ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸੰਸਾਰ ਵਿਚ ਦੁਸ਼ਟ ਗੈਂਗਾਂ ਹਨ। ਸਿਰਫ ਭੌਤਿਕ ਹੀ ਨਹੀਂ, ਪਰ ਰੂਹਾਨੀ ਵੀ। ਉਹ ਰੂਹਾਨੀ ਨਹੀਂ ਹਨ। ਇਹੀ ਹੈ ਬਸ ਕਿ ਰੂਹਾਨੀ ਖੇਤਰ ਵਿਚ, ਉਹ ਪੈਰੋਕਾਰਾਂ ਦੇ ਕਰਮ ਲੈ ਸਕਦੇ - ਜੋ ਮੈਨੂੰ ਆਪ ਆਪਣੇ ਅੰਦਰ ਲੈਣੇ ਪੈਂਦੇ - ਉਹ ਇਹ ਵਰਤੋਂ ਕਰਦੇ ਮੇਰੇ ਨਾਲ ਦੁਰਵਿਵਹਾਰ ਕਰਨ ਲਈ, ਮੇਰੇ ਲੀ ਬਹੁਤ ਮੁਸੀਬਤ ਬਣਾਉਣ ਲਈ, ਮੈਂਨੂੰ ਧਮਕੀ ਦੇਣ ਲਈ, ਮੇਰੀ ਜਾਨ ਨੂੰ ਖਤਰੇ ਵਿਚ ਇਥੋਂ ਤਕ, ਵਖ-ਵਖ ਕਿਸਮਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ। ਪਰ ਮੈਂ ਦੇਖਿਆ ਕਿ ਉਨਾਂ ਨੇ ਮੇਰੀ ਵਿਧੀ ਚੋਰੀ ਕੀਤੀ, ਪਰ ਇਹਦੇ ਬਾਰੇ ਬਹੁਤ ਚੰਗੀ ਤਰਾਂ ਗਲ ਕਰਦੇ ਹਨ, ਸ਼ਾਨਦਾਰ ਸ਼ਬਦ ਵਰਤੋਂ ਕਰਦੇ ਹਨ ਜਿਨਾਂ ਬਾਰੇ ਮੈਂ ਪਹਿਲਾਂ ਕਦੇ ਨਹੀਂ ਜਾਣਦੀ ਸੀ, ਇਸ ਨੂੰ ਥੋੜਾ ਜਿਹਾ ਬਦਲ ਦਿਤਾ। ਥੋੜਾ ਜਿਹਾ ਬਦਲਿਆ ਬਸ ਇਸ ਨੂੰ ਕੁਝ ਹੋਰ ਵਰਗਾ ਬਨਾਉਣ ਲਈ। (…)

ਪਰ ਕੁਝ ਲੋਕ, ਇਤਨੇ ਅਗਿਆਨੀ ਹਨ, ਇਥੋਂ ਤਕ ਇਹ ਨਹੀਂ ਦੇਖ ਸਕਦੇ! ਇਹ ਹੈ ਜਿਵੇਂ ਉਹ (ਟ੍ਰਾਨ ਤਾਮ) ਉਨਾਂ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਫਿਰ ਉਨਾਂ ਦੀ ਵਰਤੋਂ ਕਰਦਾ ਇਥੋਂ ਤਕ ਮੇਰੇ ਪੈਰੋਕਾਰਾਂ ਨੂੰ ਨੁਕਸਾਨ ਪਹੁੰਚਾਉਣ ਲਈ। ਕੁਝ ਨਿਰਦੋਸ਼ ਵਾਲ‌ਿਆਂ ਅਤੇ ਕਮਜ਼ੋਰ ਵਾਲ‌ਿਆਂ ਨੂੰ। ਕਿਉਂਕਿ ਉਹ ਭਰੋਸਾ ਕਰਦੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ਮੇਰੇ ਪੈਰੋਕਾਰ ਇਮਾਨਦਾਰ ਹਨ, ਭਰੋਸੇਯੋਗ। ਉਨਾਂ ਨੂੰ ਨਹੀਂ ਪਤਾ ਸੀ ਕਈ ਪੈਰੋਕਾਰ ਨਹੀਂ ਹਨ, ਬਸ ਪੈਰੋਕਾਰ ਹੋਣ ਦਾ ਦਿਖਾਵਾ ਕਰ ਰਹੇ। ਅੰਦਰ ਆਏ, ਵਿਧੀ ਚੋਰੀ ਕੀਤੀ, ਮੇਰੀ ਗਲਬਾਤ ਚੋਰੀ ਕੀਤੀ, ਮੇਰੀਆਂ ਸਿਖਿਆਵਾਂ ਨੂੰ ਚੋਰੀ ਕਰਦੇ, ਇਹਨੂੰ ਆਪਣਾ ਬਣਾਉਂਦੇ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਵਿਤੀ ਲਾਭ ਲਈ ਅਤੇ ਪ੍ਰਸਿਧੀ ਲਈ। ਇਥੋਂ ਤਕ ਮੈਂ ਵੀ ਨਹੀਂ ਜਾਣਦੀ ਸੀ ਅਜਿਹੇ ਲੋਕ ਮੌਜ਼ੂਦ ਸਨ।

ਮੈਂ ਕਿਸੇ ਨੂੰ ਵੀ ਦੀਖਿਆ ਦਿਤੀ ਜਿਹੜੇ ਆਏ ਅਤੇ ਇਹ ਕਰਨ ਲਈ ਖੁਸ਼ ਸਨ ਕਿਉਂਕਿ ਮੈਂ ਜਾਣਦੀ ਹਾਂ ਉਹ ਮੁਕਤ ਹੋ ਜਾਣਗੇ। ਉਹ ਪ੍ਰਮਾਤਮਾ ਨੂੰ ਜਾਣ ਲੈਣਗੇ, ਉਹ ਪ੍ਰਮਾਤਮਾ ਨਾਲ ਰਹਿਣਗੇ, ਉਹ ਪ੍ਰਮਾਤਮਾ ਨੂੰ ਯਾਦ ਕਰਨਗੇ, ਪ੍ਰਮਾਤਮਾ ਨੂੰ ਪੂਜਣਗੇ, ਹਰ ਰੋਜ਼ ਪ੍ਰਮਾਤਮਾ ਦਾ ਧੰਨਵਾਦ ਕਰਨਗੇ। ਸੋ ਉਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਨੇੜੇ ਲਿਆਉਣਗੇ, ਅਤੇ ਹੌਲੀ ਹੌਲੀ ਆਪਣੀ ਅੰਦਰਲੀ ਪ੍ਰਮਾਤਮਾ ਦੀ ਗੁਣਵਤਾ ਨੂੰ ਮੁੜ ਪ੍ਰਾਪਤ ਕਰ ਲੈਣਗੇ - ਪ੍ਰਮਾਤਮਾ ਦੀ ਇਕ ਚਿਣਗ, ਬਿਨਾਂਸ਼ਕ, ਪ੍ਰਮਾਤਮਾ ਦਾ ਇਕ ਹਿਸਾ। ਅਤੇ ਫਿਰ ਉਹ ਪ੍ਰਮਾਤਮਾ ਨਾਲ ਰਲਣਗੇ, ਜਾਂ ਸਵਰਗ ਵਿਚ ਪ੍ਰਮਾਤਮਾ ਨਾਲ ਰਹਿਣਗੇ। ਹੋਰ ਦੁਖ ਪੀੜਾ ਨਹੀਂ, ਹੋਰ ਦਰਦ ਨਹੀਂ, ਹੋਰ ਕੋਈ ਅਸੁਖਾਵੀਆਂ ਚੀਜ਼ਾਂ ਨਹੀਂ, ਜੋ ਕਦੇ ਵੀ ਉਨਾਂ ਨਾਲ ਦੁਬਾਰਾ ਵਾਪਰਨਗੀਆਂ, ਜੇਕਰ ਉਹ ਕੁਆਨ ਯਿੰਨ ਮੈਡੀਟੇਸ਼ਨ ਦੇ ਮਾਰਗ ਉਤੇ ਜਾਰੀ ਰਹਿੰਦੇ ਹਨ ਜੋ ਮੈਂ ਉਨਾਂ ਨੂੰ ਸਿਖਾਇਆ ਸੀ। ਮੈਂ ਉਨਾਂ ਨੂੰ ਹੋਰ ਬਹੁਤ ਚੀਜ਼ਾਂ ਵੀ ਸਿਖਾਈਆਂ ਸੀ, ਇਹ ਸਿਰਫ ਇਕ ਵਿਧੀ ਹੀ ਨਹੀਂ ਹੈ, ਬਿਨਾਂਸ਼ਕ। ਪਰ ਰੋਜ਼ਾਨਾ ਉਨਾਂ ਨੂੰ ਮੈਡੀਟੇਸ਼ਨ ਕਰਨ ਲਈ ਯਾਦ ਦਿਲਾਇਆ, ਨੈਤਿਕ ਹੋਣ ਲਈ ਯਾਦ ਦਿਲਾਇਆ, ਇਮਾਨਦਾਰ ਬਣੇ ਰਹਿਣ ਲਈ, ਪ੍ਰਮਾਤਮਾ ਨੂੰ ਯਾਦ ਕਰਨ ਲਈ।

ਮੈਂ ਹੁਣ ਤੇਜ਼ੀ ਨਾਲ ਗਲ ਕਰਨੀ ਸਿਖ ਲਈ ਹੈ, ਕਿਉਂਕਿ ਭਾਵੇਂ ਮੈਂ ਜੰਗਲ ਵਿਚ ਰਹਿੰਦੀ ਹਾਂ, ਦੂਰ ਮਨੁਖੀ ਗੁਆਂਢੀਆਂ ਤੋਂ, ਪਰ ਤੁਸੀਂ ਅਜੇ ਵੀ ਕਾਰਾਂ ਦਾ ਰੌਲਾ ਸੁਣ ਸਕਦੇ ਹੋ ਅਤੇ ਜੋ ਵੀ ਹੋਵੇ ਉਸ ਤੋਂ। ਸੋ ਕਦੇ ਕਦਾਂਈ ਮੈਨੂੰ ਜਲਦੀ ਨਾਲ ਰੁਕਣਾ ਪੈਂਦਾ ਅਤੇ ਜਲਦੀ ਨਾਲ ਗਲ ਕਰਨੀ ਪੈਂਦੀ ਹੈ। ਇਹ ਤੁਹਾਡੇ ਪ੍ਰਤੀ ਮੇਰੇ ਇਰਾਦੇ ਨੂੰ ਕਿਵੇਂ ਵੀ ਪ੍ਰਭਾਵਿਤ ਨਹੀਂ ਕਰਦਾ।

ਸੋ ਲੋਕ ਵਪਾਰੀਕਰਨ ਦੇ ਢੰਗ ਅਤੇ ਵਪਾਰ ਕਰਨ ਦੇ ਤਰੀਕੇ, ਵਰਤ ਸਕਦੇ ਹਨ, ਜਿਵੇਂ ਕਾਰੋਬਾਰ, ਆਪਣੇ ਆਪ ਨੂੰ ਮਸ਼ਹੂਰ ਅਤੇ ਭਰੋਸੇਮੰਦ ਬਨਾਉਣ ਲਈ, ਪਰ ਉਹ ਨਹੀਂ ਹਨ। ਮੇਰੇ ਉਲਟ, ਮੈਂ ਬਸ ਉਵੇਂ ਬੋਲਦੀ ਹਾਂ ਜਿਵੇਂ ਮੈਂ ਬੋਲਦੀ ਹਾਂ, ਬਸ ਤੁਹਾਨੂੰ ਦਸਣ ਲਈ ਇਹ ਕੀ ਹੈ। ਮੈਂ ਆਪਣੇ ਸ਼ਬਦਾਂ ਨੂੰ ਪਾਲਿਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੀ ਇਹਨੂੰ ਵਧੇਰੇ ਲੁਭਾਉਣਾ ਬਨਾਉਣ ਲਈ। ਤੁਸੀਂ ਦੇਖ ਸਕਦੇ ਹੋ ਮੇਰੀਆਂ ਕਵਿਤਾਵਾਂ ਵੀ ਜਿਆਦਾਤਰ ਬਹੁਤ, ਬਹੁਤ ਸਧਾਰਨ ਹਨ। ਇਥੋਂ ਤਕ ਬਚੇ ਵੀ ਉਨਾਂ ਨੂੰ ਸਮਝ ਸਕਦੇ ਹਨ, ਅਤੇ ਇਹ ਹੈ ਜੋ ਮੈਂ ਚਾਹੁੰਦੀ ਸੀ। ਇਹ ਹੈ ਜੋ ਇਹ ਹੋਣਾ ਚਾਹੀਦਾ ਹੈ। ਕਿਉਂਕਿ ਇਤਨੀ ਜਿਆਦਾ ਦਿਮਾਗ ਨੂੰ ਖਪਾਉਣ ਲਈ ਸਮਾਂ ਖਰਚ ਕਰਨਾ ਇਕ ਸ਼ਬਦ ਕੋਸ਼ ਵਿਚ ਦੇਖਣ ਲਈ ਸ਼ਬਦਾਂ ਨੂੰ ਲਭਣ ਲਈ ਤਾਂਕਿ ਉਨਾਂ ਨੂੰ ਇਕਠੇ ਜੋੜਨ ਲਈ, ਇਹ ਵਧੇਰੇ ਵਧੀਆ ਦਿਖਾਉਣ ਲਈ, ਤਾਂਕਿ ਲੋਕ ਸੋਚਣ ਕਿ ਤੁਸੀਂ ਕੁਝ ਚੀਜ਼ ਹੋ? ਨਹੀਂ। ਉਹ ਸਿਰਫ ਇਕ ਖਾਲੀ ਖੋਲ ਹਨ, ਬਸ ਇਕ ਸੂਟ।

ਕਦੇ ਕਦਾਂਈ ਉਹ ਇਕ ਆਦਮੀ ਨੂੰ ਕਹਿੰਦੇ ਹਨ, "ਤੁਸੀਂ ਸਿਰਫ ਇਕ ਸੂਟ ਹੋ," ਕਿਉਂਕਿ ਇਹ ਬਸ ਇਕ ਸੂਟ ਹੀ ਹੈ ਜੋ ਤੁਹਾਨੂੰ ਵਧੀਆ ਦਿਖਾਉਂਦਾ ਹੈ, ਪਰ ਤੁਸੀਂ ਅੰਦਰੋਂ ਕੁਝ ਨਹੀਂ ਹੋ। ਤੁਹਾਡਾ ਆਪਣਾ ਆਪਾ ਕੁਝ ਨਹੀਂ। ਇਹ ਉਵੇਂ ਸਮਾਨ ਹੈ ਅਖੌਤੀ ਗੁਰੂ, ਸਤਿਗੁਰੂ, ਜੋ ਵੀ ਅਤੇ ਭਿਕਸ਼ੂਆਂ ਅਤੇ ਪਾਦਰੀਆਂ, ਅਤੇ ਚੋਰਾਂ ਅਤੇ ਲੁਟੇਰ‌ਿਆਂ ਵਾਂਗ ਜਿਵੇਂ ਟ੍ਰਾਨ ਤਾਮ ਅਤੇ ਹਿਚਬੀ। ਪਰ, ਬਿਨਾਂਸ਼ਕ, ਉਹ ਦੁਸ਼ਟ ਹਨ, ਇਸੇ ਕਰਕੇ। ਉਹ ਪ੍ਰਮਾਤਮਾ ਦੀ ਵਿਰੋਧੀ ਸ਼ਕਤੀ ਤੋਂ ਹਨ, ਪਰ ਉਹ ਹੁਣ ਬਰਬਾਦ ਕੀਤੇ ਜਾ ਰਹੇ ਹਨ। ਤੁਸੀਂ ਦੇਖੋ, ਇਕ ਇਕ ਕਰਕੇ, ਉਹ ਬਾਹਰ ਨਿਕਲ ਰਹੇ ਹਨ। ਉਨਾਂ ਲਈ ਬਾਹਰ ਚਾਨਣ ਵਿਚ ਨਿਕਲਣਾ ਪਵੇਗਾ ਤਾਂਕਿ ਲੋਕ ਉਨਾਂ ਨੂੰ ਪਛਾਣ ਸਕਣ ਅਤੇ ਉਨਾਂ ਤੋਂ ਦੂਰ ਰਹਿ ਸਕਣ ਘਟੋ ਘਟ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਭਾਵੇਂ ਜੇਕਰ ਉਹ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਘਟੋ ਘਟ ਉਹ ਆਪਣੇ ਆਪ ਨੂੰ ਸੁਰਖਿਅਤ ਰਖਦੇ ਇਹੋ ਜਿਹੇ ਦਾਨਵਾਂ ਲਈ ਕੰਮ ਕਰਨ ਵਾਲ‌ਿਆਂ ਤੋਂ, ਜਾਂ ਖੁਦ ਦਾਨਵਾਂ ਤੋਂ ਦੂਰ ਰਹਿਣ ਦੁਆਰਾ।

ਤੁਹਾਨੂੰ ਸਾਵਧਾਨ ਰਹਿਣਾ ਜ਼ਰੂਰੀ ਹੈ ਕਿ ਤੁਸੀਂ ਗਲਤ ਵਿਆਕਤੀ ਤੇ ਭਰੋਸਾ ਨਾ ਕਰੋ। ਬਸ ਇਹੀ ਹੈ। ਭਾਵੇਂ ਜੇਕਰ ਤੁਸੀਂ ਮੇਰਾ ਅਨੁਸਰਨ ਨਹੀਂ ਕਰਦੇ - ਮੈਂ ਆਮ ਜਨਤਾ ਨਾਲ ਗਲ ਕਰ ਰਹੀ ਹਾਂ - ਭਾਵੇਂ ਜੇਕਰ ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਤੁਸੀਂ ਮੇਰਾ ਅਨੁਸਰਨ ਨਹੀਂ ਕਰਦੇ, ਠੀਕ ਹੈ, ਪਰ ਆਪਣੇ ਆਪ ਨੂੰ ਸੁਰਖਿਅਤ ਰਖੋ। ਦੁਸ਼ਟ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਅਤੇ ਜੇਕਰ ਤੁਸੀਂ ਉਨਾਂ ਦਾ ਆਭਾ ਦੇਖ ਸਕਦੇ ਹੋ, ਇਹ ਸਾਰਾ ਹਨੇਰੇ ਵਾਲਾ ਹੈ, ਪਰ ਹਰ ਕਿ ਆਭਾ ਨਹੀਂ ਦੇਖ ਸਕਦਾ। ਕੁਝ ਲੋਕ ਦੇਖ ਸਕਦੇ ਹਨ, ਕੁਝ ਲੋਕ ਨਹੀਂ ਦੇਖ ਸਕਦੇ। ਅਤੇ ਇਕੇਰਾਂ ਤੁਸੀਂ ਉਨਾਂ ਦੇ ਜਾਲ ਵਿਚ ਫਸ ਜਾਂਦੇ ਹੋ, ਓਹ, ਇਹ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ। ਮੇਰੇ ਅਖੌਤੀ ਪੈਰੋਕਾਰਾਂ ਵਿਚੋਂ ਕਈ, ਇਥੋਂ ਤਕ ਉਨਾਂ ਵਿਚ ਪਹਿਲਾਂ ਵਿਸ਼ਵਾਸ਼ ਕਰਦੇ ਸੀ, ਕਿਉਂਕਿ ਉਹ ਮੇਰੇ ਵਿਚ ਵਿਸ਼ਵਾਸ਼ ਕਰਦੇ ਸੀ। ਉਨਾਂ ਨੇ ਸੋਚ‌ਿਆ, ਮਿਸਾਲ ਵਜੋਂ, ਟ੍ਰਾਨ ਤਾਮ ਮੇਰਾ ਉਤਰਾਧਿਕਾਰੀ ਹੈ। ਇਹ ਕਿਵੇਂ ਹੋ ਸਕਦਾ ਹੈ? ਮੈਂ ਅਜ਼ੇ ਇਤਨੀ ਜਵਾਨ ਅਤੇ ਕੰਮ ਕਰ ਰਹੀ ਹਾਂ। ਮੈਂ ਹੁਣ ਅਜੇ ਕੰਮ ਕਰ ਰਹੀ ਹਾਂ ਅਤੇ ਦੀਖਿਆ ਦੇ ਰਹੀ ਹਾਂ। ਮੈਂ ਅਜੇ ਵੀ ਦੀਖਿਆ ਦੇ ਰਹੀ ਹਾਂ।

ਕੁਝ ਲੋਕ ਬਸ ਇਹ ਚਾਹੁੰਦੇ ਹਨ ਕਿ ਇਹ "ਵਧੇਰੇ ਜਲਦੀ, ਵਧੇਰੇ ਸਸਤਾ, ਵਧੇਰੇ ਸੌਖਾ" ਹੋਵੇ। ਸੋ ਉਹ ਬਸ ਟ੍ਰਾਨ ਤਾਮ ਕੋਲ ਜਾਂਦੇ ਹਨ। ਉਨ ਨਹੀਂ ਪ੍ਰਵਾਹ ਕਰਦਾ ਜੇਕਰ ਤੁਸੀਂ ਸ਼ਾਕਾਹਾਰੀ ਖਾਂਦੇ ਹੋ, ਵੀਗਨ ਹੋ ਜਾਂ ਨਹੀਂ। ਅਤੇ ਕੁਝ ਲੋਕਾਂ ਲਈ, ਇਹ ਬਹੁਤ ਲੰਮੇਂ ਸਮੇਂ ਲਈ ਉਡੀਕਣਾ ਪੈਂਦਾ ਮੇਰੇ ਗਹਿਣ‌ਿਆਂ ਦੀ ਡਲੀਵਰੀ ਲਈ। ਉਹ ਬਸ ਜਾਂਦੇ ਇਸ ਟ੍ਰਾਨ ਤਾਮ ਸਮੂਹ ਨੂੰ ਅਤੇ ਇਹ ਜਲਦੀ ਨਾਲ ਖਰੀਦਦੇ, ਪਰ ਇਹ ਨਕਲੀ ਹੈ। ਇਹ ਧੋਖਾ ਦਿਤਾ ਗਿਆ ਅਤੇ ਨਕਲੀ ਹੈ। ਸੋ ਤੁਸੀਂ ਹਮੇਸ਼ਾਂ ਅਸਲੀ ਚੀਜ਼ ਦੇ ਵਿਰੁਧ ਨਹੀਂ ਜਾ ਸਕਦੇ। ਭਾਵੇਂ ਜੇਕਰ ਤੁਹਾਨੂੰ ਲੰਮੇਂ ਸਮੇਂ ਲਈ ਉਡੀਕਣਾ ਪਵੇ, ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ, ਅਸਲੀ ਵਾਲੀਆਂ, ਅਸਲੀ (ਐਸ. ਐਮ. ਸਵਰਗੀ) ਗਹਿਣੇ।

ਬਸ ਉਵੇਂ ਜਿਵੇਂ ਤੁਹਾਨੂੰ ਵੀਗਨ ਹੋਣਾ ਜ਼ਰੂਰੀ ਹੈ, ਪੰਜ ਨੈਤਿਕ ਨਸੀਹਤਾਂ ਨੂੰ ਅਪਨਾਉਣਾ, ਤਾਂਕਿ ਮੇਰੇ ਅਖੌਤੀ ਪੈਰੋਕਾਰ, ਪ੍ਰਮਾਤਮਾ ਦੇ ਪੈਰੋਕਾਰ ਬਣ ਸਕੋਂ। ਪਰ ਇਹਦੇ ਲਈ ਤੁਹਾਡਾ ਕੋਈ ਖਰਚ ਨਹੀਂ ਹੁੰਦਾ। ਇਹ ਹੈ ਜਿਵੇਂ ਤੁਹਾਨੂੰ ਆਪਣੀ ਜਿੰਦੀ ਜੀਣੀ ਚਾਹੀਦੀ ਹੈ - ਨੈਤਿਕ ਹੋਣਾ, ਚੰਗੇ ਬਣਨਾ, ਪ੍ਰਮਾਤਮਾ-ਸ਼ਰਧਾਲੂ ਹੋਣਾ, ਅਤੇ ਦੂਜਿਆਂ ਦੀ ਮਦਦ ਕਰਨੀ। ਹੈਂਜੀ? ਅਤੇ ਕੋਈ ਵੀ ਮਨੁਖਾਂ ਅਤੇ ਜਾਨਵਰ-ਲੋਕਾਂ ਨੂੰ ਨਹੀਂ ਮਾਰਨਾ। ਇਹ ਹੈ ਜਿਸ ਤਰਾਂ ਤੁਹਾਨੂੰ ਆਪਣੀ ਜਿੰਦਗੀ ਜੀਣੀ ਚਾਹੀਦੀ ਹੈ। ਜੇ ਹਰ ਇਕ ਮੇਰੀਆਂ ਸਿਖਿਆਵਾਂ ਦੇ ਮੁਤਾਬਕ ਜਿਉਂਦਾ ਹੈ, ਸਾਡਾ ਸੰਸਾਰ ਸ਼ਾਂਤਮਈ, ਅਮੀਰ, ਖੁਸ਼ਹਾਲ ਹੋਵੇਗਾ, ਅਤੇ ਹਰ ਇਕ ਲਈ ਖੁਸ਼ ਹੋਵੇਗਾ। ਪਰ ਅਫਸੋਸ ਨਾਲ, ਅਫਸੋਸ ਨਾਲ, ਹਰ ਇਕ ਨਹੀਂ ਸੁਣਦਾ।

ਇਥੋਂ ਤਕ ਭਿਕਸ਼ੂ, ਭਿਕਸ਼ਣੀਆਂ, ਪਾਦਰੀ ਅਜ਼ੇ ਵੀ ਜਾਨਵਰ-ਲੋਕਾਂ ਨੂੰ ਖਾਂਦੇ, ਅਤੇ ਉਨਾਂ ਦੇ ਉਤਪਾਦਾਂ ਨੂੰ ਵਰਤਦੇ ਹਨ, ਇਹਨਾਂ ਪ੍ਰਮਾਤਮਾ ਦੇ ਨਿਰਦੋਸ਼ ਜੀਵਾਂ ਦੀ ਦਿਲ ਤੋੜਨ ਵਾਲੀ ਪੀੜਾ ਅਤੇ ਦੁਖ ਨੂੰ ਨਜ਼ਰ ਅੰਦਾਜ਼ ਕਰਦੇ ਹੋਏ! ਉਹ ਸਿਰਫ ਆਪਣੇ ਲਈ ਨਰਕੀ ਕਰਮ ਹੀ ਨਹੀਂ ਸਿਰਜ਼ ਰਹੇ, ਉਹ ਪ੍ਰਮਾਤਮਾ ਦੇ ਵਿਸ਼ਵਾਸ਼ੀਆਂ ਲਈ ਦੁਸ਼ਟ ਉਦਾਹਰਣਾਂ ਵੀ ਫੈਲਾ ਰਹੇ ਹਨ! ਇਹ ਡਰਾਉਣਾ ਹੈ ਦੇਖਣਾ ਅਤੇ ਗਵਾਹੀ ਭਰਨੀ ! ਜੇਕਰ ਸਾਡਾ ਸੰਸਾਰ ਸਜ਼ਾ ਨੂੰ ਨਾ ਸਹਿਣ ਕਰ ਸਕਿਆ, ਅਖੌਤੀ ਪਵਿਤਰ ਭਿਕਸ਼ੂਆਂ, ਭਿਕਸ਼ਣੀਆਂ, ਪਾਦਰੀਆਂ ਨੂੰ ਇਹਦੇ ਲਈ ਦੋਸ਼ ਦਾ ਇਕ ਵਡਾ ਹਿਸਾ ਲੈਣਾ ਪਵੇਗਾ। ਕਿਉਂਕਿ ਉਹ ਬੁਰਾਈ ਦੀ ਵਡੀ ਹਨੇਰੀ ਸ਼ਕਤੀ ਬਣਾਉਦੇ ਹਨ, ਮਾਰਨ ਵਾਲੀ ਐਨਰਜ਼ੀ, ਜੋ ਕਿ ਇਸ ਸੰਸਾਰ ਨੂੰ ਨੁਕਸਾਨ ਪਹੁੰਚਾ ਰਹੀ ਹੈ, ਇਸ ਨੂੰ ਸੰਤੁਲਨ ਤੋਂ ਬਾਹਰ ਪਛਾੜ ਰਹੀ ਹੈ! ੳਤੇ ਇਸ ਦੇ ਸਿਖਰ ਤੇ, ਇਹ ਸਾਰੇ ਦਾਨਵ ਮਨੁਖਾਂ ਦੇ ਰੂਪ ਵਿਚ ਮੈਨੂੰ ਨੁਕਸਾਨ ਪਹੁੰਚਾਉਣ ਲਈ, ਮੇਰੇ ਅਨੁਯਾਈਆਂ ਨੂੰ ਨੁਕਸਾਨ ਪਹੁੰਚਾਉਣ ਲਈ ਅਤੇ ਧਰਤੀ ਉਤੇ ਜਿਉਣਾ ਇਥੋਂ ਤਕ ਹੋਰ ਵੀ ਦੁਖੀ ਬਣਾਉਣ ਲਈ ਪੂਰੀ ਮਿਹਨਤ ਕਰ ਰਹੇ ਹਨ ਆਪਣੀਆਂ ਇਹ ਹਨੇਰੀਆਂ ਐਨਰਜ਼ੀਆਂ ਨਾਲ ਅਤੇ ਆਪਣੇ ਦੇਸ਼ਾਂ ਨੂੰ ਹੋਰ ਵਧੇਰੇ ਤਬਾਹੀ ਲਈ ਸੰਭਾਵੀ ਬਣਾ ਰਹੇ ਜਿਵੇਂ ਹੜ ਅਤੇ ਤੂਫਾਨਾਂ ਲਈ ਅਤੇ ਇਹ ਸਭ, ਲੋਕਾਂ ਨੂੰ ਮਾਰਦੇ ਹੋਏ, ਲੋਕਾਂ ਦੀਆਂ ਜਾਇਦਾਦਾਂ ਬਰਬਾਦ ਕਰਦੇ ਹੋਏ। ਉਹ ਹਰ ਥਾਂ ਹਨ। ਉਹ ਸਾਰੀ ਜਗਾ ਫਿਰਦੇ ਹਨ। ਉਹ ਆਪਣੀ ਮਾੜੀ ਐਨਰਜ਼ੀ ਨਾਲ ਹਰ ਥਾਂ ਨੂੰ ਗੰਧਲਾ ਕਰਦੇ ਹਨ।

ਅਤੇ ਕਈ ਬਹੁਤਾ ਨਹੀਂ ਖਾਂਦੇ, ਅਤੇ ਤੁਸੀਂ ਸੋਚਦੇ ਹੋ ਉਹ ਪਵਿਤਰ ਹਨ। ਨਹੀਂ, ਨਹੀਂ, ਨਹੀਂ। ਉਨਾਂ ਨੂੰ ਬਹੁਤੇ ਭੋਜਨ ਦੀ ਨਹੀਂ ਲੋੜ, ਕਿਉਂਕਿ ਉਹ ਮਨੁਖਾਂ ਦੀ ਜੀਵਨ ਸ਼ਕਤੀ ਖਾਂਦੇ ਹਨ। ਇਸੇ ਕਰਕੇ ਉਹ ਇਧਰ ਉਧਰ ਭਜਦੇ ਹਨ, ਅਤੇ ਲੋਕ ਉਨਾਂ ਦਾ ਅਨੁਸਰਣ ਕਰਦੇ ਹਨ, ਅਤੇ ਨੁਕਸਾਨ ਪਹੁੰਚਾਇਆ ਜਾਂਦਾ, ਬਿਨਾਂ ਕਿਸੇ ਗਲ ਦੇ ਬਿਮਾਰ ਹੋ ਜਾਂਦੇ, ਮਰ ਜਾਂਦੇ ਹਨ, ਅਤੇ ਦੇਸ਼ ਇਥੇ ਅਤੇ ਉਥੇ ਤੂਫਾਨਾਂ ਅਤੇ ਆਫਤਾਂ ਨਾਲ ਭਰ ਜਾਵੇਗਾ ਅਤੇ ਹੋਰ ਅਪਰਾਧੀਆਂ ਨਾਲ, ਹੋਰ ਹਫੜਾ-ਦਫੜੀ ਅਤੇ ਗੁਆਂਢੀਆਂ ਨਾਲ ਹੋਰ ਯੁਧ ਦੀਆਂ ਧਮਕੀਆਂ ਨਾਲ। ਪਰ ਮੈਂ ਇਥੇ ਬਹੁਤ ਕੁਝ ਸਾਬਤ ਨਹੀਂ ਕਰ ਸਕਦੀ, ਜਾਂ ਫਿਰ ਜੇਕਰ ਉਹ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਨ ਅਤੇ ਫਿਰ ਉਹ ਇਹ ਆਪ ਖੁਦ ਦੇਖ ਸਕਦੇ ਹਨ। ਇਹ ਚੀਜ਼ਾਂ ਮਨੁਖੀ ਮਿਆਰਾਂ ਦੁਆਰਾ ਸਾਬਤ ਨਹੀਂ ਕੀਤੀਆਂ ਜਾ ਸਕਦੀਆਂ। ਇਸੇ ਲਈ ਮੈਨੂੰ ਤੁਹਾਡੇ ਨਾਲ ਗਲ ਕਰਨੀ ਜਾਰੀ ਰਖਣੀ ਪਵੇਗੀ ਤੁਹਾਨੂੰ ਮੈਡੀਟੇਸ਼ਨ ਕਰਨ ਲਈ ਯਾਦ ਦਿਲਾਉਣ ਲਈ ਹਮੇਸ਼ਾਂ ਪ੍ਰਮਾਤਮਾ ਨਾਲ, ਸਵਰਗਾਂ ਨਾਲ, ਅਤੇ ਇਸ ਬ੍ਰਹਿਮੰਡੀ ਸ਼ਕਤੀ ਨਾਲ ਜੁੜੇ ਰਹਿਣ ਲਈ, ਜੋ ਤੁਹਾਡੇ ਅੰਦਰ ਦੀਖਿਆ ਦੇ ਸਮੇਂ ਜਾਗ੍ਰਿਤ ਕੀਤੀ ਗਈ ਹੈ।

ਅਤੇ ਹੁਣ ਮੇਰੀ ਟੀਮ ਲਈ, ਮੈਂ ਤੁਹਾਨੂੰ ਦੁਬਾਰਾ ਯਾਦ ਦਿਲਾਉਂਦੀ ਹਾਂ, ਤੁਹਾਨੂੰ ਇਕਠ‌ਿਆਂ ਨੂੰ ਮੈਡੀਟੇਸ਼ਨ ਕਰਨਾ ਜ਼ਰੂਰੀ ਹੈ। ਇਹ ਤੁਹਾਡੇ ਲਈ ਬਿਹਤਰ ਹੈ। ਇਹ ਬਿਹਤਰ ਹੈ। ਜਿਸ ਪਲ ਤੁਹਾਡਾ ਇਰਾਦਾ ਮੈਡੀਟੇਸ਼ਨ ਹਾਲ ਵਲ ਤੁਰਨ ਦਾ ਹੋਵੇ, ਆਸ਼ੀਰਵਾਦ ਪਹਿਲੇ ਹੀ ਤੁਹਾਡੇ ਉਪਰ ਆ ਜਾਂਦੀ ਹੈ; ਪ੍ਰਭੂਆਂ, ਸਵਰਗ ਨੂੰ ਤੁਹਾਡੇ ਇਰਾਦੇ, ਤੁਹਾਡੇ ਨੇਕ ਇਰਾਦੇ ਅਤੇ ਮੌਜ਼ੂਦਗੀ ਬਾਰੇ ਸੂਚਿਤ ਕੀਤਾ ਜਾਂਦਾ ਹੈ।

ਮੈਂ ਜਾਣਦੀ ਹਾਂ ਤੁਸੀਂ ਬਹੁਤ ਕੰਮ ਕਰਦੇ ਹੋ। ਤੁਸੀਂ ਬਹੁਤ ਸਖਤ ਕੰਮ ਕਰਦੇ ਹੋ। ਕਿਉਂਕਿ ਮੈਂ ਤੁਹਾਡੇ ਨਾਲ ਕੰਮ ਕਰ ਰਹੀ ਹਾਂ। ਮੈਂ ਇਹ ਜਾਣਦੀ ਹਾਂ। ਹਰ ਰੋਜ਼ ਦੇਖ ਭਾਲ ਕਰਨ ਲਈ ਤੁਸੀਂ ਮੈਨੂੰ ਕਦੇ ਕਦਾਂਈ 20 ਜਾਂ ਹੋਰ ਵੀ ਵਧ ਪਿਕ-ਅਪ ਭੇਜਦੇ ਹੋ। ਕੁਝ ਪਿਕਅਪ ਬਹੁਤ ਲੰਮੇ ਅਤੇ ਗੁੰਝਲਦਾਰ ਹਨ, ਮੁਸ਼ਕਲ। ਅਤੇ ਕਦੇ ਕਦਾਂਈ ਮੈਨੂੰ ਇਹਨਾਂ ਕਿਸਮਾਂ ਦੇ ਝੂਠੇ ਗਹਿਣ‌ਿਆਂ ਨਾਲ ਨਜਿਠਣਾ ਪੈਂਦਾ ਹੈ, ਅਤੇ ਲੋਕਾਂ ਦੇ ਪੈਸੇ, ਸ਼ਾਂਤੀ, ਅਤੇ ਰੂਹਾਨੀ ਅਭਿਲਾਸ਼ਾ ਦੀ ਲੁਟ ਨਾਲ, ਇਥੋਂ ਤਕ, ਜਿਵੇਂ ਟ੍ਰਾਨ ਤਾਮ। ਅਤੇ... ਓਹ ਮੇਰੇ ਰਬਾ! ਹੁਣ ਤੋਂ, ਜੇਕਰ ਕੁਝ ਹੋਰ ਉਨਾਂ ਨਾਲ ਸਬੰਧਿਤ ਨਹੀਂ, ਮੈਂ ਇਥੋਂ ਤਕ ਉਨਾਂ ਬਾਰੇ ਸੋਚਣਾ ਵੀ ਨਹੀਂ ਚਾਹੁੰਦੀ, ਉਨਾਂ ਦੇ ਨਾਵਾਂ ਦਾ ਹੋਰ ਜ਼ਿਕਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਹ ਮੈਨੂੰ ਬਿਮਾਰ ਕਰ ਰਿਹਾ ਹੈ। ਇਹ ਮੈਨੂੰ ਸਾਰੇ ਲੋਕਾਂ ਦਾ ਦਰਦ ਮਹਿਸੂਸ ਕਰਵਾ ਰਿਹਾ ਹੈ ਜਿਨਾਂ ਨੂੰ ਉਨਾਂ ਨੇ ਭੌਤਿਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਵਿਤੀ ਤੌਰ ਤੇ, ਸਰੁਖਿਆ ਦੇ ਤੌਰ ਤੇ ਲੁਟਿਆ ਹੈ। ਓਹ ਮੇਰੇ ਰਬਾ! ਮੇਰੇ ਦਿਲ ਵਿਚ ਇਹ ਸਾਰਾ ਦਰਦ ਬਿਆਨ ਕਰਨ ਲਈ ਉਥੇ ਕੋਈ ਸ਼ਬਦ ਨਹੀਂ ਹਨ।

ਸੋ ਤੁਸੀਂ, ਖਾਸ ਕਰਕੇ ਮੇਰੇ ਹੋਰ ਅਖੌਤੀ ਪੈਰੋਕਾਰ, ਮੇਰੇ ਪ੍ਰਮਾਤਮਾ ਦੇ ਪੈਰੋਕਾਰ, ਤੁਹਾਨੂੰ ਨਿਰਧਾਰਤ ਘੰਟ‌ਿਆਂ ਲਈ ਅਭਿਆਸ ਕਰਨਾ ਜ਼ਰੂਰੀ ਹੈ ਤਾਂਕਿ ਪਹਿਲੇ ਬਚ ਸਕੋਂ, ਸਵਰਗ ਨੂੰ ਜਾਣ ਦੀ ਗਲ ਤਾਂ ਇਥੋਂ ਤਕ ਪਾਸੇ ਰਹੀ। ਪਰ ਤੁਸੀਂ ਆਪਣੇ ਮੈਡੀਟੇਸ਼ਨ ਦੁਆਰਾ ਸਵਰਗ ਨੂੰ ਜਾਂਦੇ ਹੋ। ਅਤੇ ਕਿਤਨੇ ਇਕ ਉਚੇ ਸਵਰਗ ਨੂੰ ਇਹ ਵੀ ਤੁਹਾਡੀ ਇਮਾਨਦਾਰੀ, ਤੁਹਾਡੀ ਮਿਹਨਤ ਅਤੇ ਤੁਹਾਡੇ ਕਰਮਾਂ ਉਤੇ ਨਿਰਭਰ ਕਰਦਾ ਹੈ। ਹੁਣ, ਜਿਆਦਾਤਰ ਕਰਮ, ਪ੍ਰਮਾਤਮਾ ਦੀ ਮਿਹਰ ਦੁਆਰਾ ਪਹਿਲੇ ਹੀ ਮੇਰੇ ਵਲੋਂ ਤੁਹਾਨੂੰ ਦੀਖਿਆ ਦੇਣ ਦੇ ਸਮੇਂ ਮਿਟਾਏ ਗਏ ਸਨ। ਪਰ ਤੁਹਾਨੂੰ ਜਾਰੀ ਰਖਣਾ ਪਵੇਗਾ, ਕਿਉਂਕਿ ਹਰ ਰੋਜ਼ ਤੁਸੀਂ ਇਸ ਸੰਸਾਰ ਵਿਚ ਕੰਮ ਕਰਦੇ ਹੋ, ਤੁਸੀਂ ਇਸ ਸੰਸਾਰ ਵਿਚ ਮੌਜੂਦ ਹੋ, ਤੁਸੀਂ ਲੋਕਾਂ ਨਾਲ ਜੁੜੇ ਹੋਏ ਹੋਂ ਭਾਵੇਂ ਤੁਸੀਂ ਇਹ ਪਸੰਦ ਕਰਦੇ ਹੋ ਜਾਂ ਨਹੀਂ, ਇਹ ਸਮਝਦੇ ਹੋ ਜਾਂ ਨਹੀਂ, ਤੁਹਾਡੇ ਕੋਲ ਉਨਾਂ ਤੋਂ ਕਰਮ ਹਨ। ਇਹ ਇਕਤ‌੍ਰਿਤ ਕਰਮ ਹੈ। ਵਿਆਕਤੀਗਤ ਕਰਮ ਤੁਹਾਡਾ ਹੈ। ਅਤੇ ਇਕਤ੍ਰਿਤ ਕਰਮ ਤੁਹਾਡੇ ਪ੍ਰਵਾਰਾਂ, ਤੁਹਾਡੇ ਦੋਸਤਾਂ, ਤੁਹਾਡੇ ਕਬੀਲ‌ਿਆਂ, ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਸੂਬੇ, ਤੁਹਾਡੇ ਦੇਸ਼ ਅਤੇ ਤੁਹਾਡੇ ਸੰਸਾਰ ਤੋਂ ਹੈ - ਤੁਹਾਡਾ ਭੌਤਿਕ ਸੰਸਾਰ, ਇਹ ਸੰਸਾਰ।

ਅਤੇ ਚੀਜ਼ਾਂ ਜੋ ਤੁਸੀਂ ਖਾਂਦੇ ਹੋ, ਚੀਜ਼ਾਂ ਤੁਸੀਂ ਪਹਿਨਦੇ ਹੋ ਵੀ ਤੁਹਾਨੂੰ ਕਰਮ ਦਿੰਦੇ ਹਨ। ਜੇਕਰ ਤੁਹਾਨੂੰ ਕੋਈ ਚੀਜ਼ ਪੁਰਾਣੀ ਖਰੀਦਣੀ ਪਵੇ, ਜਾਂ ਲੋਕਾਂ ਨੇ ਇਹ ਪਹਿਲੇ ਹੀ ਵਰਤੀ ਹੋਈ ਹੈ, ਤੁਹਾਨੂੰ ਇਹ ਚੰਗੀ ਤਰਾਂ ਧੋਣੀ, ਸਾਫ ਕਰਨੀ ਜ਼ਰੂਰੀ ਹੇ। ਇਹਦੇ ਉਤੇ ਪਹਿਲੇ ਕੁਝ ਨਮਕ ਪਾਉ, ਅਤੇ ਫਿਰ ਇਸ ਨੂੰ ਪਾਣੀ ਥਾਣੀ ਕਢੋ, ਅਤੇ ਫਿਰ ਸਾਬਣ ਨਾਲ ਧੋਵੋ। ਅਤੇ ਫਿਰ, ਤੁਸੀਂ ਇਸ ਨੂੰ ਧੁਪੇ ਢਮਗ ਦੇਵੋ। ਕੋਈ ਵੀ ਚੀਜ਼, ਇਥੋਂ ਤਕ ਫਰਨੀਚਰ, ਤਿੰਨ ਦਿਨਾਂ ਲਈ, ਸੂਰਜ ਦੀ ਧੁਪ ਨਾਲ, ਤੁਹਾਡੇ ਇਹ ਵਰਤੋਂ ਕਰਨ ਤੋਂ ਪਹਿਲਾਂ। ਇਹ ਬਿਹਤਰ ਹੈ। ਸੋ ਤੁਸੀਂ ਪੁਰਾਣੇ ਮਾਲਕ ਦੇ ਕਰਮ ਤੋਂ ਆਪਣੇ ਆਪ ਨੂੰ ਡਿਸਕੁਨੈਕਟ ਕਰਦੇ ਹੋ। ਸੋ ਉਨਾਂ ਦੇ ਕਰਮ ਤੁਹਾਨੂੰ ਪ੍ਰਭਾਵਿਤ ਨਹੀਂ ਕਰਨਗੇ, ਤੁਹਾਡੇ ਰੋਜਾਨਾ ਪਹਿਲੇ ਹੀ ਸੰਪਰਕ ਵਾਲੇ ਕਰਮ ਨਾਲ ਨਹੀਂ ਜੁੜਨਗੇ।

ਅਤੇ ਤੁਹਾਨੂੰ ਮੈਡੀਟੇਸ਼ਨ ਕਰਨਾ ਜ਼ਰੂਰੀ ਹੈ, ਮੇਰੇ ਸੇਵਾਦਾਰਾਂ ਨੂੰ, ਖਾਸ ਕਰਕੇ ਇੰਨਹਾਉਸ ਜੋ ਹਨ, ਤੁਹਾਨੂੰ ਇਕਠੇ ਆਉਣਾ ਚਾਹੀਦਾ ਅਤੇ ਸਮੇਂ ਸਿਰ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਤੁਸੀਂ ਹਰ ਰੋਜ਼ ਇਕ ਵਿਆਕਤੀ ਨੂੰ ਨਿਯੁਕਤ ਕਰੋ ਅਤੇ ਵਾਰੀ ਲਵੋ ਹਰ ਇਕ ਨੂੰ ਜਗਾਉਣ ਲਈ। ਕਿਉਂਕਿ ਕਦੇ ਕਦਾਂਈ, ਤੁਸੀਂ ਅਲਾਰਮ ਸੁਣਦੇ ਹੋ, ਪਰ ਤੁਸੀਂ ਨਹੀਂ ਉਠਦੇ ਅਤੇ ਇਸਨੂੰ ਬੰਦ ਕਰ ਦਿੰਦੇ ਹੋ, ਕਿਉਂਕਿ ਤੁਸੀਂ ਆਪਣੀ ਬਹੁਤ ਡੂੰਘੀ ਨੀਂਦ ਵਿਚ ਹੋ। ਨੀਂਦ ਚੰਗੀ ਹੈ। ਤੁਹਾਨੂੰ ਆਰਾਮ ਕਰਨ ਦੀ ਲੋੜ ਹੈ। ਪਰ ਮੈਡੀਟੇਸ਼ਨ ਬਹੁਤ ਮਹਤਵਪੂਰਨ ਹੈ। ਕਦੇ ਕਦਾਂਈ ਜੇਕਰ ਤੁਸੀਂ ਜਾਂਦੇ ਹੋ, ਬਾਹਰ ਥੋੜੇ ਸਮੇਂ ਲਈ ਤੁਰਦੇ ਹੋ, ਅਤੇ ਤੁਸੀਂ ਹੋਰ ਸੁਸਤੀ, ਨੀਂਦ ਨਹੀਂ ਮਹਿਸੂਸ ਕਰਦੇ - ਤਾਜ਼ੀ ਹਵਾ ਤੁਹਾਨੂੰ ਜਗਾਉਂਦੀ ਹੈ - ਅਤੇ ਫਿਰ ਤੁਸੀਂ ਅੰਦਰ ਜਾਓ ਅਤੇ ਮੈਡੀਟੇਸ਼ਨ ਕਰੋ।

ਮੈਡੀਟੇਸ਼ਨ ਹਾਲ ਵਿਚ, ਪੈਸ‌ਿਆਂ ਦਾ ਸਰਫਾ ਨਾ ਕਰੋ। ਇਸ ਨੂੰ ਗਰਮ ਰਖੋ। ਗੈਸ ਚੁਲੇ ਦੀ ਜਾਂ ਬਿਜ਼ਲੀ ਸੈਂਟਰਲ ਹੀਟਿੰਗ ਦੀ ਵਰਤੋਂ ਕਰੋ, ਜਾਂ ਹੀਟਰਾਂ ਦੀ ਆਪਣੇ ਆਪ ਨੂੰ ਗਰਮ ਰਖਣ ਲਈ, ਤਾਂਕਿ ਇਹ ਆਰਾਮਦਾਇਕ ਹੈ। ਕਿਉਂਕਿ ਤੁਸੀਂ ਇਕ ਗਰਮ ਬਿਸਤਰੇ ਵਿਚੋਂ ਆਉਂਦੇ ਹੋ। ਜੇਕਰ ਤੁਸੀਂ ਮੈਡੀਟੇਸ਼ਨ ਹਾਲ ਨੂੰ ਜਾਂਦੇ ਹੋ, ਸ਼ਾਇਦ ਤੁਸੀਂ ਬਹੁਤ ਠੰਡ ਅਤੇ ਬੇਚੈਨੀ ਮਹਿਸੂਸ ਕਰੋ, ਸੋ ਤੁਹਾਨੂੰ ਆਪਣੇ ਆਪ ਨੂੰ ਗਰਮ ਰਖਣਾ ਜ਼ਰੂਰੀ ਹੈ। ਜਾਂ ਉਹ ਗਰਮ ਪੈਕਟ ਖਰੀਦੋ ਅਤੇ ਇਹਨਾਂ ਨੂੰ ਆਪਣੇ ਹਥਾਂ ਵਿਚ ਰਖੋ, ਆਪਣੇ ਸੋਲਾਰ ਪਲੈਕਸੇਸ ਤੇ ਜਾਂ ਆਪਣੀ ਪਿਠ ਤੇ ਕਿਸੇ ਜਗਾ ਆਪਣੇ ਆਪ ਨੂੰ ਨਿਘਾ ਰਖਣ ਲਈ। ਅਤੇ ਇਕ ਗਰਮ ਕੰਬਲ ਦੀ ਵਰਤੋਂ ਕਰੋ। ਤੁਹਾਡੇ ਲਈ ਇਕ ਵਡਾ, ਮੋਟਾ, ਗਰਮ ਕੰਬਲ ਖਰੀਦਣਾ ਜ਼ਰੂਰੀ ਹੈ। ਤੁਹਾਨੂੰ ਇਹ ਜ਼ਰੂਰ ਖਰੀਦਣਾ ਚਾਹੀਦਾ ਹੈ। ਸਭ ਚੀਜ਼ ਤੁਸੀਂ ਖਰੀਦਦੇ ਹੋ ਇਹ ਘਰ ਤੇ ਹੈ, ਮੇਰੇ ਤੇ, ਕਿਵੇਂ ਵੀ, ਸੋ ਕ੍ਰਿਪਾ ਕਰਕੇ ਆਪਣੀ ਦੇਖ ਭਾਲ ਕਰੋ। ਅਤੇ ਗਰਮ ਕਪੜੇ ਪਹਿਨੋ। ਸਰਦੀਆਂ ਵਿਚ, ਤੁਸੀਂ ਡਬਲ ਪਤਲੂਨ ਪਹਿਨੋ, ਡਬਲ ਉਪਰਲੀ ਕਮੀਜ਼। ਇਕ ਕਾਰਡੀਗਨ ਜਾਂ ਪੁਲਓਵਰ ਪਹਿਨੋ। ਜਦੋਂ ਇਹ ਬਹੁਤ ਗਰਮ ਹੋਵੇ, ਤੁਸੀਂ ਇਹ ਉਤਾਰ ਸਕਦੇ ਹੋ। ਜਦੋਂ ਤੁਸੀਂ ਬਾਹਰ ਜਾਂਦੇ ਹੋ, ਤੁਸੀਂ ਇਹ ਪਹਿਨੋ। ਜੈਕਟ। ਯਕੀਨੀ ਬਣਾਉ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰਖਦੇ ਹੋ।

ਤਾਜ਼ੀ ਹਵਾ ਵਿਚ ਸਾਹ ਲਵੋ ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ। ਹਰ‌ਿਆਵਲ ਵਲ ਦੇਖੋ ਜਦੋਂ ਵੀ ਤੁਸੀਂ ਕਰ ਸਕਦੇ ਹੋ। ਇਹ ਤੁਹਾਡੀਆਂ ਅਖਾਂ ਲਈ ਚੰਗਾ ਹੈ, ਕਿਉਂਕਿ ਤੁਹਾਨੂੰ ਸਾਰਾ ਦਿਨ ਕੰਪਿਊਟਰ ਉਤੇ ਧਿਆਨ ਕੇਂਦ੍ਰਿਤ ਕਰਨਾ ਪੈਂਦਾ ਹੈ। ਇਹ ਮੇਰੀਆਂ ਅਖਾਂ ਨੂੰ ਵੀ ਦਰਦ ਦਿੰਦਾ ਹੈ। ਇਹ ਮੇਰੀਆਂ ਅਖਾਂ ਨੂੰ ਖੁਸ਼ਕ ਕਰਦਾ ਹੈ। ਅਤੇਮੈਂ ਉਨਾਂ ਨੂੰ ਪਾਣੀ ਨਾਲ ਧੋਣ ਦੀ ਕੋਸ਼ਿਸ਼ ਕਰਦੀ ਹਾਂ। ਕਦੇ ਕਦਾਂਈ, ਓਹ ਰਬਾ, ਮੈਂ ਨਹੀਂ ਜਾਣਦੀ ਕਿਤਨੇ ਲੰਮੇ ਸਮੇਂ ਤੋਂ ਮੈਂ ਇਹ ਕਰਦੀ ਸੀ, ਮੈਂ ਭੁਲ ਜਾਂਦੀ ਅਤੇ ਕੰਮ ਕਰਨਾ ਜਾਰੀ ਰਖਦੀ ਅਤੇ ਮੈਂ ਭੁਲ ਗਈ। ਜਦੋਂ ਮੈਂ ਖਤਮ ਕਰਦੀ, ਮੈਂ ਭੁਲ ਜਾਂਦੀ ਅਤੇ ਮੈਂ ਥਕੀ ਹੁੰਦੀ, ਸੋ ਮੈਂ ਇਹ ਨਹੀਂ ਕੀਤਾ। ਪਰ ਜੇਕਰ ਤੁਸੀਂ ਯਾਦ ਕਰ ਸਕਦੇ ਹੋ ਜਾਂ ਇਕ ਟੇਪ ਲਾਓ ਕਿਸੇ ਜਗਾ, "ਕੈਮੋਮਾਇਲ ਚਾਹ, ਠੰਡੀ।" ਕੈਮੋਮਾਇਲ ਚਾਹ, ਉਹ ਇਹਨਾਂ ਨੂੰ ਸੈਚੇ ਵਿਚ ਪਾਉਂਦੇ ਹਨ। ਸੋ ਜੇਕਰ ਤੁਸੀਂ ਇਹਨਾਂ ਸੈਚੇ ਨੂੰ ਉਬਾਲਦੇ ਹੋ ਅਤੇ ਉਨਾਂ ਨੂੰ ਫਰਿਜ਼ ਵਿਚ ਰਖਦੇ ਹੋਂ, ਅਤੇ ਫਿਰ ਤੁਸੀਂ ਇਹਨਾਂ ਨੂੰ ਆਪਣੀਆਂ ਅਖਾਂ ਤੇ ਰਖਦੇ, ਫਿਰ ਇਹ ਮਦਦ ਕਰੇਗਾ। ਸਿਹਤਮੰਦ ਚਾਹ ਵੀ ਪੀਉ, ਜਿਵੇਂ ਕੈਮੋਮਾਇਲ ਚਾਹ, ਗੋਜੀ ਬੈਰੀ ਚਾਹ, ਹੋਰ ਬਹੁਤ ਸਾਰੀਆਂ ਚਾਹ ਦੀਆਂ ਪਤੀਆਂ, ਹਰਬਲ ਚਾਹ, ਤੁਹਾਡੇ ਲਈ ਚੰਗੀ ਹੈ। ਬਹੁਤੀ ਜਿਆਦਾ ਕੈਫੇਨ ਚਾਹ ਜਾਂ ਕਾਫੀ ਤੋਂ ਨਹੀਂ।

Photo Caption: ਪਾਬੰਦੀ ਤੋਂ ਮੁਕਤ! ਆਜ਼ਾਦੀ ਵਿਚ ਪ੍ਰਫੁਲਿਤ ਹੋਵੋ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (7/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:07
2025-01-22
229 ਦੇਖੇ ਗਏ
5:14

Inauguration of President Trump

1594 ਦੇਖੇ ਗਏ
2025-01-22
1594 ਦੇਖੇ ਗਏ
2025-01-22
244 ਦੇਖੇ ਗਏ
2025-01-22
316 ਦੇਖੇ ਗਏ
2025-01-21
825 ਦੇਖੇ ਗਏ
36:00
2025-01-21
223 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ