ਵਿਸਤਾਰ
ਡਾਓਨਲੋਡ Docx
ਹੋਰ ਪੜੋ
ਫਰਾਂਸੀਸੀ ਲੋਕ, ਉਹਨਾਂ ਨੂੰ ਆਪਣੀ ਬੋਲੀ ਉਤੇ ਬਹੁਤ ਫਖਰ ਹੈ। ਸੋ ਜੇਕਰਤੁਸੀਂ ਦੋ ਕੁ ਪੰਕਤੀਆਂ ਸਿਖਣ ਦੀ ਕੋਸ਼ਿਸ ਕਰਦੇ ਹੋ, ਭਾਵੇਂ ਜੇਕਰ ਤੁਸੀਂ ਇਹ ਟੁਟੀ ਫੁਟੀ ਬੋਲਦੇ ਹੋ, ਉਹ ਇਹ ਪਸੰਦ ਕਰਦੇ ਹਨ। ਅੰਗਰੇਜ਼ੀ ਬੋਲਣ ਨਾਲੋਂ ਬਿਹਤਰ ਹੈ। ਜਦੋਂ ਮੈਂ ਪਹਿਲਾਂ ਫਰਾਂਸ ਨੂੰ ਆਈ ਸੀ, ਮੈਂ ਇਕ ਨੌਕਰੀ ਲਭਣ ਦੀ ਕੋਸ਼ਿਸ਼ ਕੀਤੀ ਸੀ। ਤੁਸੀਂ ਜਾਣਦੇ ਹੋ, ਇਕ ਵਿਦਿਆਰਥੀ, ਮੈਂ ਇਕ ਵਿਦਿਆਰਥੀ ਸੀ, ਅਤੇ ਮੈਂ ਉਦੋਂ ਬਹੁਤੀ ਫਰਾਂਸੀਸੀ ਨਹੀਂ ਬੋਲ ਸਕਦੀ ਸੀ। ਅਤੇ ਫਿਰ, ਮੈਂ ਥੋੜਾ ਜਿਹਾ "ਬਲਾਬ, ਬਲਾਬ, ਬਲਾਬ" ਕੀਤਾ ਕਿਵੇਂ ਨਾ ਕਿਵੇਂ, ਅਤੇ ਮੈਂ ਕਿਹਾ, "ਕੀ ਤੁਸੀਂ ਅੰਗਰੇਜ਼ੀ ਬੋਲਦੇ ਹੋ?" "ਨਹੀਂ, ਮੈਂ ਅਮਰੀਕਨਾਂ ਨੂੰ ਨਹੀਂ ਪਸੰਦ ਕਰਦਾ!" ਉਸ ਨੇ ਕਿਹਾ, "ਮੈਂ ਅਮਰੀਕਨਾਂ ਨੂੰ ਨਹੀਂ ਪਸੰਦ ਕਰਦਾ।" ਅਤੇ ਫਿਰ ਉਸ ਨੇ ਆਪਣਾ ਫੋਨ ਥਲੇ ਰਖ ਦਿਤਾ - ਢਾਹ ਦੇਕੇ- ਮੇਰੇ ਉਤੇ। (ਓਹ।) ਉਸ ਤੋਂ ਬਾਅਦ, ਮੈਂ ਫਰਾਂਸੀਸੀ ਸਿਖਣੀ ਸ਼ੁਰੂ ਕੀਤੀ। ਸਿਖਣੀ। […]