਸ਼ ਨੂੰ ਗੁਆਉਣ ਦੀ ਚਿੰਤਾ ਕਰਦਾ ਹੁੰਦਾ। ਜੇਤੂ ਨੂੰ ਹਮੇਸ਼ਾ ਵਧੇਰੇ ਵਿਚਾਰਸ਼ੀਲ, ਵਧੇਰੇ ਸਮਝਦਾਰ ਹੋਣਾ ਚਾਹੀਦਾ ਹੈ।

Photo Caption: ਭੌਤਿਕ ਮਾਪ ਨੂੰ ਛਡ ਕੇ ਖੁਸ਼ੀ ਭਰੇ ਰੰਗ ਨਾਲ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-15
2880 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-16
2226 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-17
2002 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-18
1963 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-19
2073 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-20
1495 ਦੇਖੇ ਗਏ