ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਅਸੀਂ ਘਟਨਾਵਾਂ ਨੂੰ ਦੇਖ ਅਤੇ ਸੁਣ ਸਕਾਂਗੇ - ਇੱਕ ਰਾਸ਼ਟਰਪਤੀ ਦਾ ਉਦਘਾਟਨ, ਇੱਕ ਵਿਸ਼ਵ ਲੜੀ ਦਾ ਖੇਡ ਖੇਡਣਾ, ਇੱਕ ਭੂਚਾਲ ਦਾ ਕਹਿਰ ਜਾਂ ਇੱਕ ਲੜਾਈ ਦਾ ਦਹਿਸ਼ਤ - ਬਿਲਕੁਲ ਇਸ ਤਰ੍ਹਾਂ ਉਵੇਂ ਜਿਵੇਂ ਅਸੀਂ ਮੌਜੂਦ ਸੀ।"
ਨਿਕੋਲਾ ਟੇਸਲਾ (ਸ਼ਾਕਾਹਾਰੀ) ਨਾ ਸਿਰਫ਼ ਇੱਕ ਅਸਾਧਾਰਨ ਪ੍ਰਤਿਭਾ ਦਾ ਖੋਜੀ ਸੀ, ਸਗੋਂ ਇੱਕ ਦੂਰਦਰਸ਼ੀ ਵੀ ਸੀ ਜਿਸਨੇ ਭਵਿੱਖ ਬਾਰੇ ਕਈ ਸ਼ਾਨਦਾਰ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਪੂਰੀਆਂ ਹੋਈਆਂ ਹਨ ਜਾਂ ਸਰਗਰਮੀ ਨਾਲ ਅੱਗੇ ਵਧੀਆਂ ਹਨ।ਇੱਕ ਸ਼ਾਕਾਹਾਰੀ, ਟੇਸਲਾ ਨੂੰ ਮਨੁੱਖਾਂ, ਜਾਨਵਰਾਂ-ਲੋਕਾਂ ਅਤੇ ਕੁਦਰਤੀ ਸੰਸਾਰ ਦੇ ਆਪਸੀ ਸਬੰਧਾਂ ਦੀ ਡੂੰਘੀ ਸਮਝ ਸੀ। ਇਸ ਲਈ, ਇਹ ਜਾਣ ਕੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਉਹ ਜਾਨਵਰ-ਲੋਕਾਂ ਦਾ ਇਕ ਪ੍ਰੇਮੀ ਸੀ। ਨਿਊਯਾਰਕ ਸਿਟੀ ਵਿੱਚ ਆਪਣੇ ਬਾਅਦ ਦੇ ਸਾਲਾਂ ਦੌਰਾਨ, ਉਸਨੇ ਹਜ਼ਾਰਾਂ ਕਬੂਤਰ-ਲੋਕਾਂ ਨੂੰ ਖੁਆਉਣ ਦੀ ਆਦਤ ਵਿਕਸਤ ਕੀਤੀ, ਅਕਸਰ ਬ੍ਰਾਇਨਟ ਪਾਰਕ, ਨਿਊਯਾਰਕ ਪਬਲਿਕ ਲਾਇਬ੍ਰੇਰੀ ਅਤੇ ਸੇਂਟ ਪੈਟ੍ਰਿਕ ਕੈਥੇਡ੍ਰਲ ਦੇ ਆਲੇ-ਦੁਆਲੇ ਅੱਧੀ ਰਾਤ ਦੀ ਸੈਰ ਦੌਰਾਨ। ਉਹ ਇੰਨਾ ਸਮਰਪਿਤ ਸੀ ਕਿ ਜਦੋਂ ਇੱਕ ਕਾਰ ਹਾਦਸੇ ਵਿੱਚ ਉਹ ਉਨ੍ਹਾਂ ਨੂੰ ਖਾਣਾ ਖੁਆਉਣ ਦੇ ਯੋਗ ਨਹੀਂ ਰਿਹਾ, ਤਾਂ ਉਸਨੇ ਛੇ ਮਹੀਨਿਆਂ ਤੱਕ ਰੋਜ਼ਾਨਾ ਖਾਣਾ ਖੁਆਉਣ ਲਈ ਕਿਸੇ ਨੂੰ ਨੌਕਰੀ 'ਤੇ ਰੱਖਿਆ।ਅੰਸ਼ਕ ਤੌਰ 'ਤੇ ਆਪਣੇ ਬਹੁਤ ਸਾਰੇ ਪੰਛੀ ਦੋਸਤਾਂ ਦੇ ਕਾਰਨ, ਟੇਸਲਾ ਨੂੰ ਕਈ ਵਾਰ ਜਾਣਾ ਪਿਆ ਅਤੇ ਅੰਤ ਵਿੱਚ ਹੋਟਲ ਨਿਊਯਾਰਕਰ ਵਿੱਚ ਸੈਟਲ ਹੋ ਗਿਆ। ਉਸਦੇ ਜੀਵਨੀ ਲੇਖਕ, ਜੌਨ ਜੇ. ਓ'ਨੀਲ ਨੇ ਇੱਕ ਦ੍ਰਿਸ਼ ਦਾ ਸਪਸ਼ਟ ਰੂਪ ਵਿੱਚ ਵਰਣਨ ਕੀਤਾ ਜੋ ਉਸਨੇ ਦੇਖਿਆ ਸੀ ਜਦੋਂ ਉਸਨੇ ਟੇਸਲਾ ਨੂੰ ਆਪਣੇ ਸਨਮਾਨ ਵਿੱਚ ਇੱਕ ਵੱਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਬਜਾਏ, ਆਪਣੇ ਖੰਭਾਂ-ਵਾਲੇ ਸਾਥੀਆਂ ਦੇ ਵਿਚਕਾਰ ਖੜ੍ਹਾ ਹੋਇਆ ਦੇਖਿਆ।"ਨਿਰੀਖਕਾਂ ਦੇ ਇੱਕ ਵੱਡੇ ਪਤਲੇ ਚੱਕਰ ਦੇ ਕੇਂਦਰ ਵਿੱਚ ਟੇਸਲਾ ਦੀ ਪ੍ਰਭਾਵਸ਼ਾਲੀ ਮੂਰਤੀ ਖੜ੍ਹੀ ਸੀ, ਜਿਸਨੇ ਆਪਣੇ ਸਿਰ 'ਤੇ ਦੋ ਕਬੂਤਰਾਂ ਦਾ ਇਕ ਤਾਜ ਪਾਇਆ ਹੋਇਆ ਸੀ, ਉਸਦੇ ਮੋਢੇ ਅਤੇ ਬਾਹਾਂ ਇੱਕ ਦਰਜਨ ਹੋਰ ਕਬੂਤਰਾਂ ਨਾਲ ਸਜਾਏ ਹੋਏ ਸਨ, ਉਨ੍ਹਾਂ ਦੇ ਚਿੱਟੇ ਜਾਂ ਫਿੱਕੇ-ਨੀਲੇ ਸਰੀਰ ਉਸਦੇ ਕਾਲੇ ਸੂਟ ਅਤੇ ਕਾਲੇ ਵਾਲਾਂ ਨਾਲ ਇੱਕ ਮਜ਼ਬੂਤ ਕੰਟਰਾਸਟ ਬਣਾਉਂਦੇ ਸਨ, ਸ਼ਾਮ ਦੇ ਸਮੇਂ ਵੀ। ਉਸਦੇ ਦੋਵੇਂ ਫੈਲੇ-ਹੋਏ ਹੱਥਾਂ'ਤੇ ਇੱਕ ਹੋਰ ਪੰਛੀ ਸੀ, ਜਦੋਂ ਕਿ ਜਾਪਦਾ ਹੈ ਕਿ ਸੈਂਕੜੇ ਹੋਰ ਉਸਦੇ ਸਾਹਮਣੇ ਜ਼ਮੀਨ 'ਤੇ ਇੱਕ ਜਿਉਂਦਾ ਕਾਰਪੇਟ ਬਣਾ ਰਹੇ ਸਨ, ਛਾਲ ਮਾਰ ਰਹੇ ਸਨ ਅਤੇ ਉਸ ਪੰਛੀ ਦੇ ਬੀਜ ਨੂੰ ਚੁੰਘ ਰਹੇ ਸਨ ਜੋ ਉਹ ਖਿਲਾਰ ਰਿਹਾ ਸੀ।"ਇਹ ਕਿਹਾ ਜਾਂਦਾ ਹੈ ਕਿ ਨਿਕੋਲਾ ਟੇਸਲਾ 1992 ਦੀ ਫਿਲਮ "ਹੋਮ ਅਲੋਨ 2: ਲੌਸਟ ਇਨ ਨਿਊਯਾਰਕ" ਵਿੱਚ "ਸੈਂਟਰਲ ਪਾਰਕ ਪੀਜ਼ਨ ਲੇਡੀ" ਦੀ ਪ੍ਰੇਰਨਾ ਹੈ। ਟੇਸਲਾ ਨੂੰ ਕਬੂਤਰ-ਵਿਅਕਤੀ ਦੀ ਬਹੁਤ ਪਰਵਾਹ ਸੀ ਅਤੇ ਉਸਨੇ ਖਾਸ ਤੌਰ 'ਤੇ ਇੱਕ ਕਬੂਤਰ-ਵਿਅਕਤੀ ਨਾਲ ਇੱਕ ਖਾਸ ਰਿਸ਼ਤਾ ਬਣਾਇਆ। ਟੇਸਲਾ ਨੇ ਓ'ਨੀਲ ਨਾਲ ਗੱਲਬਾਤ ਦੌਰਾਨ ਇਸ ਬੰਧਨ ਬਾਰੇ ਗੱਲ ਕੀਤੀ।"ਪਰ ਉਥੇ ਇੱਕ ਕਬੂਤਰ ਸੀ, ਇੱਕ ਸੁੰਦਰ ਪੰਛੀ, ਸ਼ੁੱਧ ਚਿੱਟਾ ਜਿਸਦੇ ਖੰਭਾਂ 'ਤੇ ਹਲਕੇ ਸਲੇਟੀ ਸਿਰੇ ਸਨ; ਉਹ ਵੱਖਰਾ ਸੀ। ਇਹ ਇੱਕ ਮਾਦਾ ਸੀ। ਮੈਂ ਉਸ ਕਬੂਤਰ ਨੂੰ ਕਿਤੇ ਵੀ ਜਾਣ ਸਕਦਾ ਸੀ।""ਮੈਂ ਜਿੱਥੇ ਵੀ ਹੁੰਦਾ, ਉਹ ਕਬੂਤਰ ਮੈਨੂੰ ਲੱਭ ਲੈਂਦਾ; ਜਦੋਂ ਮੈਂ ਉਸਨੂੰ ਚਾਹੁੰਦਾ ਸੀ, ਮੈਨੂੰ ਸਿਰਫ਼ ਇੱਛਾ ਕਰਨੀ ਪੈਂਦੀ ਸੀ ਅਤੇ ਉਸਨੂੰ ਬੁਲਾਉਣਾ ਪੈਂਦਾ ਸੀ ਅਤੇ ਉਹ ਉੱਡ ਕੇ ਮੇਰੇ ਕੋਲ ਆਉਂਦੀ ਸੀ। ਉਹ ਮੈਨੂੰ ਸਮਝਦੀ ਸੀ ਅਤੇ ਮੈਂ ਉਸਨੂੰ ਸਮਝਦਾ ਸੀ।" "ਮੈਂ ਉਸ ਕਬੂਤਰ ਨਾਲ ਬਹੁਤ ਪਿਆਰ ਕਰਦਾ ਸੀ।" "ਹਾਂਜੀ," ਉਸਨੇ ਇੱਕ ਬਿਨਾਂ-ਪੁੱਛੇ ਸਵਾਲ ਦਾ ਜਵਾਬ ਦਿੱਤਾ। "ਹਾਂਜੀ, ਮੈਂ ਉਸ ਕਬੂਤਰ ਨੂੰ ਪਿਆਰ ਕਰਦਾ ਸੀ, ਮੈਂ ਉਸਨੂੰ ਉਸੇ ਤਰ੍ਹਾਂ ਪਿਆਰ ਕਰਦਾ ਸੀ ਜਿਵੇਂ ਇੱਕ ਆਦਮੀ ਇੱਕ ਔਰਤ ਨੂੰ ਪਿਆਰ ਕਰਦਾ ਹੈ, ਅਤੇ ਉਹ ਮੈਨੂੰ ਪਿਆਰ ਕਰਦੀ ਸੀ। ਜਦੋਂ ਉਹ ਬਿਮਾਰ ਸੀ, ਮੈਂ ਜਾਣਦਾ ਸੀ, ਅਤੇ ਸਮਝਦਾ ਸੀ; ਉਹ ਮੇਰੇ ਕਮਰੇ ਵਿੱਚ ਆਈ ਅਤੇ ਮੈਂ ਕਈ ਦਿਨਾਂ ਤੱਕ ਉਸਦੇ ਕੋਲ ਰਿਹਾ। ਮੈਂ ਉਸਦੀ ਦੇਖਭਾਲ ਕੀਤੀ ਅਤੇ ਉਸਨੂੰ ਸਿਹਤਯਾਬ ਕਰ ਦਿੱਤਾ। ਉਹ ਕਬੂਤਰ ਮੇਰੀ ਜ਼ਿੰਦਗੀ ਦੀ ਖੁਸ਼ੀ ਸੀ। ਜੇ ਉਸਨੂੰ ਮੇਰੀ ਲੋੜ ਹੁੰਦੀ, ਤਾਂ ਹੋਰ ਕੁਝ ਮਾਇਨੇ ਨਹੀਂ ਰੱਖਦਾ। ਜਿੰਨਾ ਚਿਰ ਉਹ ਮੇਰੇ ਕੋਲ ਸੀ, ਮੇਰੀ ਜ਼ਿੰਦਗੀ ਦਾ ਇੱਕ ਮਕਸਦ ਸੀ।""ਫਿਰ ਇੱਕ ਰਾਤ ਜਦੋਂ ਮੈਂ ਹਨੇਰੇ ਵਿੱਚ ਆਪਣੇ ਬਿਸਤਰੇ 'ਤੇ ਲੇਟਿਆ ਹੋਇਆ ਸੀ, ਸਮੱਸਿਆਵਾਂ ਹੱਲ ਕਰ ਰਿਹਾ ਸੀ, ਹਮੇਸ਼ਾ ਵਾਂਗ, ਉਹ ਖੁੱਲ੍ਹੀ ਖਿੜਕੀ ਰਾਹੀਂ ਉੱਡ ਕੇ ਮੇਰੇ ਮੇਜ਼ 'ਤੇ ਆ ਗਈ। ਮੈਨੂੰ ਪਤਾ ਸੀ ਕਿ ਉਹ ਮੈਨੂੰ ਚਾਹੁੰਦੀ ਸੀ; ਉਹ ਮੈਨੂੰ ਕੁਝ ਜ਼ਰੂਰੀ ਦੱਸਣਾ ਚਾਹੁੰਦੀ ਸੀ ਇਸ ਲਈ ਮੈਂ ਉੱਠ ਕੇ ਉਸ ਕੋਲ ਗਿਆ।""ਜਦੋਂ ਮੈਂ ਉਸ ਵੱਲ ਦੇਖਿਆ ਤਾਂ ਮੈਨੂੰ ਪਤਾ ਸੀ ਕਿ ਉਹ ਮੈਨੂੰ ਦੱਸਣਾ ਚਾਹੁੰਦੀ ਸੀ - ਉਹ ਮਰ ਰਹੀ ਸੀ। ਅਤੇ ਫਿਰ, ਜਿਵੇਂ ਹੀ ਮੈਨੂੰ ਉਸਦਾ ਸੁਨੇਹਾ ਮਿਲਿਆ, ਉਸਦੀਆਂ ਅੱਖਾਂ ਵਿੱਚੋਂ ਇੱਕ ਰੌਸ਼ਨੀ ਆਈ - ਰੌਸ਼ਨੀ ਦੀਆਂ ਸ਼ਕਤੀਸ਼ਾਲੀ ਕਿਰਨਾਂ।""ਹਾਂਜੀ," ਉਸਨੇ ਫਿਰ ਤੋਂ ਇੱਕ ਬਿਨਾਂ-ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, "ਇਹ ਇੱਕ ਅਸਲੀ ਰੌਸ਼ਨੀ ਸੀ,ਇੱਕ ਸ਼ਕਤੀਸ਼ਾਲੀ, ਚਮਕਦਾਰ, ਅੰਨ੍ਹਾ-ਕਰਨ ਵਾਲੀ ਰੌਸ਼ਨੀ, ਇੱਕ ਅਜਿਹੀ ਰੌਸ਼ਨੀ ਜੋ ਮੈਂ ਆਪਣੀ ਪ੍ਰਯੋਗਸ਼ਾਲਾ ਦੇ ਸਭ ਤੋਂ ਸ਼ਕਤੀਸ਼ਾਲੀ ਲੈਂਪਾਂ ਦੁਆਰਾ ਪੈਦਾ ਕੀਤੀ ਨਾਲੋਂ ਕਿਤੇ ਜ਼ਿਆਦਾ ਤੀਬਰ ਸੀ।""ਜਦੋਂ ਉਹ ਕਬੂਤਰ ਮਰ ਗਿਆ, ਤਾਂ ਮੇਰੀ ਜ਼ਿੰਦਗੀ ਵਿੱਚੋਂ ਕੁਝ ਨਿਕਲ ਗਿਆ। ਉਸ ਸਮੇਂ ਤੱਕ, ਮੈਨੂੰ ਇਕ ਪਕਾ ਯਕੀਨ ਸੀ ਕਿ ਮੈਂ ਆਪਣਾ ਕੰਮ ਪੂਰਾ ਕਰਾਂਗਾ, ਭਾਵੇਂ ਮੇਰਾ ਪ੍ਰੋਗਰਾਮ ਕਿੰਨਾ ਵੀ ਮਹੱਤਵਾਕਾਂਖੀ ਕਿਉਂ ਨਾ ਹੋਵੇ, ਪਰ ਜਦੋਂ ਉਹ ਚੀਜ਼ ਮੇਰੀ ਜ਼ਿੰਦਗੀ ਵਿੱਚੋਂ ਚਲੀ ਗਈ, ਤਾਂ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਜ਼ਿੰਦਗੀ ਦਾ ਕੰਮ ਪੂਰਾ ਹੋ ਗਿਆ ਹੈ।"ਸ਼ਾਇਦ ਕਬੂਤਰ-ਵਿਅਕਤੀ ਭੇਸ ਵਿੱਚ ਇੱਕ ਦੂਤ ਜਾਂ ਉੱਚਾ ਜੀਵ ਸੀ, ਜੋ ਨਿਕੋਲਾ ਟੇਸਲਾ ਨੂੰ ਅਧਿਆਤਮਿਕ ਸਹਾਇਤਾ ਦੇਣ ਲਈ ਇੱਕ ਕਮਿਸ਼ਨ ਲੈ ਕੇ ਧਰਤੀ 'ਤੇ ਆਇਆ ਸੀ ਜੋ ਉਸਨੂੰ ਆਪਣੇ ਸਾਥੀ ਮਨੁੱਖਾਂ ਵਿੱਚ ਨਹੀਂ ਮਿਲ ਸਕਿਆ। ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਸਾਡੇ ਨੇੜੇ ਦੇ ਜਾਨਵਰ ਮਿੱਤਰਾਂ ਦੀ ਭੂਮਿਕਾ ਨੂੰ ਪ੍ਰਗਟ ਕੀਤਾ।(ਇਹ ਦੇਵਤੇ ਸਾਡੇ ਵਰਗੇ, ਸਾਡੇ ਮਨੁੱਖਾਂ ਵਰਗੇ ਕਿਵੇਂ ਦਿਖਾਈ ਦੇ ਸਕਦੇ ਹਨ?) ਕੀ ਉਹ ਕਿਸੇ ਮੌਜੂਦਾ ਵਿਅਕਤੀ ਦੀ ਦਿੱਖ ਅਤੇ ਪਛਾਣ ਉਧਾਰ ਲੈਂਦੇ ਹਨ ਜਾਂ ਉਹ ਆਪਣੀ ਦਿੱਖ ਦੀ ਕਾਢ ਕੱਢਦੇ ਹਨ?) ਉਹ ਇਹ ਦੋਵੇਂ ਕਰ ਸਕਦੇ ਹਨ, ਉਹ ਦੋਵੇਂ ਕਰ ਸਕਦੇ ਹਨ। ਇਹ ਸਥਿਤੀ 'ਤੇ ਨਿਰਭਰ ਕਰਦਾ ਹੈ। ਜਾਂ ਉਹ ਜਾਨਵਰਾਂ(-ਲੋਕਾਂ) ਦੇ ਰੂਪ ਵਿੱਚ ਪ੍ਰਗਟ ਹੋ ਸਕਦੇ ਹਨ ਜੋ ਤੁਹਾਡੀ ਅਗਵਾਈ ਕਰਨ ਲਈ ਹਨ ਜਦੋਂ ਤੁਸੀਂ ਗੁਆਚ ਜਾਂਦੇ ਹੋ ਜਾਂ ਤੁਹਾਨੂੰ ਦਿਲਾਸਾ ਦੇ ਸਕਦੇ ਹਨ ਅਤੇ ਟੈਲੀਪੈਥੀ ਰਾਹੀਂ ਤੁਹਾਨੂੰ ਚਮਕਦਾਰ ਵਿਚਾਰ ਦੇ ਸਕਦੇ ਹਨ। (ਓਹ, ਵਾਹ!) ਉਹਨਾਂ ਨੂੰ ਇੱਕ ਇਨਸਾਨ ਵਜੋਂ ਤੁਹਾਡੇ ਨਾਲ ਗੱਲ ਕਰਨ ਦੀ ਵੀ ਲੋੜ ਨਹੀਂ ਹੈ। ਉਹ ਪੰਛੀ(-ਲੋਕਾਂ) ਵਜੋਂ ਜਾਂ ਕ੍ਰਿਕਟਾਂ ਜਾਂ ਇੱਥੋਂ ਤੱਕ ਕਿ ਇੱਕ ਮੱਖੀ, ਇੱਕ ਤਿਤਲੀ ਦੇ ਰੂਪ ਵਿੱਚ ਪ੍ਰਗਟ ਹੋ ਸਕਦੇ ਹਨ, ਜਿਵੇਂ ਕਿ, ਬਸ ਤੁਹਾਡੇ'ਤੇ ਉਤਰਦੇ ਹੋਏ ਜਾਂ ਤੁਹਾਡੇ ਕੋਲ ਬੈਠੇ ਹੋਏ ਅਤੇ ਫਿਰ ਤੁਹਾਨੂੰ ਅਚਾਨਕ ਆਪਣੀ ਸਮੱਸਿਆ ਦਾ ਕੁਝ ਵਿਚਾਰ ਆਵੇ। ਤੁਹਾਡੀ ਸਮੱਸਿਆ ਲਈ। (ਓਹ, ਵਾਹ!) ਜਾਂ ਤੁਹਾਨੂੰ ਆਸ਼ੀਰਵਾਦ ਦੇਵੇ ਤਾਂ ਜੋ ਤੁਸੀਂ ਵਧੇਰੇ ਉਤਸ਼ਾਹਿਤ, ਵਧੇਰੇ ਸਿਹਤਮੰਦ ਮਹਿਸੂਸ ਕਰੋ, ਜਾਂ ਤੁਸੀਂ ਬਿਮਾਰੀ ਤੋਂ ਠੀਕ ਹੋ ਜਾਓ, ਕੁਝ ਵੀ। (ਅਤੇ ਉਹ ਕਿਸੇ ਵੀ ਪੱਧਰ ਤੋਂ ਆ ਸਕਦੇ ਹਨ?) ਹਾਂਜੀ, ਧਰਤੀ ਉੱਤੇ ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਉਨਾਂ ਵਿਚੋਂ ਹਜ਼ਾਰਾਂ ਹੀ ਹਨ ਜੋ ਲੋਕਾਂ ਦੀ ਮਦਦ ਕਰਨ ਲਈ ਹੁੰਦੇ ਹਨ। (ਵਾਹ!) ਅਸੀਂ ਬਸ ਨਹੀਂ ਜਾਣਦੇ ਅਤੇ ਉਨ੍ਹਾਂ ਦੇ ਸ਼ੁਕਰਗੁਜ਼ਾਰ ਨਹੀਂ ਹਾਂ, ਪਰ ਉਨ੍ਹਾਂ ਤੋਂ ਬਿਨਾਂ, ਅਸੀਂ ਹੋਰ ਵੀ ਮੁਸ਼ਕਲ ਵਿੱਚ ਪੈ ਜਾਵਾਂਗੇ।ਨਿਕੋਲਾ ਟੇਸਲਾ ਦਾ ਸੰਵੇਦਨਸ਼ੀਲ, ਕੋਮਲ ਦਿਲ ਉਸਦੀਆਂ ਦੇਖਭਾਲ ਕਰਨ-ਵਾਲੀਆਂ ਕਾਰਵਾਈਆਂ ਅਤੇ ਕਬੂਤਰ-ਵਿਅਕਤੀ ਨਾਲ ਸਬੰਧਾਂ ਰਾਹੀਂ ਪ੍ਰਗਟ ਹੋਇਆ। ਸ਼ਾਇਦ ਇਹ ਉਨ੍ਹਾਂ ਗੁਣਾਂ ਵਿੱਚੋਂ ਇੱਕ ਸੀ ਜੋ ਉਸਨੂੰ ਆਪਣੀ ਮਾਂ ਤੋਂ ਵਿਰਾਸਤ ਵਿੱਚ ਮਿਲੇ ਸਨ। ਟੇਸਲਾ ਨੇ ਆਪਣੀ ਅਜਿਹੀ ਤੇਜ਼ ਯਾਦਦਾਸ਼ਤ, ਸਿਰਜਣਾਤਮਕਤਾ ਅਤੇ ਖੋਜੀ ਪ੍ਰਤਿਭਾ ਦਾ ਸਿਹਰਾ ਆਪਣੀ ਮਾਂ ਦੇ ਪ੍ਰਭਾਵ ਅਤੇ ਵਿਰਾਸਤ ਵਿੱਚ ਮਿਲੀ ਪ੍ਰਤਿਭਾ ਨੂੰ ਦਿੱਤਾ।ਉਸਦੀ ਮਾਂ, ਡੂਕਾ ਮੈਂਡਿਕ, ਭਾਵੇਂ ਰਸਮੀ ਤੌਰ 'ਤੇ ਪੜ੍ਹੀ-ਲਿਖੀ ਨਹੀਂ ਸੀ, ਪਰ ਉਹ ਬਹੁਤ ਹੀ ਖੋਜੀ ਸੀ। ਉਹ ਘਰੇਲੂ ਔਜ਼ਾਰਾਂ ਅਤੇ ਮਕੈਨੀਕਲ ਯੰਤਰਾਂ ਨੂੰ ਬਣਾਉਣ ਵਿੱਚ ਨਿਪੁੰਨ ਸੀ ਅਤੇ ਸਰਬੀਅਨ ਮਹਾਂਕਾਵਿ ਕਵਿਤਾਵਾਂ ਨੂੰ ਯਾਦ ਕਰਨ ਦੀ ਇੱਕ ਅਸਾਧਾਰਨ ਯੋਗਤਾ ਰੱਖਦੀ ਸੀ। ਆਪਣੀ ਕਿਤਾਬ "ਮਾਈ ਇਨਵੈਂਸ਼ਨਜ਼: ਆਟੋਬਾਇਓਗ੍ਰਾਫੀ ਆਫ਼ ਨਿਕੋਲਾ ਟੇਸਲਾ" ਵਿੱਚ, ਉਸਨੇ ਆਪਣੀ ਮਾਂ ਦਾ ਵਰਣਨ ਇਨ੍ਹਾਂ ਪ੍ਰਸ਼ੰਸਾਯੋਗ ਸ਼ਬਦਾਂ ਵਿੱਚ ਕੀਤਾ:"ਮੇਰੀ ਮਾਂ ਦੇਸ਼ ਦੇ ਸਭ ਤੋਂ ਪੁਰਾਣੇ ਪਰਿਵਾਰਾਂ ਵਿੱਚੋਂ ਇੱਕ ਅਤੇ ਖੋਜੀਆਂ ਦੀ ਇੱਕ ਕਤਾਰ ਵਿੱਚੋਂ ਸੀ। ਉਸਦੇ ਪਿਤਾ ਅਤੇ ਦਾਦਾ ਜੀ ਦੋਵਾਂ ਨੇ ਘਰੇਲੂ, ਖੇਤੀਬਾੜੀ ਅਤੇ ਹੋਰ ਵਰਤੋਂ ਲਈ ਕਈ ਸੰਦ ਬਣਾਏ। ਉਹ ਸੱਚਮੁੱਚ ਇੱਕ ਮਹਾਨ ਔਰਤ ਸੀ, ਦੁਰਲੱਭ ਹੁਨਰ, ਹਿੰਮਤ ਅਤੇ ਦ੍ਰਿੜਤਾ ਵਾਲੀ, ਜਿਸਨੇ ਜ਼ਿੰਦਗੀ ਦੇ ਤੂਫਾਨਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਕਈ ਮੁਸ਼ਕਲ ਅਨੁਭਵਾਂ ਵਿੱਚੋਂ ਲੰਘੀ। [...]ਮੇਰੀ ਮਾਂ ਪਹਿਲੇ ਦਰਜੇ ਦੀ ਖੋਜੀ ਸੀ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਉਹ ਆਧੁਨਿਕ ਜੀਵਨ ਅਤੇ ਇਸਦੇ ਬਹੁਪੱਖੀ ਮੌਕਿਆਂ ਤੋਂ ਇੰਨੀ ਦੂਰ ਨਾ ਹੁੰਦੀ ਤਾਂ ਉਹ ਬਹੁਤ ਵਧੀਆ ਚੀਜ਼ਾਂ ਪ੍ਰਾਪਤ ਕਰ ਲੈਂਦੀ। ਉਸਨੇ ਹਰ ਤਰ੍ਹਾਂ ਦੇ ਔਜ਼ਾਰਾਂ ਅਤੇ ਯੰਤਰਾਂ ਦੀ ਕਾਢ ਕੱਢੀ ਅਤੇ ਉਸਾਰੀ ਕੀਤੀ ਅਤੇ ਆਪਣੇ ਦੁਆਰਾ ਕੱਤੇ-ਗਏ ਧਾਗੇ ਤੋਂ ਸਭ ਤੋਂ ਵਧੀਆ ਡਿਜ਼ਾਈਨ ਬੁਣੇ। ਉਸਨੇ ਬੀਜ ਵੀ ਲਗਾਏ, ਪੌਦੇ ਉਗਾਏ ਅਤੇ ਰੇਸ਼ਿਆਂ ਨੂੰ ਖੁਦ ਵੱਖ ਕੀਤਾ। ਉਹ ਦਿਨ ਚੜ੍ਹਨ ਤੋਂ ਲੈ ਕੇ ਦੇਰ ਰਾਤ ਤੱਕ ਅਣਥੱਕ ਕੰਮ ਕਰਦੀ ਸੀ, ਅਤੇ ਘਰ ਦੇ ਜ਼ਿਆਦਾਤਰ ਪਹਿਨਣ-ਵਾਲੇ ਕੱਪੜੇ ਅਤੇ ਸਮਾਨ ਉਸਦੇ ਹੱਥਾਂ ਦਾ ਨਿਰਮਾਣ ਸੀ। ਜਦੋਂ ਉਹ ਸੱਠ ਸਾਲ ਦੀ ਸੀ, ਉਸਦੀਆਂ ਉਂਗਲਾਂ ਅਜੇ ਵੀ ਇੰਨੀਆਂ ਚੁਸਤ ਸਨ ਕਿ ਇੱਕ ਪਲਕ ਵਿੱਚ ਤਿੰਨ ਗੰਢਾਂ ਬੰਨ੍ਹ ਸਕਦੀਆਂ ਸਨ।"ਜਦੋਂ ਨਿਕੋਲਾ ਟੇਸਲਾ ਨੂੰ ਜ਼ਿੰਦਗੀ ਵਿੱਚ ਮਹੱਤਵਪੂਰਨ ਫੈਸਲੇ ਲੈਣ ਦੀ ਲੋੜ ਪਈ ਤਾਂ ਉਸਨੇ ਆਪਣੀ ਮਾਂ ਦੀਆਂ ਸਿੱਖਿਆਵਾਂ ਵੱਲ ਧਿਆਨ ਦਿੱਤਾ।"ਇਸ ਸਮੇਂ, ਜਿਵੇਂ ਕਿ ਪਹਿਲਾਂ ਕਈ ਹੋਰ ਸਮਿਆਂ 'ਤੇ ਹੁੰਦਾ ਸੀ, ਮੇਰੇ ਵਿਚਾਰ ਮੇਰੀ ਮਾਂ ਦੀ ਸਿੱਖਿਆ ਵੱਲ ਮੁੜ ਗਏ। ਮਾਨਸਿਕ ਸ਼ਕਤੀ ਦੀ ਦਾਤ ਪ੍ਰਮਾਤਮਾ, ਬ੍ਰਹਮ ਹਸਤੀ ਤੋਂ ਆਉਂਦੀ ਹੈ, ਅਤੇ ਜੇਕਰ ਅਸੀਂ ਆਪਣੇ ਮਨਾਂ ਨੂੰ ਉਸ ਸੱਚ 'ਤੇ ਕੇਂਦ੍ਰਿਤ ਕਰਦੇ ਹਾਂ, ਤਾਂ ਅਸੀਂ ਇਸ ਮਹਾਨ ਸ਼ਕਤੀ ਨਾਲ ਇਕਸੁਰ ਹੋ ਜਾਂਦੇ ਹਾਂ। ਮੇਰੀ ਮਾਂ ਨੇ ਮੈਨੂੰ ਬਾਈਬਲ ਵਿੱਚੋਂ ਸਾਰੀ ਸੱਚਾਈ ਦੀ ਭਾਲ ਕਰਨੀ ਸਿਖਾਈ ਸੀ; ਇਸ ਲਈ ਮੈਂ ਅਗਲੇ ਕੁਝ ਮਹੀਨੇ ਇਸ ਕੰਮ ਦੇ ਅਧਿਐਨ ਲਈ ਸਮਰਪਿਤ ਕਰ ਦਿੱਤੇ।"ਇੱਕ ਸੱਚੇ ਦੂਰਦਰਸ਼ੀ, ਨਿਕੋਲਾ ਟੇਸਲਾ ਨੇ ਲੋਕਾਂ ਦੇ ਜੀਵਨ ਅਤੇ ਸਮਾਜਿਕ ਦ੍ਰਿਸ਼ਟੀਕੋਣ ਨੂੰ ਬਦਲਣ ਵਿੱਚ ਆਪਣੀਆਂ ਤਕਨਾਲੋਜੀਆਂ ਦੇ ਬਹੁਪੱਖੀ ਅਤੇ ਦੂਰਗਾਮੀ ਉਪਯੋਗਾਂ ਅਤੇ ਪ੍ਰਭਾਵਾਂ ਨੂੰ ਸਮਝਿਆ।ਹਾਲਾਂਕਿ ਫਿਲੋ ਫਾਰਨਸਵਰਥ ਨੂੰ "ਟੈਲੀਵਿਜ਼ਨ ਦਾ ਪਿਤਾ" ਦਾ ਖਿਤਾਬ ਦਿੱਤਾ ਗਿਆ ਸੀ, ਨਿਕੋਲਾ ਟੇਸਲਾ ਦੀਆਂ ਕਾਢਾਂ ਨੇ ਇਸਦੇ ਭੌਤਿਕੀਕਰਨ ਲਈ ਜ਼ਰੂਰੀ ਨੀਂਹ ਰੱਖੀ, ਜਿਸ ਵਿੱਚ "ਟੇਸਲਾ ਕੋਇਲ" ਸ਼ਾਮਲ ਹੈ ਜੋ ਉੱਚ-ਫ੍ਰੀਕੁਐਂਸੀ ਕਰੰਟ, ਵਾਇਰਲੈੱਸ ਟ੍ਰਾਂਸਮਿਸ਼ਨ, ਅਤੇ ਵੈਕਿਊਮ ਟਿਊਬਾਂ, ਅਤੇ ਹੋਰ ਪੈਦਾ ਕਰਦਾ ਹੈ। ਟੇਸਲਾ ਨੇ ਕਲਪਨਾ ਕੀਤੀ ਕਿ ਕਿਵੇਂ ਆਧੁਨਿਕ ਪ੍ਰਸਾਰਣ, ਸਟ੍ਰੀਮਿੰਗ ਮੀਡੀਆ ਅਤੇ ਵਿਸ਼ਵਵਿਆਪੀ ਘਟਨਾਵਾਂ ਦੀ ਲਾਈਵ ਕਵਰੇਜ ਆਮ ਲੋਕਾਂ ਨੂੰ ਜਾਣਕਾਰੀ ਤੱਕ ਤੁਰੰਤ ਪਹੁੰਚ ਪ੍ਰਦਾਨ ਕਰੇਗੀ।"ਅਸੀਂ ਘਟਨਾਵਾਂ ਨੂੰ ਦੇਖ ਅਤੇ ਸੁਣ ਸਕਾਂਗੇ - ਇੱਕ ਰਾਸ਼ਟਰਪਤੀ ਦਾ ਉਦਘਾਟਨ, ਇੱਕ ਵਿਸ਼ਵ ਲੜੀ ਦਾ ਖੇਡ ਖੇਡਣਾ, ਇੱਕ ਭੂਚਾਲ ਦਾ ਕਹਿਰ ਜਾਂ ਇੱਕ ਲੜਾਈ ਦਾ ਦਹਿਸ਼ਤ - ਬਿਲਕੁਲ ਇਸ ਤਰ੍ਹਾਂ ਉਵੇਂ ਜਿਵੇਂ ਅਸੀਂ ਮੌਜੂਦ ਸੀ।"ਇਸ ਤੋਂ ਇਲਾਵਾ, ਉਸਨੇ ਇੱਕ ਛੋਟੇ ਜਿਹੇ ਪੋਰਟੇਬਲ ਸੰਚਾਰ ਯੰਤਰ ਦਾ ਵਰਣਨ ਕੀਤਾ ਜਿਸਨੂੰ ਲੋਕ ਆਪਣੀਆਂ ਜੇਬਾਂ ਵਿੱਚ ਲਿਜਾ ਸਕਣਗੇ। ਕੀ ਉਸਨੂੰ ਸਾਡੇ ਸਮੇਂ ਦੇ ਮੋਬਾਈਲ ਫੋਨਾਂ ਦਾ ਅੰਦਾਜ਼ਾ ਸੀ?"ਅਸੀਂ ਇੱਕ ਦੂਜੇ ਨਾਲ ਤੁਰੰਤ ਸੰਚਾਰ ਕਰਨ ਦੇ ਯੋਗ ਹੋਵਾਂਗੇ, ਭਾਵੇਂ ਦੂਰੀ ਕਿੰਨੀ ਵੀ ਹੋਵੇ। ਸਿਰਫ਼ ਇਹ ਹੀ ਨਹੀਂ, ਸਗੋਂ ਟੈਲੀਵਿਜ਼ਨ ਅਤੇ ਟੈਲੀਫੋਨੀ ਰਾਹੀਂ ਅਸੀਂ ਇੱਕ ਦੂਜੇ ਨੂੰ ਇਸ ਤਰ੍ਹਾਂ ਪੂਰੀ ਤਰ੍ਹਾਂ ਦੇਖਾਂਗੇ ਅਤੇ ਸੁਣਾਂਗੇ ਜਿਵੇਂ ਅਸੀਂ ਆਮੋ-ਸਾਹਮਣੇ ਹੋਈਏ, ਭਾਵੇਂ ਅਸੀਂ ਹਜ਼ਾਰਾਂ ਮੀਲ ਦੀ ਦੂਰੀ 'ਤੇ ਹੋਈਏ; ਅਤੇ ਜਿਨ੍ਹਾਂ ਯੰਤਰਾਂ ਰਾਹੀਂ ਅਸੀਂ ਇਹ ਕਰ ਸਕਾਂਗੇ, ਉਹ ਸਾਡੇ ਮੌਜੂਦਾ ਟੈਲੀਫੋਨ ਦੇ ਮੁਕਾਬਲੇ ਹੈਰਾਨੀਜਨਕ ਤੌਰ 'ਤੇ ਸਰਲ ਹੋਣਗੇ। ਇੱਕ ਆਦਮੀ ਆਪਣੀ ਵੈਸਟ ਦੀ ਜੇਬ ਵਿੱਚ ਇੱਕ ਰੱਖ ਸਕੇਗਾ।"ਜਦੋਂ ਕਿ ਅਸੀਂ ਟੇਸਲਾ ਦੇ ਕੁਝ ਵਿਚਾਰਾਂ ਅਤੇ ਕਾਢਾਂ ਨੂੰ ਸਾਕਾਰ ਕਰ ਲਿਆ ਹੈ, ਅਸੀਂ ਅਜੇ ਤੱਕ ਦੂਜਿਆਂ ਵਿੱਚ ਉਸਦੇ ਬਰਾਬਰ ਨਹੀਂ ਪਹੁੰਚ ਸਕੇ ਹਾਂ, ਜਿਵੇਂ ਕਿ ਵਾਇਰਲੈੱਸ ਊਰਜਾ ਦੁਆਰਾ ਚਲਾਈ-ਜਾਣ ਵਾਲੀ ਇੱਕ ਵਪਾਰਕ ਉਡਾਣ ਮਸ਼ੀਨ।"ਜਦੋਂ ਵਾਇਰਲੈੱਸ ਊਰਜਾ ਦਾ ਵਪਾਰੀਕਰਨ ਕੀਤਾ ਜਾਵੇਗਾ, ਤਾਂ ਆਵਾਜਾਈ ਅਤੇ ਪ੍ਰਸਾਰਣ ਵਿੱਚ ਕ੍ਰਾਂਤੀ ਆ ਜਾਵੇਗੀ। ਵਾਇਰਲੈੱਸ ਰਾਹੀਂ ਫ਼ਿਲਮਾਂ ਨੂੰ ਅਸੀਮ ਦੂਰੀ ਤੱਕ ਲਿਜਾਇਆ ਜਾਵੇਗਾ। ਉੱਡਣ-ਵਾਲੀਆਂ ਮਸ਼ੀਨਾਂ ਵੀ ਇਸੇ ਊਰਜਾ ਨਾਲ ਚਲਾਈਆਂ ਜਾਣਗੀਆਂ। ਅਸੀਂ ਕੁਝ ਹੀ ਘੰਟਿਆਂ ਵਿੱਚ ਨਿਊਯਾਰਕ ਤੋਂ ਯੂਰਪ ਤੱਕ ਪੂਰੀ ਸੁਰੱਖਿਆ ਨਾਲ ਉਡਾਣ ਭਰ ਸਕਾਂਗੇ। ਅਸੀਂ ਸੰਸਾਰ ਵਿੱਚ ਕਿਤੇ ਵੀ ਜਾ ਸਕਾਂਗੇ - ਸਭ ਤੋਂ ਉੱਚੇ ਪਹਾੜ, ਆਰਕਟਿਕ, ਮਾਰੂਥਲ, ਜੰਗਲ - ਅਤੇ ਇੱਕ ਛੋਟਾ ਜਿਹਾ ਉਪਕਰਣ ਸਥਾਪਤ ਕਰ ਸਕਾਂਗੇ ਜਿਸ ਨਾਲ ਸਾਨੂੰ ਖਾਣਾ ਪਕਾਉਣ ਲਈ ਗਰਮੀ ਅਤੇ ਪੜ੍ਹਨ ਲਈ ਰੌਸ਼ਨੀ ਮਿਲੇਗੀ। ਅਤੇ ਅਸੀਂ ਇਸ ਉਪਕਰਣ ਨੂੰ ਆਮ ਸੂਟਕੇਸ ਨਾਲੋਂ ਛੋਟੇ ਬੈਗ ਵਿੱਚ ਲਿਜਾਣ ਦੇ ਯੋਗ ਹੋਵਾਂਗੇ।"ਨਿਕੋਲਾ ਟੇਸਲਾ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸੀ ਕਿ ਉਸਦੀਆਂ ਤਕਨਾਲੋਜੀਆਂ ਦਾ ਮਨੁੱਖਾਂ ਦੇ ਇੱਕ ਦੂਜੇ ਨੂੰ ਦੇਖਣ ਅਤੇ ਉਹਨਾਂ ਨਾਲ ਜੁੜੇ ਰਹਿਣ ਦੇ ਤਰੀਕੇ 'ਤੇ ਕਿੰਨਾ ਡੂੰਘਾ ਅਤੇ ਵੱਡਾ ਪ੍ਰਭਾਵ ਪੈ ਸਕਦਾ ਹੈ।"ਹੁਣ ਤੱਕ, ਵਿਅਕਤੀ ਅਤੇ ਕੌਮਾਂ ਕਦੇ ਵੀ ਸੱਚਮੁੱਚ ਇਕੱਠੇ ਨਹੀਂ ਹੋ ਸਕੀਆਂ। ਵਾਇਰਲੈੱਸ ਇਸਨੂੰ ਸੰਭਵ ਬਣਾ ਦੇਵੇਗਾ। ਇਹ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਸੀਮਾਵਾਂ ਨੂੰ ਮਿਟਾ ਦੇਵੇਗਾ ਅਤੇ ਵਿਰੋਧੀ ਰਾਸ਼ਟਰੀ ਹਿੱਤਾਂ ਨੂੰ ਇਕਸੁਰ ਕਰੇਗਾ। ਇਹ ਸਮਝ ਅਤੇ ਹਮਦਰਦੀ ਪੈਦਾ ਕਰੇਗਾ, ਜਿੱਥੇ ਹੁਣ ਗਲਤਫਹਿਮੀ ਅਤੇ ਦੁਸ਼ਮਣੀ ਦਾ ਰਾਜ ਹੈ।"ਲੋਕਾਂ ਨੂੰ ਇਕੱਠੇ ਲਿਆਉਣ ਤੋਂ ਇਲਾਵਾ, ਟੇਸਲਾ ਨੇ ਪਹਿਲਾਂ ਹੀ ਦੇਖਿਆ ਸੀ ਕਿ ਆਧੁਨਿਕ ਤਕਨਾਲੋਜੀਆਂ ਜਾਣਕਾਰੀ ਅਤੇ ਗਿਆਨ ਫੈਲਾਉਣ ਅਤੇ ਅਗਿਆਨਤਾ ਨੂੰ ਦੂਰ ਕਰਨ ਵਿੱਚ ਮਦਦ ਕਰਨਗੀਆਂ। ਇਸ ਨਾਲ ਧਰਤੀ ਉੱਤੇ ਸੱਚੀ ਸ਼ਾਂਤੀ ਆਵੇਗੀ। ਉਸਨੇ ਕਿਹਾ:"ਇਸ ਵਿੱਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ, ਸਾਰੇ ਘ੍ਰਿਣਾਤਮਕ ਵਿਰੋਧਾਂ ਵਿੱਚੋਂ, ਜੋ ਮਨੁੱਖੀ ਗਤੀ ਨੂੰ ਸਭ ਤੋਂ ਵੱਧ ਰੋਕਦਾ ਹੈ ਉਹ ਅਗਿਆਨਤਾ ਹੈ। ਬਿਨਾਂ ਵਜ੍ਹਾ ਨਹੀਂ ਕਿ ਉਸ ਬੁੱਧੀਮਾਨ ਮਨੁੱਖ, ਬੁੱਧ ਨੇ ਕਿਹਾ ਸੀ: 'ਅਗਿਆਨਤਾ ਸੰਸਾਰ ਦੀ ਸਭ ਤੋਂ ਵੱਡੀ ਬੁਰਾਈ ਹੈ।' ਅਗਿਆਨਤਾ ਦੇ ਨਤੀਜੇ ਵਜੋਂ ਪੈਦਾ-ਹੋਣ ਵਾਲੀ ਘਿਰਣਾ, ਅਤੇ ਜੋ ਕਿ ਕਈ ਭਾਸ਼ਾਵਾਂ ਅਤੇ ਕੌਮੀਅਤਾਂ ਦੇ ਕਾਰਨ ਬਹੁਤ ਜ਼ਿਆਦਾ ਵਧਦੀ ਹੈ, ਇਸ ਨੂੰ ਸਿਰਫ਼ ਗਿਆਨ ਦੇ ਫੈਲਾਅ ਅਤੇ ਮਨੁੱਖਤਾ ਦੇ ਵਿਭਿੰਨ ਤੱਤਾਂ ਦੇ ਏਕੀਕਰਨ ਦੁਆਰਾ ਹੀ ਘਟਾਇਆ ਜਾ ਸਕਦਾ ਹੈ।""ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਜਨਤਾ ਨੂੰ ਗਿਆਨ ਦੇਣ ਵਿੱਚ ਬਹੁਤ ਕੁਸ਼ਲ ਸਾਬਤ ਹੋਵੇਗਾ, ਖਾਸ ਕਰਕੇ ਅਜੇ ਵੀ ਅਸਭਿਅਕ ਦੇਸ਼ਾਂ ਅਤੇ ਘੱਟ ਪਹੁੰਚਯੋਗ ਖੇਤਰਾਂ ਵਿੱਚ, ਅਤੇ ਇਹ ਆਮ ਸੁਰੱਖਿਆ, ਆਰਾਮ ਅਤੇ ਸਹੂਲਤ, ਅਤੇ ਸ਼ਾਂਤੀਪੂਰਨ ਸਬੰਧਾਂ ਨੂੰ ਬਣਾਈ ਰੱਖਣ ਵਿੱਚ ਭੌਤਿਕ ਤੌਰ 'ਤੇ ਵਾਧਾ ਕਰੇਗਾ।""ਜਦੋਂ ਅਸੀਂ ਮਨੁੱਖ ਦੀ ਗੱਲ ਕਰਦੇ ਹਾਂ, ਤਾਂ ਸਾਡੇ ਕੋਲ ਸਮੁੱਚੀ ਮਨੁੱਖਤਾ ਦੀ ਇੱਕ ਧਾਰਨਾ ਹੁੰਦੀ ਹੈ, ਅਤੇ ਉਸਦੀ ਗਤੀ ਦੀ ਜਾਂਚ ਲਈ ਵਿਗਿਆਨਕ ਤਰੀਕਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ, ਸਾਨੂੰ ਇਸਨੂੰ ਇੱਕ ਭੌਤਿਕ ਤੱਥ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਪਰ ਕੀ ਅੱਜ ਕੋਈ ਇਸ ਗੱਲ 'ਤੇ ਸ਼ੱਕ ਕਰ ਸਕਦਾ ਹੈ ਕਿ ਸਾਰੇ ਲੱਖਾਂ ਵਿਅਕਤੀ ਅਤੇ ਸਾਰੇ ਅਣਗਿਣਤ ਕਿਸਮਾਂ ਅਤੇ ਪਾਤਰ ਇੱਕ ਹਸਤੀ, ਇੱਕ ਇਕਾਈ ਦਾ ਗਠਨ ਕਰਦੇ ਹਨ? ਭਾਵੇਂ ਅਸੀਂ ਸੋਚਣ ਅਤੇ ਕੰਮ ਕਰਨ ਲਈ ਸੁਤੰਤਰ ਹਾਂ, ਪਰ ਅਸੀਂ ਇਕੱਠੇ ਬੱਝੇ ਹੋਏ ਹਾਂ, ਜਿਵੇਂ ਅਸਮਾਨ ਦੇ ਤਾਰਿਆਂ ਵਿੱਚ, ਅਟੁੱਟ ਸਬੰਧਾਂ ਨਾਲ। [...] ਕੀ ਇਹ ਸਾਬਤ ਨਹੀਂ ਕਰਦਾ ਕਿ ਸਾਡੇ ਵਿੱਚੋਂ ਹਰ ਕੋਈ ਇੱਕ ਪੂਰੇ ਦਾ ਹਿੱਸਾ ਹੈ?ਸਦੀਆਂ ਤੋਂ ਇਸ ਵਿਚਾਰ ਦਾ ਪ੍ਰਚਾਰ ਧਰਮ ਦੀਆਂ ਸੰਪੂਰਨ ਸਿਆਣਪ-ਭਰੀਆਂ ਸਿੱਖਿਆਵਾਂ ਵਿੱਚ ਕੀਤਾ ਜਾਂਦਾ ਰਿਹਾ ਹੈ, ਸ਼ਾਇਦ ਇਹ ਸਿਰਫ਼ ਮਨੁੱਖਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਦੇ ਸਾਧਨ ਵਜੋਂ ਨਹੀਂ, ਸਗੋਂ ਇੱਕ ਡੂੰਘਾਈ ਨਾਲ ਸਥਾਪਿਤ ਸੱਚਾਈ ਵਜੋਂ ਵੀ ਕੀਤਾ ਗਿਆ ਹੈ। ਬੋਧੀ ਇਸਨੂੰ ਇੱਕ ਤਰੀਕੇ ਨਾਲ ਪ੍ਰਗਟ ਕਰਦੇ ਹਨ, ਈਸਾਈ ਦੂਜੇ ਤਰੀਕੇ ਨਾਲ, ਪਰ ਦੋਵੇਂ ਇੱਕੋ ਹੀ ਕਹਿੰਦੇ ਹਨ: ਅਸੀਂ ਸਾਰੇ ਇੱਕ ਹਾਂ।"ਟੇਸਲਾ ਲਈ, ਮਨੁੱਖਤਾ ਦਾ ਭਵਿੱਖ ਬਲਾਕਾਂ ਜਾਂ ਸੰਧੀਆਂ ਵਿੱਚ ਨਹੀਂ ਸਗੋਂ ਤਕਨੀਕੀ ਤਰੱਕੀ ਦੁਆਰਾ ਸੁਲਝਾਈ-ਗਈ ਸਭਿਅਤਾ ਦੇ ਸਮਾਜਿਕ ਅਤੇ ਅਧਿਆਤਮਿਕ ਪਰਿਵਰਤਨ ਵਿੱਚ ਹੈ, ਜੋ ਪੂਰੇ ਸੰਸਾਰ ਨੂੰ ਇੱਕ ਬਣਾ ਦੇਵੇਗਾ, ਆਪਸ ਵਿੱਚ ਜੁੜਿਆ ਮਨੁੱਖੀ ਪਰਿਵਾਰ ਬਣਾ ਦੇਵੇਗਾ। ਉਸਦਾ ਮੰਨਣਾ ਸੀ ਕਿ ਸਿਰਫ਼ ਅਜਿਹੇ ਸੰਸਾਰ ਵਿੱਚ ਹੀ ਜੰਗ ਅੰਤ ਵਿਚ ਇੱਕ ਆਵਰਤੀ ਮਨੁੱਖੀ ਦੁਖਾਂਤ ਬਣਨ ਤੋਂ ਰੁਕ ਸਕਦੀ ਹੈ।ਲੋਕਾਂ ਵਿੱਚ ਦੋਸਤੀ ਅਤੇ ਸਮਝ ਨੂੰ ਉਤਸ਼ਾਹਿਤ ਕਰਨਾ ਅਤੇ ਜਨਤਾ ਵਿੱਚ ਗਿਆਨ ਲਿਆਉਣਾ ਵੀ ਸੁਪਰੀਮ ਮਾਸਟਰ ਟੈਲੀਵਿਜ਼ਨ ਦਾ ਮਿਸ਼ਨ ਹੈ, ਜਿਸਨੂੰ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ ਸ਼ੁਰੂ ਕੀਤਾ ਗਿਆ ਹੈ।ਸੁਪਰੀਮ ਮਾਸਟਰ ਟੈਲੀਵਿਜ਼ਨ ਅਜਿਹੇ ਪ੍ਰੋਗਰਾਮ ਪੇਸ਼ ਕਰਦਾ ਹੈ ਜੋ ਹਰ ਰੋਜ਼ ਜਨਤਾ ਨੂੰ ਮਹੱਤਵਪੂਰਨ ਵਿਸ਼ਵ ਖ਼ਬਰਾਂ, ਵੱਖ-ਵੱਖ ਦੇਸ਼ਾਂ ਅਤੇ ਕੌਮੀਅਤਾਂ ਦੀਆਂ ਕਲਾਵਾਂ ਅਤੇ ਸੱਭਿਆਚਾਰਾਂ, ਵੱਖ-ਵੱਖ ਧਰਮਾਂ ਅਤੇ ਵਿਸ਼ਵਾਸ ਪ੍ਰਣਾਲੀਆਂ ਦੀਆਂ ਅਧਿਆਤਮਿਕ ਸਿੱਖਿਆਵਾਂ, ਨਵੀਨਤਮ ਵਿਗਿਆਨਕ ਖੋਜਾਂ, ਗ੍ਰਹਿ ਧਰਤੀ ਦੀ ਸਥਿਤੀ ਅਤੇ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਦਿੰਦੇ ਹਨ। ਸਾਰੇ ਪ੍ਰੋਗਰਾਮਾਂ ਦੇ 26 ਭਾਸ਼ਾਵਾਂ ਵਿੱਚ ਉਪਸਿਰਲੇਖ ਹਨ ਅਤੇ ਇਹ ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਅਰਬਾਂ ਦਰਸ਼ਕਾਂ ਨੂੰ ਮੁਫਤ ਪੇਸ਼ ਕੀਤੇ ਜਾਂਦੇ ਹਨ। ਸੁਪਰੀਮ ਮਾਸਟਰ ਟੈਲੀਵਿਜ਼ਨ ਵਿਸ਼ਵਵਿਆਪੀ ਭਾਈਚਾਰੇ ਨੂੰ ਭਾਈਚਾਰੇ ਦੀ ਸੱਚੀ ਭਾਵਨਾ ਵਿੱਚ ਸ਼ਾਮਲ ਕਰਦਾ ਹੈ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਇਹ ਨਿਕੋਲਾ ਟੇਸਲਾ ਦੇ ਉੱਤਮ ਆਦਰਸ਼ ਨੂੰ ਸਾਕਾਰ ਕਰਦਾ ਹੈ ਅਤੇ ਉਸਦੀਆਂ ਤਕਨਾਲੋਜੀਆਂ ਨੂੰ ਉਸੇ ਤਰ੍ਹਾਂ ਵਰਤਦਾ ਹੈ ਜਿਵੇਂ ਉਸਨੇ ਇਰਾਦਾ ਕੀਤਾ ਸੀ।ਸਾਡਾ ਟੀਵੀ ਪ੍ਰੋਗਰਾਮ ਕੈਥੋਲਿਕ ਧਰਮ, ਤਾਓ ਧਰਮ ਅਤੇ ਬੁੱਧ ਧਰਮ ਸਮੇਤ ਹਰ ਚੀਜ਼ ਨੂੰ ਸ਼ਾਮਲ ਕਰਦਾ ਹੈ, ਤਾਂ ਜੋ ਧਰਮ ਇੱਕ ਦੂਜੇ ਨੂੰ ਸਮਝ ਸਕਣ ਅਤੇ ਮੁਕਾਬਲਾ ਕਰਨਾ, ਆਪਣੇ ਧਰਮ ਦੀ ਪ੍ਰਸ਼ੰਸਾ ਕਰਨਾ ਅਤੇ ਦੂਜੇ ਧਰਮਾਂ ਦੀ ਆਲੋਚਨਾ ਕਰਨਾ ਬੰਦ ਕਰ ਸਕਣ। ਜੇਕਰ ਅਸੀਂ ਸੱਚਮੁੱਚ ਖੋਜ ਕਰਨ ਲਈ ਸਮਾਂ ਕੱਢੀਏ, ਤਾਂ ਸਾਰੇ ਧਰਮਾਂ ਦੀਆਂ ਸਿੱਖਿਆਵਾਂ ਇੱਕੋ ਜਿਹੀਆਂ ਹਨ। (ਸਤਿਗੁਰੂ ਜੀ ਬਹੁਤ ਖੁੱਲ੍ਹੇ-ਵਿਚਾਰਾਂ ਵਾਲੇ ਹਨ।) ਇਸ ਲਈ, ਅਸੀਂ ਲੋਕਾਂ ਨੂੰ ਸਮਝਣ ਅਤੇ ਲੜਾਈ ਘਟਾਉਣ ਲਈ ਜਾਣਕਾਰੀ ਪ੍ਰਦਾਨ ਕਰਦੇ ਹਾਂ।ਸੱਚਮੁੱਚ, ਮੀਡੀਆ ਨੂੰ, ਸਾਰੇ ਮੀਡੀਆ ਨੂੰ, ਉਹੀ ਕਰਨਾ ਚਾਹੀਦਾ ਹੈ ਜੋ ਅਸੀਂ ਕਰ ਰਹੇ ਹਾਂ! ਇਹੀ ਹੈ ਜੋ ਅਸੀਂ ਕਰ ਰਹੇ ਹਾਂ, ਤੁਸੀਂ ਸਮਝੇ? ਇਸੇ ਲਈ ਮੈਂ ਉਨ੍ਹਾਂ ਨੂੰ ਕਹਿੰਦੀ ਰਹਿੰਦੀ ਹਾਂ ਕਿ ਉਨ੍ਹਾਂ ਨੂੰ ਹੋਰ ਮੂਲ-ਭਾਸ਼ਾ-ਬੋਲਣ ਵਾਲੇ ਪ੍ਰੋਗਰਾਮ ਲੱਭਣੇ ਪੈਣਗੇ, ਹੈਂਜੀ? ਇਸੇ ਲਈ ਸਾਡੇ ਕੋਲ ਇੰਨੇ ਸਾਰੇ ਉਪਸਿਰਲੇਖ ਹਨ। [...]ਤੁਹਾਨੂੰ ਲੋਕਾਂ ਨੂੰ ਆਪਣੇ ਦੇਸ਼ ਬਾਰੇ ਦੱਸਣਾ ਪਵੇਗਾ, ਸਮਝੇ? ਇਹ ਹੈ ਜਿਵੇਂ ਅਸੀਂ ਜੰਗ ਨੂੰ ਮਿਟਾਉਂਦੇ ਹਾਂ। ਇਹ ਹੈ ਜਿਵੇਂ ਅਸੀਂ ਸ਼ਾਂਤੀ ਲਿਆਉਂਦੇ ਹਾਂ। ਲੋਕਾਂ ਨੂੰ ਤੁਹਾਡੇ ਦੇਸ਼ ਵਿੱਚ ਜੋ ਕੁਝ ਹੈ ਉਸਦਾ ਸਤਿਕਾਰ ਅਤੇ ਪਿਆਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇਹ ਜਾਣਨਾ ਪਵੇਗਾ। ਬਹੁਤ ਘੱਟ ਲੋਕ ਦੂਜੇ ਦੇਸ਼ਾਂ ਦੀਆਂ ਪਰੰਪਰਾਵਾਂ ਅਤੇ ਸੁੰਦਰਤਾ ਬਾਰੇ ਜਾਣਦੇ ਹਨ। [...]ਇਸੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਕਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਹਾਂ। ਤੁਹਾਨੂੰ ਆਪਣੀ ਮਾਤ ਭਾਸ਼ਾ ਵਿੱਚ ਗੱਲ ਕਰਨੀ ਚਾਹੀਦੀ ਹੈ। ਤੁਹਾਨੂੰ ਸੰਸਾਰ ਦੇ ਸਾਰੇ ਲੋਕਾਂ ਨੂੰ ਆਪਣੇ ਦੇਸ਼ ਦੀ ਜ਼ੁਬਾਨ ਨਾਲ ਆਦਤ ਪਵਾਉਣੀ ਜ਼ਰੂਰੀ ਹੈ, ਤੁਸੀਂ ਸਮਝਦੇ ਹੋ, ਤਾਂ ਜੋ ਇੱਕ ਦਿਨ, ਜਦ ਉਹ ਇਸਨੂੰ ਕਿਤੇ ਨਾ ਕਿਤੇ ਸੁਣਨ, ਉਹ ਉਸ ਆਵਾਜ਼ ਨਾਲ ਜੰਗ ਨਹੀਂ ਕਰਨਾ ਚਾਹੁਣਗੇ, ਕਿਉਂਕਿ ਇਹ ਜਾਣੀ-ਪਛਾਣੀ ਲੱਗਦੀ ਹੈ, ਕੀ ਤੁਸੀਂ ਮੈਨੂੰ ਸਮਝਦੇ ਹੋ? ਲੋਕ ਸਿਰਫ਼ ਅਜਨਬੀਆਂ ਨਾਲ ਜਾਂ ਕਿਸੇ ਅਜਿਹੀ ਚੀਜ਼ ਨਾਲ ਲੜਦੇ ਹਨ ਜੋ ਉਹਨਾਂ ਨੂੰ ਸਮਝ ਨਹੀਂ ਆਉਂਦੀ। ਉਹ ਉਸ ਚੀਜ਼ ਨਾਲ ਨਹੀਂ ਲੜਦੇ ਜਿਸ ਤੋਂ ਉਹ ਜਾਣੂ ਮਹਿਸੂਸ ਕਰਦੇ ਹਨ। [...]ਸਾਡੇ ਕੋਲ ਹੁਣ ਇੱਕ ਸੰਦ ਹੈ, ਸਾਨੂੰ ਇਹ ਕਰਨਾ ਪਵੇਗਾ। ਠੀਕ ਹੈ, ਮੈਨੂੰ ਸਮਝ ਗਏ? ਸੰਸਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਗੁਆਂਢੀ ਹਨ, ਜ਼ਰੂਰ ਕੋਈ ਗੁਆਂਢੀ ਹੋਵੇਗਾ, ਹੈ ਨਾ? [...]ਕਿਉਂਕਿ, ਮੈਂ ਚਾਹੁੰਦੀ ਹਾਂ ਕਿ ਹਰ ਕੋਈ ਸਾਰਿਆਂ ਨੂੰ ਸਮਝੇ। ਮੈਂ ਚਾਹੁੰਦੀ ਹਾਂ ਕਿ ਸਾਰੇ ਦੇਸ਼ ਸਾਰੇ ਦੇਸ਼ਾਂ ਨੂ ੰਜਾਣਨ, ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਇੱਕ ਦੂਜੇ ਨੂੰ ਪਿਆਰ ਕਰਨ ਅਤੇ ਇੱਕ ਦੂਜੇ ਨੂੰ ਇਸ ਧਰਤੀ 'ਤੇ ਇੱਕ ਬਰਾਬਰ ਦੇ ਭਾਈਵਾਲ ਅਤੇ ਸਹਿ-ਨਿਵਾਸੀ ਵਜੋਂ ਵੇਖਣ। ਠੀਕ ਹੈ? ਉੱਤਮ ਅਤੇ ਘਟੀਆ ਨਹੀਂ, ਨਹੀਂ! ਇਸ ਗ੍ਰਹਿ 'ਤੇ, ਕੋਈ ਵੀ ਨਹੀਂ ਹੈ। ਤੁਸੀਂ ਮੈਨੂੰ ਸਮਝਦੇ ਹੋ? ਹਾਂਜੀ, ਇਹ ਬਸ ਵੱਖਰਾ ਹੈ। ਸ਼ਾਇਦ ਰੰਗ ਵੱਖਰਾ ਹੋਵੇ, ਸ਼ਾਇਦ ਭਾਸ਼ਾ ਵੱਖਰੀ ਹੋਵੇ, ਪਰ ਹੋਰ ਕਿਸੇ ਚੀਜ਼ ਵਿੱਚ ਕੋਈ ਫ਼ਰਕ ਨਹੀਂ।










