ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਉਂਨੀਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਲਈ ਜੋ ਵੀ ਤੁਸੀਂ ਹੋ, ਬਸ ਚੰਗੀ ਪ੍ਰਾਰਥਨਾ ਕਰੋ ਆਪਣੀ ਸੁਰਖਿਆ ਲਈ ਅਤੇ ਆਪਣੇ ਪ੍ਰੀਵਾਰ ਦੇ ਮੈਂਬਰਾਂ ਦੀ ਸੁਰਖਿਆ ਲਈ। ਇਹ ਨਾ ਸੋਚਣਾ ਕਿ ਇਕ ਬੁਧ (ਗਿਆਨਵਾਨ) ਹੋਣਾ ਇਕ ਸ਼ਾਨਦਾਰ ਕੰਮ ਹੈ। ਇਹ ਇਸ ਤਰਾਂ ਨਹੀਂ ਹੈ। ਤੁਸੀਂ ਕੰਮ ਕਰਦੇ ਹੋ ਜਿਵੇਂ ਨਰਕ ਵਿਚ ਹੋਵੋਂ। ਤੁਸੀਂ ਜਿਵੇਂ ਤਿੰਨ ਵਖ ਵਖ ਮੰਡਲਾਂ ਵਿਚ ਕੰਮ ਕਰਦੇ ਹੋ: ਧਰਤੀ, ਸਵਰਗ, ਅਤੇ ਨਰਕ, ਅਤੇ ਕੁਝ ਹੋਰ ਚੀਜ਼ਾਂ ਵਿਚਕਾਰ ਵੀ।

ਅਤੇ ਜੇਕਰ ਸੰਸਾਰ ਦੇ ਕਰਮ ਬਹੁਤੇ ਭਾਰੇ ਹਨ, ਅਤੇ ਤੁਸੀਂ ਮਦਦ ਕਰਨੀ ਜ਼ਾਰੀ ਰਖਣਾ ਚਾਹੁੰਦੇ ਹੋ, ਦਖਲ ਦੇਣਾ, ਲੋਕਾਂ ਦੀ ਮਦਦ ਕਰਨੀ ਸੰਸਾਰ ਨੂੰ ਬਚਾਉਣ ਲਈ, ਫਿਰ ਅਕਸਰ ਤੁਹਾਨੂੰ ਸਭ ਆਪਣੇ ਆਪ ਕੰਮ ਕਰਨਾ ਪਵੇਗਾ, ਕਿਉਂਕਿ ਸਵਰਗਾਂ ਨੂੰ ਤੁਹਾਡੀ ਮਦਦ ਕਰਨ ਲਈ ਇਜਾਜ਼ਤ ਨਹੀਂ ਹੈ ਕਿਉਂਕਿ ਤੁਸਂਿ ਬਹੁਤ ਗਹਿਰੇ ਤਲ ਤੇ ਭਾਰੇ ਕਰਮਾਂ ਵਿਚ ਦਖਲ ਦਿੰਦੇ ਹੋ। ਪਰ ਮੈਂ ਹਮੇਸ਼ਾਂ ਪ੍ਰਮਾਤਮਾ ਦੀ ਸ਼ਲਾਘਾ ਕਰਦੀ ਹਾਂ ਮੇਰੀ ਮਦਦ ਕਰਨ ਲਈ। ਪ੍ਰਮਾਤਮਾ ਦੀ ਸ਼ਲਾਘਾ ਕਿ ਪ੍ਰਮਾਤਮਾ ਜੀਓ ਮੇਰੀ ਮਦਦ ਕਰੋ, ਮੈਨੂੰ ਸੁਰਖਿਅਤ ਰਖੋ, ਅਤੇ ਮੈਨੂੰ ਕਰਨ ਦੇਵੋ ਜੋ ਮੈਂ ਕਰ ਸਕਦੀ ਹਾਂ - ਮੈਨੂੰ ਕਰਨ ਲਈ ਇਜ਼ਾਜ਼ਤ ਹੈ। ਮੈਂ ਆਪਣੀ ਪੁਰੀ ਕੋਸ਼ਿਸ਼ ਕਰਦੀ ਹਾਂ। ਅਤੇ ਮੈਂ ਨਾਲੇ ਉਮੀਦ ਵੀ ਕਰਦੀ ਹਾਂ ਕਿ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰੋਂਗੇ, ਅਤੇ ਪ੍ਰਮਾਤਮਾ ਤੁਹਾਨੂੰ ਸੁਰਖਿਅਤ ਰਖਣ, ਪ੍ਰਮਾਤਮਾ ਤੁਹਾਨੂੰ ਘਰ ਨੂੰ ਕਿਸੇ ਵੀ ਸਾਧਨ ਦੁਆਰਾ ਲੈ ਜਾਣਗੇ ਜਾਂ ਮੇਰੀ ਭੌਤਿਕ ਦਖਲਅੰਦਾਜ਼ੀ ਦੁਆਰਾ ਅਤੇ ਭੌਤਿਕ ਤਰੀਕਾ ਦੁਆਰਾ ਤੁਹਾਨੂੰ ਘਰ ਨੂੰ ਲਿਜਾਣ ਲਈ, ਤੁਹਾਡੇ ਅਸਲੀ ਘਰ ਨੂੰ। ਫਿਰ ਤੁਸੀਂ ਜਾਣ ਲਵੋਂਗੇ, "ਓਹ, ਇਹ ਪਦਾਰਥਕ ਸੰਸਾਰ ਇਥੇ ਕੁਝ ਵੀ ਨਹੀਂ ਹੈ। ਮੇਰੇ ਰਬਾ, ਮੈਂ ਇਹ ਪਹਿਲਾਂ ਕਿਉਂ ਨਹੀਂ ਜਾਣਦਾ ਸੀ?"

ਅਨੇਕ ਹੀ ਲੋਕ ਅਸਥਾਈ ਤੌਰ ਤੇ ਮਰ ਜਾਂਦੇ ਹਨ, ਇਥੋਂ ਤਕ ਕੁਝ ਮਿੰਟਾਂ ਲਈ, ਜਾਂ ਅਧੇ ਘੰਟੇ ਲਈ, ਉਹ ਇਸ ਸੰਸਾਰ ਨੂੰ ਵਾਪਸ ਆਉਂਦੇ ਹਨ। ਕੋਈ ਨਹੀਂ ਇਸ ਸੰਸਾਰ ਨੂੰ ਵਾਪਸ ਆਉਣਾ ਚਾਹੁੰਦਾ। ਕੋਈ ਨਹੀਂ ਇਥੇ ਵਾਪਸ ਆਉਣਾ ਚਾਹੁੰਦਾ।

Excerpt from “Man Died And What He Saw Was So Different Than Expected | Near-death experience” by NDE Diary – Oct. 9, 2022, Daniel Giroux: ਮੇਰਾ ਐਨਡੀਈ (ਨਿਆ ਡੈਥ ਐਕਸਪੀਰੀਅੰਸ) ਨਵੰਬਰ 1994 ਵਿਚ ਵਾਪਰ‌ਿਆ ਸੀ। ਮੈਂ ਜੰਗਲ ਵਿਚ ਕੰਮ ਕਰ ਰਿਹਾ ਸੀ। ਮੈਂ ਇਕ ਦਰਖਤ ਨੂੰ ਕਟ ਰਿਹਾ ਸੀ। ਅਤੇ ਦਰਖਤ ਬਸ ਡਿਗ ਪਿਆ ਅਤੇ ਮੇਰੇ ਸਿਰ ਦੇ ਖਬੇ ਪਾਸੇ ਵਜਿਆ ਅਤੇ ਮੈਂ ਬਸ ਉਡਦਾ ਗਿਆ। ਮੈਂ ਕੋਈ ਦਰਦ ਕਿਸੇ ਵੀ ਤਰਾਂ ਨਹੀਂ ਮਹਿਸੂਸ ਕੀਤਾ। ਮੈਂ ਬਸ ਜਿੰਦਾ ਰਹਿਣਾ ਜ਼ਾਰੀ ਰਖਿਆ। ਮੈਂ ਸਿਰਫ ਆਪਣਾ ਸਰੀਰ ਦੇਖਿਆ ਅਤੇ ਫਿਰ ਸਭ ਚੀਜ਼ ਬਸ ਕਾਲੀ ਹੋ ਗਈ। ਪਰ, ਸਮਾਨ ਸਮੇਂ, ਮੈਂ ਇਹ ਬੇਹਦ ਖੁਸ਼ੀ ਦੀ ਭਾਵਨਾ ਮਹਿਸੂਸ ਕਰਨ ਲਗ ਪਿਆ। ਬਸ, ਬਸ... ਸ਼ੁਧ, ਸ਼ੁਧ, ਸ਼ਧ ਅਨੰਦ - ਉਹ ਬਸ ਖੁਸ਼ੀ ਹੈ। ਅਤੇ ਫਿਰ ਐਨ ਉਸ ਤੋਂ ਬਾਅਦ ਪਿਆਰ ਆਇਆ। ਉਹ ਪਿਆਰ ਦੀ ਭਾਵਨਾ। ਡੂੰਘਾ, ਡੂੰਘਾ ਪਿਆਰ। ਇਹ ਬਸ ਇਤਨਾ ਵਿਸ਼ਾਲ ਸੀ। ਇਹ ਲਗਦਾ ਸੀ ਜਿਵੇਂ ਮੇਰੀ ਚੇਤਨਾ ਵਧ ਰਹੀ ਸੀ ਅਤੇ ਵਧ ਰਹੀ ਸੀ ਅਤੇ ਵਧ ਰਹੀ ਸੀ... ਅਤੇ ਜੋ ਖੁਲ ਰਿਹਾ ਸੀ ਮੇਰੇ ਸਾਹਮੁਣੇ ਗਲੈਕਸੀਆਂ ਸਨ। ਅਤੇ ਇਕ ਸਮੇਂ ਇਹ ਸੀ ਬਸ... ਮੈਂ ਬਹੁਤ ਹੀ ਹੈਰਾਨ ਹੋਇਆ। ਉਥੇ ਸੀ, ਮੈਂ ਕਹਾਂਗਾ, ਬਿਲੀਅਨਾ ਦੇ ਬਿਲੀਅਨਾਂ ਦੇ, ਬਿਲੀਅਨਾਂ ਦੇ। ਮੈਂ ਦੇਖਿਆ ਕੀ... ਮੈਂ ਇਸ ਸ਼ਬਦ ਦੀ ਵਰਤੋਂ ਕਰਾਂਗਾ - ਗੈਲੈਕਸੀ ਦਾ ਕੰਢਾ। ਮੈਂ ਇਕ ਆਵਾਜ਼ ਸੁਣੀ ਜਿਸ ਨੇ ਕਿਹਾ, "ਤੁਹਾਨੂੰ ਵਾਪਸ ਜਾਣਾ ਪਵੇਗਾ। ਤੁਹਾਡਾ ਸਮਾਂ ਨਹੀਂ ਹੈ । ਤੁਸੀਂ ਅਜ਼ੇ ਨਹੀਂ ਖਤਮ ਕੀਤਾ। ਉਥੇ ਤੁਹਾਡੇ ਲਈ ਕਰਨ ਲਈ ਹੋਰ ਹੈ। ਤੁਹਾਨੂੰ ਵਾਪਸ ਜਾਣਾ ਜ਼ਰੂਰੀ ਹੇ।" ਨਹੀਂ, ਮੈਂ ਵਾਪਸ ਨਹੀਂ ਆਉਣਾ ਚਾਹੁੰਦਾ ਸੀ। ਨਹੀਂ, ਨਹੀਂ, ਮੈਂ... ਨਹੀਂ, ਮੈਂ ਵਾਪਸ ਨਹੀਂ ਆਉਣਾ ਚਾਹੁੰਦਾ ਸੀ।

Excerpt from “Young Girl Crosses Over During NDE, This Is What She Saw (Near Death Experience)” by The Other Side NDE – May 27, 2022, Melody Papej: 1958 ਵਿਚ, ਇਕ ਖੂਬਸੂਰਤ ਐਤਵਾਰ ਤੇ, ਅਸੀਂ ਇਕ ਸਥਾਨਕ ਬੀਚ ਨੂੰ ਗਏ। ਅਤੇ ਅਸੀਂ ਤੈਰ ਰਹੇ ਸੀ ਅਤੇ ਮੇਰੀ ਭੇਣ ਮੈਨੂੰ ਅਤੇ ਮੇਰਾ ਭਰਾ ਨੂੰ ਇਕ ਰਾਫਟ ਉਤੇ ਲੈ ਗਈ। ਅਤੇ ਮੈਂ ਡੂੰਘਾ, ਡੂੰਘਾ, ਡੂੰਘਾ ਪਾਣੀ ਵਿਚ ਗਈ, ਅਤੇ ਮੈਂ ਮਸਾਂ ਸਾਹ ਲੈ ਸਕਦੀ ਸੀ। ਮੇਰਾ ਭਾਵ ਹੈ, ਮੈਂ ਜਾਣਦਾ ਸੀ ਕਿ ਮੈਂ ਡੁਬ ਰਹੀ ਸੀ ਅਤੇ ਮੈਂ ਉਸ ਸਮੇਂ ਕੇਵਲ ਸਤ ਸਾਲ ਦੀ ਸੀ ਅਤੇ ਮੈਂ ਆਪਣੇ ਆਪ ਦੀ ਮਦਦ ਨਹੀਂ ਕਰ ਸਕੀ। ਮੈਂ ਕੋਈ ਚੀਜ਼ ਨਹੀਂ ਕਰ ਸਕੀ ਆਪਣੀ ਮਦਦ ਕਰਨ ਲਈ। ਅਤੇ ਅਚਾਨਕ ਹੀ, ਮੈਂ ਇਕ ਚਿਟੀ ਰੋਸ਼ਨੀ ਦੇਖੀ, ਅਤੇ ਇਹ ਇਕ ਬੇਹਦ ਖੂਬਸੂਰਤ ਚਿਟੀ ਰੋਸ਼ਨੀ ਸੀ। ਅਤੇ ਇਸਨੇ ਮੈਨੂੰ ਇਹਦੇ ਵਲ ਖਿਚਿਆ। ਅਤੇ ਮੈਂ ਉਪਰ ਨੂੰ ਅਤੇ ਹੋਰ ਉਪਰ ਨੂੰ ਜਾਣਾ ਸ਼ੁਰੂ ਕੀਤਾ ਅਤੇ ਮੈਂ ਨੇੜੇ ਅਤੇ ਹੋਰ ਨੇੜੇ ਹੁੰਦੀ ਗਈ। ਮੈਂ ਚਿਟੀ ਬੀਮ ਦੇ ਨੇੜੇ ਹੁੰਦੀ ਗਈ, ਚਿਟੀ ਰੋਸ਼ਨੀ, ਅਤੇ ਉਥੇ, ਇਸ ਦੇ ਐਨ ਅੰਤ ਤੇ, ਇਕ ਚਿਟਾ ਜੀਵ ਸੀ ਬਸ ਚਮਕ ਰਿਹਾ ਬਹੁਤ ਹੀ ਖੂਬਸੂਰਤ। ਮੈਂ ਪਿਆਰ, ਹਮਦਰਦੀ, ਰਹਿਮਦਿਲੀ, ਦੇਖਭਾਲ, ਨਿਘ, ਅਸਲੀ ਪਿਆਰ ਤੋਂ ਇਲਾਵਾ, ਕੁਝ ਨਹੀਂ ਮਹਿਸੂਸ ਕੀਤਾ। ਇਹ ਅਸਾਧਾਰਨ ਸੀ ਅਤੇ ਇਸ ਨੇ ਮੈਨੂੰ ਭਰ ਦਿਤਾ। ਇਸ ਨੇ ਮੇਰੇ ਦਿਲ ਨੂੰ ਭਰ ਦਿਤਾ। ਇਸ ਨੇ ਮੇਰੇ ਆਲੇ ਦੁਆਲੇ ਸਭ ਚੀਜ਼ ਨੂੰ ਭਰ ਦਿਤਾ। ਮੈਂ ਸਤ ਸਾਲ ਦੀ ਸੀ ਇਕ ਬਹੁਤ ਹੀ ਅਣਜਾਣ ਜਗਾ ਵਿਚ ਸੁਰਖਿਅਤ ਮ‌ਹਿਸੂਸ ਕਰ ਰਹੀ। ਅਤੇ ਮੈਂ ਉਥੇ ਸਦਾ ਹੀ ਰਹਿਣਾ ਚਾਹੁੰਦੀ ਸੀ ਅਤੇ ਚੀਜ਼ਾਂ ਮੈਨੂੰ ਕਹੀਆਂ ਗਈਆਂ ਸੀ। ਚੀਜ਼ਾਂ ਮੈਨੂੰ ਕਹੀਆਂ ਗਈਆਂ ਸੀ। ਅਤੇ ਫਿਰ ਉਨਾਂ ਨੇ ਮੈਨੂੰ ਕਿਹਾ ਕਿ ਇਹ ਮੇਰੇ ਲਈ ਵਾਪਸ ਜਾਣ ਦਾ ਸਮਾਂ ਸੀ । ਕਿ ਇਹ ਮੇਰੇ ਵਾਪਸ ਮੁੜਨ ਦਾ ਸਮਾਂ ਸੀ।

Excerpt from “Woman Dies & Wants to Stay in Heaven (Near Death Experience)” by Coming Home – Jan. 31, 2023, Dianne Sherman: ਮੇਰਾ ਨਾਂ ਡਾਏਐਨ ਸ਼ਰਮਨ ਹੈ। ਮੈਂ ਬੈਵਰਲੀ ਹਿਲਜ਼, ਕੈਲੀਫੋਰਨੀਆ ਵਿਚ ਵਡੀ ਹੋਈ। ਮੈਂਨੂੰ 10 ਸਾਲਾਂ ਲਈ ਉਡੀਕ ਕਰਨੀ ਪਈ ਇਕ ਅਪਰੇਸ਼ਨ ਲਈ, ਕਿਉਂਕਿ ਉਸ ਸਮੇਂ ਮੈਨੂੰ ਇਕ ਪੂਰੀ ਖੁਲੀ ਪਾਟੇਲਾ ਗੋਡੇ ਦਾ ਅਪਰੇਸ਼ਨ ਕਰਨਾ ਪਿਆ। ਦਸ ਸਾਲਾਂ ਬਾਅਦ, ਇਹ ਹੁਣ ਕਰਾਉਣ ਦਾ ਇਹ ਸਮਾਂ ਸੀ। ਸੋ, ਮੈਂ ਰੀਕਾਵਰੀ ਵਿਚ ਹਾਂ, ਮੈਂ ਮੈਂ ਸੁਣ ਸਕਦੀ ਹਾਂ ਉਹ ਕਹਿ ਰਹੇ, "ਡਾਏਐਨ , ਉਠੋ! ਡਾਏਐਨ, ਉਠੋ!" ਅਗਲੀ ਚੀਜ਼ ਜੋ ਮੈਂ ਮਹਿਸੂਸ ਕੀਤੀ ਇਹ ਸੀ ਕਿ ਮੈਨੂੰ ਵਾਪਸ ਖਿਚਿਆ ਗਿਆ ਅਤੇ ਫਿਰ ਅਗੇ ਹਨੇਰੇ ਵਿਚ ਖਿਚਿਆ ਗ‌ਿਆ। ਅਤੇ ਜਿਉਂ ਮੈਂ ਇਹ ਛੋਟਾ ਜਿਹਾ ਰੋਸ਼ਨੀ ਦਾ ਬਿੰਦੂ ਦੇਖ ਰਹੀ ਸੀ, ਮੈਂ ਸੋਚ‌ਿਆ ਮੈਂ ਇਹਦੇ ਨਾਲ ਬਣੀ ਰਹਾਂਗੀ ਅਤੇ ਇਹ ਠੀਕ ਹੋਵੇਗਾ ਅਤੇ ਮੈਂ ਠੀਕ ਹੋਵਾਂਗੀ ਅਤੇ ਮੈਂ ਬਸ ਇਹਦਾ ਆਪਣੇ ਆਪ ਵਿਚ ਇਸ ਤਰਾਂ ਸੋਚ‌ਿਆ। ਅਤੇ ਜਿਉਂ ਮੈਂ ਇਸ ਵਲ ਤਕ ਰਹੀ ਸੀ, ਇਹ ਹੋਰ ਅਤੇ ਹੋਰ ਅਤੇ ਹੋਰ ਵਡਾ ਹੁੰਦਾ ਗਿਆ ਅਤੇ ਇਹ ਹੋਰ ਨੇੜੇ ਅਤੇ ਨੇੜੇ ਆ ਰਿਹਾ ਹੈ ਅਤੇ ਫਿਰ ਅਚਾਨਕ ਹੀ, ਇਹ ਬਸ.,. ਇਹ ਮੇਰੇ ਆਲੇ ਦੁਆਲੇ ਸਭ ਚੀਜ਼ ਹੈ। ਅਤੇ ਮੈਂ ਰੋਸ਼ਨੀ ਵਲ ਦੇਖ ਰਹੀ ਹਾਂ ਅਤੇ ਮੈਂ ਸੋਚ ਰਹੀ ਹਾਂ, "ਇਹ ਕੀ ਹੈ?" ਕਿਉਂਕਿ ਇਹ ਜਿਵੇਂ ਬਦਲਾਂ ਦੀ ਤਰਾਂ ਸੀ। ਚਿਟਾ ਇਕ ਰੰਗ ਹੈ ਜੋ ਮੈਂ ਕਦੇ ਨਹੀਂ ਸੀ ਦੇਖਿਆ। ਇਹਦੇ ਕੋਲ ਤਕਰੀਬਨ ਸਾਰੇ ਸਤਰੰਗੀ ਪੀਂਘ ਦੇ ਰੰਗ ਇਹਦੇ ਵਿਚ ਹਨ, ਪਰ ਇਹ ਚਿਟੀ ਹੈ। ਇਹਦਾ ਜਿਵੇਂ ਤੇਜ਼ ਚਮਕ-ਦਮਕ ਵਾਲਾ ਪ੍ਰਭਾਵ ਹੈ। ਇਹ ਸਿਰਫ ਰੋਸ਼ਨੀ ਨਹੀਂ ਸੀ, ਇਹ ਵਸਤੂ ਸੀ, ਅਤੇ ਭਾਵਨਾ, ਅਤੇ ਇਹ ਸਭ ਮੇਰੇ ਆਲੇ ਦੁਆਲੇ ਸੀ। ਇਹੀ ਸਭ ਮੈਂ ਦੇਖ ਸਕਦੀ ਸੀ, ਸਭ ਮੈਂ ਮਹਿਸੂਸ ਕਰ ਸਕਦੀ ਸੀ, ਸਭ ਮੈਂ ਅਨੁਭਵ ਕਰ ਸਕਦੀ ਸੀ। ਅਤੇ ਮੇਰੇ ਕੋਲ ਇਹਦੇ ਲਈ ਕੋਈ ਸ਼ਬਦ ਨਹੀਂ ਹਨ! ਤੁਸੀਂ ਸ਼ਰਤ-ਰਹਿਤ ਪਿਆਰ ਨੂੰ ਕਿਵੇਂ ਬਿਆਨ ਕਰ ਸਕਦੇ ਹੋ? ਮੈਂ ਨਹੀਂ ਜਾਣਦੀ ਕਿਵੇਂ ਇਸ ਨੂੰ ਬਿਆਨ ਕਰਾਂ। ਮੈਂ ਸਿਰਫ ਇਹ ਜਾਣਦੀ ਹਾਂ ਮੈਂ ਕਦੇ ਇਹਦੇ ਬਾਰੇ ਇਤਨੀ ਦੇਖਭਾਲ, ਪਿਆਰ , ਦੇਖਭਾਲ, ਸੁਰ‌ਖਿਆ ਨਹੀਂ ਮਹਿਸੂਸ ਕੀਤੀ, ਕੋਈ ਵੀ ਚੀਜ਼ ਜਿਸ ਲਈ ਤੁਸੀਂ ਕਦੇ ਵੀ ਸੰਸਾਰ ਵਿਚ ਹੋਣ ਦੀ ਕਾਮਨਾ ਕੀਤੀ ਹੋਵੇ, ਮੈਂ ਇਹ ਉਸ ਪਲ ਵਿਚ ਮਹਿਸੂਸ ਕੀਤਾ। ਸੰਤੁਸ਼ਟ। ਆਪਣੀ ਸਭ ਤੋਂ ਅਸੰਭਾਵੀ ਸੁਪਨੇ ਤੋਂ ਪਰੇ ਵਾਲੀ ਸੰਤੁਸ਼ਟੀ। ਅਤੇ ਜਿਉਂ ਮੈਂ ਇਸ ਤਰਾਂ ਮਹਿਸੂਸ ਕਰ ਰਹੀ ਸੀ, ਮੈਂ ਹੁਣ ਇਸ ਦੇ ਵਿਚ ਦੀ ਜਾ ਰਹੀ ਸੀ ਅਤੇ ਇਹ ਵਖਰੀ ਹੋ ਰਹੀ ਸੀ। ਅਤੇ ਅਚਾਨਕ ਹੀ, ਮੈਂ ਦੇਖਿਆ ਇਹਨਾਂ ਦੋ ਕਤਾਰਾਂ ਜੋ ਮੈਨੂੰ ਲਗਦਾ ਸੀ ਜਿਵੇਂ ਭਿਕਸ਼ੂ ਸਨ। ਮੈਂ ਬਸ ਪਿਆਰ ਮਹਿਸੂਸ ਕਰ ਸਕਦੀ ਸੀ ਜੋ ਉਹ ਮੇਰੇ ਵਲ ਭੇਜ ਰਹੇ ਸੀ। ਅਤੇ ਮੈਂ ਇਸ ਭਿਕਸ਼ੂਆਂ ਦੀ ਕਤਾਰ ਦੇ ਅੰਤ ਤਕ ਜਾਂਦੀ ਹਾਂ, ਇਹ ਵਾਲਾ (ਭਿਕਸ਼ੂ) ਬਾਹਰ ਨਿਕਲਦਾ ਅਤੇ ਉਹ ਕਹਿੰਦਾ ਹੈ, "ਤੁਸੀਂ ਨਹੀਂ ਰਹਿ ਸਕਦੇ, ਇਹ ਤੁਹਾਡਾ ਸਮਾਂ ਨਹੀਂ ਹੈ। ਤੁਹਾਨੂੰ ਵਾਪਸ ਜਾਣਾ ਪਵੇਗਾ।" ਅਤੇ ਮੈਂ ਕਿਹਾ, "ਮੈਂ ਅੰਤ ਵਿਚ ਮਹਿਸੂਸ ਕੀਤਾ ਕਿਵੇਂ ਹੈ ਪਿਆਰ-ਦੇਖ ਭਾਲ ਕੀਤੀ ਜਾਣੀ। ਤੁਸੀਂ ਮੈਨੂੰ ਇਸ ਤੋਂ ਵਾਪਸ ਨਹੀਂ ਭੇਜ ਸਕਦੇ। ਮੈਂ ਘਰ ਨੂੰ ਆ ਗਈ ਹਾਂ। ਇਕ ਜਗਾ ਜਿਥੇ ਮੈਂ ਆਪਣੇ ਪੂਰੇ ਜੀਵਨ ਵਿਚ ਹੋਣਾ ਚਾਹੁੰਦੀ ਇਥੇ ਸੀ, ਘਰ। ਮੈਂ ਇਥੇ ਹਾਂ, ਤੁਸੀਂ ਮੈਨੂੰ ਵਾਪਸ ਨਹੀਂ ਭੇਜ ਸਕਦੇ!" ਅਤੇ ਉਸ ਨੇ ਕਿਹਾ, "ਤੁਹਾਡੇ ਕੋਲ ਇਕ ਬਚਾ ਹੈ। ਤੁਹਾਨੂੰ ਵਾਪਸ ਜਾਣਾ ਜ਼ਰੂਰੀ ਹੈ।" ਅਤੇ ਉਸ ਪਲ ਵਿਚ, ਮੈਂ ਆਪਣੇ ਸਰੀਰ ਵਿਚ ਵਾਪਸ ਆ ਗਈ।

ਆਦਿ...

ਤੁਸੀਂ ਉਨਾਂ ਸਾਰਿਆਂ ਨੂੰ ਜਾਣਦੇ ਹੋ ਜੇਕਰ ਤੁਸੀਂ ਉਨਾਂ ਦੀਆਂ ਸਾਰ‌ੀਆਂ ਕਿਤਾਬਾਂ ਪੜੀਆਂ ਹਨ। ਜਾਂ ਤੁਸੀਂ ਜਾ ਕੇ ਉਨਾਂ ਦਾ ਇੰਟਰਵਿਊ ਲਿਆ ਹੈ। ਉਨਾਂ ਨੂੰ ਪੁਛਦੇ ਉਹ ਇਸ ਸੰਸਾਰ ਬਾਰੇ ਕੀ ਮਹਿਸੂਸ ਕਰਦੇ ਹਨ, ਜੇਕਰ ਉਹ ਉਤਸੁਕ ਸਨ ਇਸ ਸੰਸਾਰ ਨੂੰ ਬਿਲਕੁਲ ਵੀ ਵਾਪਸ ਆਉਣ ਲਈ। ਉਹ ਕਹਿਣਗੇ, "ਨਹੀਂ, ਨਹੀਂ। ਤੁਸੀਂ ਕਮਲੇ ਹੋਵੋਂਗੇ ਇਸ ਸੰਸਾਰ ਨੂੰ ਵਾਪਸ ਆਉਣ ਦੀ ਖਾਹਸ਼ ਰਖਦੇ ਹੋਏ।" ਸਿਰਫ, ਪ੍ਰਮਾਤਮਾ ਉਨਾਂ ਨੂੰ ਸਵਰਗ ਦਿਖਾਉਣਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਉਹ ਵਾਪਸ ਆਉਣ, ਤਾਂਕਿ ਉਹ ਉਨਾਂ ਦੇ ਸੰਦੇਸ਼ਾਂ ਨੂੰ ਫੈਲਾ ਸਕਣ ਦੂਜਿਆਂ ਨੂੰ ਪਹਿਲੇ ਹੀ ਪਛਤਾਵਾ ਕਰਨ ਲਈ ਜਗਾ ਸਕਣ, ਜ਼ਲਦੀ ਨਾਲ ਯੂ-ਟਾਰਨ ਕਰਨ ਲਈ, ਉਨਾਂ ਦੀਆਂ ਆਤਮਾਵਾਂ ਦੀ ਮਦਦ ਕਰਨ ਲਈ ਤਾਂਕਿ ਉਨਾਂ ਨੂੰ ਨਰਕ ਵਿਚ ਦੁਖ ਨਾ ਸਹਿਣਾ ਪਵੇ, ਜਾਂ ਖਾਲੀ ਬ੍ਰਹਿਮੰਡ ਵਿਚ ਗੁਆਚ ਜਾਣਾ ਜੇਕਰ ਧਰਤੀ ਸਾਰੀ ਤਬਾਹ ਹੋ ਜਾਂਦੀ ਹੈ ਅਤੇ ਅਲੋਪ ਹੋ ਜਾਂਦੀ ਹੈ । ਇਹ ਸਾਰੀਆਂ ਆਤਮਾਵਾਂ ਜੋ ਕੁਝ ਨਹੀਂ ਪਕੜ ਸਕਣਗੀਆਂ, ਕਦੇ ਵੀ ਮੁਕਤ ਨਹੀ ਹੋ ਸਕਣਗੀਆਂ, ਕਦੇ ਦੁਖ ਤੋਂ ਨਹੀਂ ਬਚ ਸਕਣਗੀਆਂ।

ਸੋ ਕ੍ਰਿਪਾ ਕਰਕੇ, ਮੈਂ ਆਸ ਕਰਦੀ ਹਾਂ ਹਰ ਵਾਰ ਮੈਂ ਤੁਹਾਡੇ ਨਾਲ ਗਲ ਕਰਦੀ ਹਾਂ ਤੁਹਾਡਾ ਵਿਸ਼ਵਾਸ਼ ਵਧੇਰੇ ਮਜ਼ਬੂਤ ਹੋ ਜਾਵੇ ਪ੍ਰਮਾਮਤਾ ਦੇ ਅੰਤਲੇ ਨਿਰਣੇ ਦੇ ਵਿਚ ਅਤੇ ਸਿਖਰ ਦੇ ਲਾਭ ਵਿਚ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਨ ਲਈ, ਆਪਣੇ ਮੂਲ਼ ਆਪੇ ਵਲ ਮੁੜਨ ਲਈ ਚੰਗੇ ਹੋਣ ਦੁਆਰਾ, ਪ੍ਰਮਾਤਮਾ ਦੀ ਸਿਫਤ-ਸਲਾਹ ਕਰਨ ਦੁਆਰਾ, ਸਾਰੇ ਸਤਿਗੁਰੂਆਂ ਦਾ ਧੰਨਵਾਦ ਕਰਨ ਦੁਆਰਾ, ਅਤੇ ਸਭ ਤੋਂ ਵਧ, ਵੀਗਨ ਬਣਨ ਨਾਲ।

ਸਾਰੇ ਕਿਸਮ ਦੀ ਹਤਿਆ ਤੋਂ ਪਰਹੇਜ਼ ਕਰੋ, ਇਥੋਂ ਤਕ ਛੋਟੇ ਕੀੜੇ, ਜਿਥੇ ਵੀ ਤੁਸੀਂ ਇਹ ਕਰਨ ਤੋਂ ਰਹਿ ਸਕਦੇ ਹੋ। ਅਤੇ ਹੋਰ ਜਾਨਵਰ-ਮਾਸ, ਮਛੀ, ਅੰਡੇ, ਡੇਅਰੀ ਨਾ ਖਾਓ, ਕੋਈ ਵੀ ਚੀਜ਼ ਜੋ ਜਾਨਵਰ-ਲੋਕਾਂ ਦੇ ਦੁਖ ਨਾਲ ਸਬੰਧਤ ਹੈ ਜੋ ਉਨਾਂ ਨੂੰ ਸਭ ਤੁਹਾਡੇ ਲਈ ਮਾਯੂਸੀ ਨਾਲ ਝਲਣਾ ਪੈਂਦਾ ਹੈ। ਉਹ ਜੰਜ਼ੀਰਾਂ ਨਾਲ ਬੰਨੇ ਹੋਏ ਹਨ! ਉਹ ਪਿੰਜਰਿਆਂ ਵਿਚ ਹਨ, ਬਸ ਤੁਹਾਡੇ ਕੁਝ ਕੁ ਮਿੰਟਾਂ ਦੀ ਖੁਸ਼ੀ ਲਈ, ਜੋ ਵੈਸੇ ਵੀ ਗੰਦਾ ਭੋਜਨ ਹੈ। ਕ੍ਰਿਪਾ ਕਰਕੇ ਇਹ ਬੰਦ ਕਰੋ। ਕ੍ਰਿਪਾ ਕਰਕੇ ਵੀਗਨ ਬਣੋ। ਕ੍ਰਿਪਾ ਕਰਕੇ ਪਛਤਾਵਾ ਕਰੋ। ਕ੍ਰਿਪਾ ਕਰਕੇ ਪ੍ਰਮਾਮਤਾ ਦੀ ਸਿਫਤ ਸਲਾਹ ਕਰੋ। ਕ੍ਰਿਪਾ ਕਰਕੇ ਸਾਰੇ ਸਤਿਗੁਰੂਆਂ ਦਾ ਧੰਨਵਾਦ ਕਰੋ ਜਿਨਾਂ ਨੇ ਯੁਗਾਂ ਯੁਗਾਂ ਤੋਂ ਤੁਹਾਡੇ ਲਈ ਕੁਰਬਾਨ ਹੋਏ ਹਨ ਤਾਂਕਿ ਸਾਡੇ ਸੰਸਾਰ ਕੋਲ ਹੋਰ ਆਰਾਮਦਾਇਕ ਕਾਢਾਂ ਹੋਣ, ਅਤੇ ਕਿ ਪ੍ਰਮਾਤਮਾ ਅਜ਼ੇ ਵੀ ਇਸ ਸੰਸਾਰ ਨੂੰ ਸਤਿਗੁਰੂਆਂ ਨੂੰ ਭੇਜਦੇ ਹਨ ਤੁਹਾਨੂੰ ਗਲਤ ਤੋਂ ਸਹੀ ਬਾਰੇ ਸਿਖਾਉਣ ਲਈ, ਤੁਹਾਨੂੰ ਘਰ ਨੂੰ ਲਿਜਾਣ ਲਈ - ਤੁਹਾਡੇ ਅਸਲੀ ਘਰ ਨੂੰ।

ਮੈਂ ਵੀ ਤੁਹਾਨੂੰ ਘਰ ਨੂੰ ਲਿਜਾ ਸਕਦੀ ਹਾਂ, ਜੇਕਰ ਤੁਸੀਂ ਮੈਨੂੰ ਆਗਿਆ ਦਿੰਦੇ ਹੋ, ਜੇਕਰ ਤੁਸੀਂ ਮੇਰੀ ਸਾਧਾਰਨ ਮੰਗ ਦੀ ਪਾਲਣਾ ਕਰਦੇ ਹੋ। ਮੈਂ ਤੁਹਾਨੂੰ ਘਰ ਨੂੰ ਲਿਆਉਣ ਦਾ ਵਾਅਦਾ ਕਰਦੀ ਹਾਂ। ਮੈਂ ਪ੍ਰਮਾਤਮਾ ਨੂੰ ਵਾਅਦਾ ਕਰਦੀ ਹਾਂ, ਮੈਂ ਤੁਹਾਨੂੰ ਘਰ ਨੂੰ ਲੈ ਜਾਵਾਂਗੀ। ਇਕੇਰਾਂ ਤੁਸੀਂ ਉਸ ਘਰ ਨੂੰ ਜਾਣ ਲੈਂਦੇ ਹੋ, ਤੁਸੀਂ ਕਦੇ ਵੀ ਇਥੇ ਆਉਣਾ ਨਹੀਂ ਚਾਹੋਂਗੇ। ਮੈਂ ਤੁਹਾਨੂੰ ਸਹੁੰ ਖਾਂਦੀ ਹਾਂ ਕਿ ਤੁਸੀਂ ਨਹੀਂ ਚਾਹੋਂਗੇ। ਮੈਂ ਪ੍ਰਮਾਤਮਾ ਅਗੇ ਸੌਂਹ ਖਾਂਦੀ ਹਾਂ, ਸਾਰੇ ਸਵਰਗਾਂ ਅਗੇ, ਨਰਕ, ਧਰਤੀ ਦੇ ਜੀਵਾਂ ਅਗੇ, ਕਿ ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਕਿ ਇਕੇਰਾ ਤੁਸੀਂ ਸਵਰਗਾਂ ਦੀ ਇਕ ਝਲਕ ਜਾਣ ਲਵੋਂ, ਤੁਸੀਂ ਇਸ ਗ੍ਰਹਿ ਉਤੇ ਦੁਨਿਆਵੀ ਸੰਸਾਰ ਨੂੰ ਹੋਰ ਵਾਪਸ ਨਹੀਂ ਆਉਣਾ ਚਾਹੋਂਗੇ। ਮੈਂ ਸੌਂਹ ਖਾਂਦੀ ਹਾਂ ਮੈਂ ਤੁਹਾਨੂੰ ਸਚ ਦਸਦੀ ਹਾਂ। ਜੇਕਰ ਮੈਂ ਤੁਹਾਨੂੰ ਇਕ ਝੂਠ ਬੋਲਿਆ, ਓਹ, ਮੈਂਨੂੰ ਤੁਰੰਤ ਹੀ ਨਰਕ ਵਿਚ ਖਿਚਿਆ ਜਾਵੇਗਾ ਅਤੇ ਹਮੇਸ਼ਾਂ ਲਈ ਉਥੇ ਰਹਾਂਗੀ। ਹੁਣ ਤੁਸੀਂ ਜਾਣਦੇ ਹੋ ਮੈਂ ਤੁਹਾਡੇ ਨਾਲ ਸੰਜੀਦਾ ਅਤੇ ਇਮਾਨਦਾਰ ਹਾਂ।

ਬੁਧ ਦੀ ਧਰਤੀ, ਸਵਰਗ ਦੀ ਧਰਤੀ ਹੈ ਜਿਥੇ ਤੁਹਾਨੂੰ ਹੋਣਾ ਚਾਹੀਦਾ ਹੈ, ਜਿਥੇ ਤੁਹਾਡਾ ਅਸਲੀ ਘਰ ਹੈ। ਕ੍ਰਿਪਾ ਕਰਕੇ, ਕੋਸ਼ਿਸ਼ ਕਰੋ ਜੋ ਵੀ ਤੁਸੀਂ ਕਰ ਸਕਦੇ ਹੋ ਉਥੇ ਜਾਣ ਲਈ। ਕੋਈ ਵੀ ਸਤਿੁਗਰੂਆਂ ਨੂੰ ਲ਼ਭੋ ਜਿਹੜੇ ਜਿਹੜੇ ਤੁਹਾਡੇ ਲਈ ਰਸਤਾ ਪਹਿਲਾਂ ਹੀ ਜਾਣਦੇ ਹਨ। ਤੁਹਾਨੂੰ ਮੈਨੂੰ ਲਭਣ ਦੀ ਨਹੀਂ ਲੋੜ। ਜੇਕਰ ਤੁਸੀਂ ਮੇਰੇ ਵਿਚ ਭਰੋਸਾ ਨਹੀਂ ਕਰ ਸਕਦੇ, ਉਥੇ ਭਾਰਤ ਵਿਚ ਵੀ ਕੁਝ ਗੁਰੂ ਹਨ, ਮਹਾਨ ਪਰੰਪਾਵਾਂ ਤੋਂ ਅਸਲੀ ਗੁਰੂ ਹਨ, ਮੂਲ ਬਾਨੀ ਤੋਂ - ਜਿਵੇਂ, ਮਿਸਾਲ ਵਜੋਂ, ਬਿਆਸ, ਭਾਰਤ ਤੋਂ। ਤੁਸੀਂ ਬਸ ਉਨਾਂ ਨੂੰ ਫਿਰ, ਜਾ ਕੇ ਲਭੋ। ਉਹ ਤੁਹਾਨੂੰ ਦੀਖਿਆ ਦੇਣ ਲਈ ਆਪਣੇ ਸੰਸਥਾਪਕ, ਬਾਨੀ ਦੀ ਸ਼ਕਤੀ ਉਤੇ ਨਿਰਭਰ ਕਰਦੇ ਹਨ ਪਰ ਮੈਂ ਤੁਹਾਡੇ ਨਾਲ ਵਾਅਦਾ ਨਹੀਂ ਕਰ ਸਕਦੀ ਕਿ ਤੁਹਾਨੂੰ ਉਨਾਂ ਨਾਲ ਪੂਰਨ ਗਿਆਨ ਪ੍ਰਾਪਤੀ ਅਤੇ ਮੁਕਤੀ ਮਿਲੇਗੀ । ਮੈਂ ਵਾਅਦਾ ਨਹੀਂ ਕਰ ਸਕਦੀ। ਇਹ ਤੁਹਾਡੇ ਤੇ ਵੀ ਨਿਰਭਰ ਕਰਦਾ ਹੈ ਅਤੇ ਉਨਾਂ ਦੇ ਪਧਰ ਤੇ ਵੀ। ਪਰ ਮੈਂ ਇਕ ਗਲ ਜਾਣਦੀ ਹਾਂ: ਘਟੋ ਘਟ ਉਹ ਤੁਹਾਨੂੰ ਧੋਖਾ ਨਹੀਂ ਦੇਣਗੇ। ਉਹ ਪੈਸੇ ਨਹੀਂ ਲੈਣਗੇ, ਤੁਹਾਨੂੰ ਅੰਨਾਂ ਨਹੀਂ ਲੁਟਣਗੇ ਜਾਂ ਤੁਹਾਡੇ ਨਾਲ ਛੇੜਛਾੜ ਨਹੀਂ ਕਰਨਗੇ, ਕਿਉਂਕਿ ਉਹ ਸ਼ੁਧ ਲੋਕ ਹਨ, ਸਿਧਾਂਤਕ ਲੋਕ। ਭਾਵੇਂ ਜੇਕਰ ਉਨਾਂ ਦਾ ਪਧਰ ਅਜ਼ੇ ਉਤਨਾ ਉਚਾ ਨਹੀਂ ਹੈ, ਤੁਹਾਡੇ ਕੋਲ ਅਜ਼ੇ ਵੀ ਕਾਫੀ ਸੁਰਖਿਆ ਹੋਵੇਗੀ। ਘਟੋ ਘਟ ਤੁਸੀਂ ਨਰਕ ਨੂੰ ਨਹੀਂ ਜਾਵੋਂਗੇ।

ਅਤੇ ਸ਼ਾਇਦ ਜੇਕਰ ਤੁਸੀਂ ਇਸ ਜੀਵਨ ਨੂੰ ਦੁਬਾਰਾ ਵਾਪਸ ਆਉਂਦੇ ਹੋ, ਤੁਹਾਡੇ ਕੋਲ ਹੋਰ ਗੁਰੂ ਹੋਣਗੇ ਜਾਂ ਕਿਸੇ ਹੋਰ ਗ੍ਰਹਿ ਨੂੰ ਜਾਵੋਂਗੇ। ਅਤੇ ਤੁਹਾਡੀ ਸੰਜੀਦਗੀ ਨਾਲ, ਪਵਿਤਰ ਸ਼ਰਧਾ ਅਤੇ ਘਰ ਨੂੰ ਪ੍ਰਮਾਤਮਾ ਵਲ ਜਾਣ ਦੀ ਤਾਂਘ ਨਾਲ, ਪ੍ਰਮਾਤਮਾ ਤੁਹਾਡੀ ਮਦਦ ਕਰਨਗੇ ਇਕ ਹੋਰ ਗੁਰੂ ਲਭਣ ਲਈ ਤੁਹਾਨੂੰ ਘਰ ਨੂੰ ਵਾਪਸ ਲਿਆਉਣ ਲਈ। ਬਸ ਸੰਜ਼ੀਦਾ, ਸਚੇ ਰਹੋ, ਨਿਮਰ ਰਹੋ। ਪਛਤਾਵਾ ਕਰੋ। ਵੀਗਨ ਬਣੋ। ਜਾਓ ਇਕ ਗੁਰੂ ਨੂੰ ਲਭੋ, ਜਿਸ ਕਿਸੇ ਵਿਚ ਤੁਸੀਂ ਭਰੋਸਾ ਕਰਦੇ ਤੁਹਾਨੂੰ ਗਿਆਨ ਦੇਵੇਗਾ। ਤਾਂਕਿ ਘਟੋ ਘਟ ਤੁਸੀਂ ਨਰਕ ਨੂੰ ਨਹੀਂ ਜਾਵੋਂਗੇ। ਭਾਵੇਂ ਜੇਕਰ ਤੁਸੀਂ ਤਿੰਨ ਵਿਨਾਸ਼ਕਾਰੀ ਸੰਸਾਰ ਨੂੰ ਪਾਰ ਕਰਨ ਦੇ ਯੋਗ ਨਹੀਂ ਹੋਵੋਂਗੇ, ਘਟੋ ਘਟ ਇਸ ਜੀਵਨਕਾਲ ਅਤੇ ਅਗਲੇ ਕੁਝ ਸੌ ਕੁ ਸਾਲਾਂ ਲਈ, ਤੁਹਾਨੂੰ ਨਰਕ ਨੂੰ ਨਹੀਂ ਜਾਣਾ ਪਵੇਗਾ ਪ੍ਰਮਾਤਮਾ ਦੀ ਮਿਹਰ ਦੁਆਰਾ, ਉਸ ਦੀਖਿਆ ਦੀ ਮਿਹਰ ਸਦਕਾ। ਕ੍ਰਿਪਾ ਕਰਕੇ ਕਰੋ।

ਤੁਹਾਨੂੰ ਮੈਨੂੰ ਲਭਣ ਦੀ ਨਹੀਂ ਲੋੜ। ਬਸ ਕੋਸ਼ਿਸ਼ ਕਰੋ। ਪਰ ਜ਼ਲਦੀ ਕਰੋ, ਜ਼ਲਦੀ ਕਰੋ। ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ। ਅਤੇ ਤੁਹਾਨੂੰ ਪ੍ਰਮਾਤਮਾ ਵਿਚ ਭਰੋਸਾ ਕਰਨਾ ਜ਼ਰੂਰੀ ਹੈ। ਤੁਹਾਨੂੰ ਪ੍ਰਮਾਤਮਾ ਦੀ ਸਿਫਤ-ਸਲਾਹ ਕਰਨੀ ਜ਼ਰੂਰੀ ਹੈ, ਸਾਰੇ ਸਤਿਗੁਰੂਆਂ ਦੀ ਸਿਫਤ-ਸਲਾਹ ਕਰੋ। ਪ੍ਰਮਾਤਮਾ ਦਾ ਧੰਨਵਾਦ, ਸਾਰੇ ਸਤਿਗੁਰੂਆਂ ਦਾ ਧੰਨਵਾਦ ਕਰੋ। ਅਤੇ ਵੀਗਨ ਬਣੋ। ਪਛਤਾਵਾ। ਵੀਗਨ ਬਣੋ। ਪ੍ਰਮਾਤਮਾ ਦਾ ਧੰਨਵਾਦ ਕਰੋ। ਸਾਰੇ ਸੰਤਾਂ ਦਾ ਧੰਨਵਾਦ ਕਰੋ। ਉਹੀ ਹੈ ਸਭ ਜੋ ਤੁਹਾਨੂੰ ਕਰਨ ਦੀ ਲੋੜ ਹੈ। ਤੁਹਾਡੇ ਗੁਰੂ ਵਜੋਂ ਤੁਹਾਨੂੰ ਮੈਨੂੰ ਲਭਣ ਦੀ ਨਹੀਂ ਲੋੜ। ਇਹ ਨੇੜਤਾ, ਨਾਤੇ ਉਤੇ ਵੀ ਨਿਰਭਰ ਕਰਦਾ ਹੈ ਅਤੇ ਤੁਹਾਡੀ ਸੰਜ਼ੀਦਗੀ ਤੇ ਵੀ। ਉਹੀ ਹੈ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ।

ਕ੍ਰਿਪਾ ਕਰਕੇ, ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਇਮਾਨਦਾਰੀ ਨਾਲ, ਤੁਹਾਡੇ ਲਈ ਮੇਰੀਆਂ ਸਾਰੀਆਂ ਸ਼ੁਭ ਕਾਮਨਾਵਾਂ , ਅਤੇ ਪ੍ਰਮਾਤਮਾ ਪ੍ਰਤੀ ਮੇਰੀ ਸਾਰੀ ਸਿਫਤ-ਸਲਾਹ ਤੁਹਾਡੀ ਮਦਦ ਕਰਨ ਲਈ ਮੁਕਤੀ ਤਕ ਆਪਣਾ ਰਸਤਾ ਲਭ ਲਈ। ਆਮੇਨ। ਤੁਹਾਨੂੰ ਪਿਆਰ, ਤੁਹਾਨੂੰ ਪਿਆਰ, ਤੁਹਾਨੂੰ ਪਿਆਰ। ਖਿਆਲ ਰਖਣਾ, ਖਿਆਲ ਰਖਣਾ, ਖਿਆਲ ਰਖਣਾ। ਪਛਤਾਵਾ ਕਰੋ, ਵੀਗਨ ਬਣੋ। ਗਿਆਨ ਦੀ ਭਾਲ ਕਰੋ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ। ਕ੍ਰਿਪਾ ਕਰਕੇ ਆਪਣੇ ਨਾਲ ਪਿਆਰ ਕਰੋ। ਉਹ ਚੀਜ਼ਾਂ ਕਰੋ ਜੋ ਤੁਹਾਡੇ ਲਈ ਚੰਗੀਆਂ ਹਨ। ਨਹੀਂ ਤਾਂ, ਤੁਹਾਨੂੰ ਹਮੇਸ਼ਾਂ ਲਈ ਸਜ਼ਾ ਦਿਤੀ ਜਾਵੇਗੀ, ਯੁਗਾਂ ਯੁਗਾਂ ਦੇ ਸਮੇਂ ਲਈ, ਨਰਕ ਵਿਚ ਜਾਂ ਵਿਸਰਭੋਲ ਵਿਚ। ਕ੍ਰਿਪਾ ਕਰਕੇ। ਇਹ ਇਕ ਭਿਆਨਕ ਦੁਖ ਹੈ। ਤੁਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਵੀ ਨਹੀਂ ਕਰ ਸਕਦੇ।

ਮੇਰੇ ਵਿਚ ਵਿਸ਼ਵਾਸ਼ ਕਰੋ। ਜਾਓ ਇਕ ਗੁਰੂ ਨੂੰ ਲਭੋ। ਤੁਹਾਨੂੰ ਮੈਨੂੰ ਲਭਣ ਦੀ ਨਹੀਂ ਲੋੜ। ਜਾਓ ਇਕ ਗੁਰੂ ਨੂੰ ਲਭੋ। ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ ਤਾਂਕਿ ਤੁਸੀਂ ਇਕ ਚੰਗਾ ਵਾਲਾ ਲਭ ਸਕੋਂ। ਕ੍ਰਿਪਾ ਕਰਕੇ, ਕੁਝ ਚੀਜ਼ ਕਰੋ, ਕੁਝ ਚੀਜ਼ ਕਰੋ। ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ। ਮੈਂ ਨਹੀਂ ਜਾਣਦੀ ਜੇਕਰ ਮੈਂ ਅਤੇ ਸਵਰਗੀ ਕਰਮਚਾਰੀ ਇਸ ਗ੍ਰਹਿ ਦੀ ਤਬਾਹੀ ਨੂੰ ਰੋਕ ਸਕਾਂਗੇ।

ਸਵਰਗੀ ਕਰਮਚਾਰੀ ਅਤੇ ਮੈਂ ਖੁਦ ਆਪ ਬਹੁਤ ਸਖਤ ਕੋਸ਼ਿਸ਼ ਕੀਤੀ ਹੈ ਇਹਨਾਂ ਸਾਰੇ ਸਾਲਾਂ ਦੌਰਾਨ, ਪਰ ਕਦੇ ਕਦਾਂਈ ਅਸੀਂ ਸਿਰਫ ਵਡੀਆਂ ਆਫਤਾਂ ਨੂੰ ਵਧੇਰੇ ਛੋਟੀਆਂ ਬਣਾ ਸਕਦੇ ਹਾਂ, ਜਾਂ ਛੋਟੀਆਂ ਆਫਤਾਂ ਘਟ ਤੀਬਰ ਜਾਂ ਜ਼ੀਰੋ ਬਣ ਜਾਂਦੀਆਂ ਹਨ। ਪਰ ਜੇਕਰ ਇਹ ਇਸ ਤਰਾਂ ਜਾਰੀ ਰਿਹਾ, ਸਵਰਗ ਹਿੰਮਤ ਹਾਰ ਦੇਣਗੇ, ਅਤੇ ਸੰਸਾਰ ਨੂੰ ਸ਼ਾਇਦ ਤਬਾਹ ਕੀਤਾ ਜਾਵੇਗਾ। ਭਾਵੇਂ ਬਹੁਤ ਜਿਆਦਾ ਛੋਟੇ, ਘਟਾਈਆਂ ਗਈਆਂ ਆਫਤਾਂ... ਜੇਕਰ ਉਨਾਂ ਵਿਚੋਂ ਬਹੁਤ ਹੋਣ, ਸੰਸਾਰ ਅਜ਼ੇ ਵੀ ਖਰਾਬ ਹੋ ਸਕਦਾ, ਬਰਬਾਦ ਜਾਂ ਨਸ਼ਟ ਹੋ ਸਕਦਾ। ਸੋ ਕ੍ਰਿਪਾ ਕਰਕੇ ਚੰਗੇ ਬਣੋ। ਸਾਰ‌ਿਆਂ ਪ੍ਰਤੀ ਰਹਿਮਦਿਲ ਬਣੋ, ਜਿਸ ਨੂੰ ਵੀ ਤੁਸੀਂ ਮਿਲਦੇ ਹੋ। ਅਤੇ ਸੁਰਖਿਆ ਲਈ, ਮਾਫੀ ਲਈ, ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ, ਸਾਰੇ ਗੁਰੂਆਂ ਦੀ ਸਿਫਤ-ਸਲਾਹ ਕਰੋ।

ਕ੍ਰਿਪਾ, ਕ੍ਰਿਪਾ ਕਰਕੇ ਆਪਣੇ ਸਵੈਆਪੇ ਨੂੰ ਕਾਫੀ ਪਿਆਰ ਕਰੋ ਅਤੇ ਜਾਓ ਅਤੇ ਇਕ ਸਤਿਗੁਰੂ ਨੂੰ ਲਭੋ, ਜਾਓ ਅਤੇ ਗਿਆਨ ਦੀ ਭਾਲ ਕਰੋ! ਜੇਕਰ ਤੁਸੀਂ ਨਹੀਂ ਕਰ ਸਕਦੇ, ਘਟੋ ਘਟ ਪਛਤਾਵਾ ਕਰੋ। ਵੀਗਨ ਬਣੋ। ਅਤੇ ਮੈਨੂੰ ਬੁਲਾਉ ਜਦੋਂ ਤੁਸੀਂ ਬਹੁਤ ਸਖਤ ਲੋੜ ਵਿਚ ਹੋਵੋਂ। ਬਸ ਇਹੀ ਸਭ ਹੈ । ਹੁਣ ਲਈ ਅਲਵਿਦਾ। ਪ੍ਰਮਾਤਮਾ ਦਾ ਪਿਆਰ ਤੁਹਾਡੇ ਨਾਲ ਬਣ‌ਿਆ ਰਹੇ। ਪ੍ਰਮਾਤਮਾ ਆਪਣੇ ਪਿਆਰ ਬਾਰੇ ਤੁਹਾਨੂੰ ਜਾਨਣ ਦੇਵੇ। ਆਮੇਨ।

Photo Caption: ਭਦਰ ਪੁਰਸ਼ ਦੀ ਨਿਸ਼ਾਨੀ ਦਿਖਾ ਰਿਹਾ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (19/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
32:53
2024-11-05
209 ਦੇਖੇ ਗਏ
2024-11-05
650 ਦੇਖੇ ਗਏ
2024-11-04
12232 ਦੇਖੇ ਗਏ
2024-11-04
1899 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ